ਕਾਬੁਲ ਗੁਰਦੁਆਰਾ ਸਾਹਿਬ 'ਚ ਬੈਠੇ ਸਿੱਖਾਂ ਨੇ ਸੁਣਾਇਆ ਹਾਲ, ਮਦਦ ਲਈ ਯੂਨਾਈਟਿਡ ਸਿੱਖਸ ਆਈ ਅੱਗੇ
ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਚੰਡੀਗੜ੍ਹ (ਅਮਨ):ਅਫ਼ਗਾਨਿਸਤਾਨ 'ਤੇ ਤਾਲਿਬਾਨ (Taliban take over Afghanistan) ਦੇ ਕਬਜ਼ੇ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚੱਲਦੇ ਅਫ਼ਗਾਨਿਸਤਾਨ 'ਚ ਫਸੇ ਸਿੱਖਾਂ (Sikhs in Afghanistan) ਦੀ ਮਦਦ ਲਈ ਸਮਾਜਸੇਵੀ ਸੰਸਥਾ ਯੂਨਾਈਟਿਡ ਸਿੱਖਸ (United Sikhs Help Afghanistan Sikhs) ਅੱਗੇ ਆਈ ਹੈ। ਸੰਸਥਾ ਵੱਲੋਂ ਅਫ਼ਗਾਨਿਸਤਾਨ 'ਚ ਫਸੇ ਸਿੱਖਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।
ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਕਾਬੁਲ ਗੁਰਦੁਆਰਾ ਸਾਹਿਬ (Gurdwara Sahib in Kabul) 'ਚ ਮੌਜੂਦ ਸਿੱਖਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਵਟਸਐਪ ਕਾਲ ਜ਼ਰੀਏ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਅਫਗਾਨਿਸਤਾਨੀ ਸਿੱਖ ਸੁਰਬੀਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸਿੱਖ ਅਪਣੀ ਸੁਰੱਖਿਆ ਲਈ ਕਾਬੁਲ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਹਨ। ਉਹ ਕਾਫੀ ਸਮੇਂ ਤੋਂ ਅੰਦਰ ਹੀ ਹਨ ਤੇ ਕਿਸੇ ਦੀ ਵੀ ਬਾਹਰ ਜਾਣ ਦੀ ਹਿੰਮਤ ਨਹੀਂ ਹੋ ਰਹੀ।
ਹੋਰ ਪੜ੍ਹੋ: ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ CJI, ਜਸਟਿਸ ਬੀਵੀ ਨਾਗਰਤਨਾ 2027 ਵਿਚ ਬਣ ਸਕਦੀ ਹੈ ਮੁੱਖ ਜੱਜ
ਉਹਨਾਂ ਦੱਸਿਆ ਕਿ ਇਕ-ਦੋ ਦੁਕਾਨਦਾਰ ਅਪਣੇ ਕੰਮ ਲਈ ਬਾਹਰ ਗਏ ਸੀ ਪਰ ਡਰ ਕਾਰਨ ਉਹ ਵੀ ਵਾਪਸ ਆ ਗਏ। ਉਹਨਾਂ ਦੱਸਿਆ ਕਿ ਕਾਬੁਲ ਵਿਚ ਕੁੱਲ 285 ਦੇ ਕਰੀਬ ਸਿੱਖ ਹਨ, ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿਚ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ
ਉਹਨਾਂ ਨੇ ਭਾਰਤ ਸਰਕਾਰ, ਕੈਨੇਡੀਅਰ ਸਰਕਾਰ ਅਤੇ ਸੰਸਥਾ ਯੂਨਾਈਟਿਡ ਸਿੱਖਸ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇੱਥੋਂ ਬਾਹਰ ਕੱਢਿਆ ਜਾਵੇ। ਅਫਗਾਨਿਸਤਾਨ ਵਿਚ ਫਸੇ ਸਿੱਖਾਂ ਨਾਲ ਗੱਲਬਾਤ ਦੌਰਾਨ ਦੇਖਿਆ ਗਿਆ ਕਿ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਹੈ। ਯੂਨਾਈਟਿਡ ਸਿੱਖਸ ਵੱਲੋਂ ਇਹਨਾਂ ਨੂੰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।