ਅਫ਼ਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਯੂਏਈ ਨੇ ਦਿੱਤੀ ਸ਼ਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਭੱਜੇ ਰਾਸ਼ਟਰਪਤੀ ਅਸ਼ਰਫ ਗਨੀ ਸੰਯੁਕਤ ਅਰਬ ਅਮੀਰਾਤ ਜਾ ਪਹੁੰਚੇ ਹਨ।

UAE says Afghan President Ashraf Ghani is in the country

ਕਾਬੁਲ: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਭੱਜੇ ਰਾਸ਼ਟਰਪਤੀ ਅਸ਼ਰਫ ਗਨੀ ਸੰਯੁਕਤ ਅਰਬ ਅਮੀਰਾਤ ਜਾ ਪਹੁੰਚੇ ਹਨ। ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਹਨਾਂ ਨੇ ਮਨੁੱਖਤਾ ਦੇ ਅਧਾਰ ’ਤੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਹਨਾਂ ਦੇ ਪਰਿਵਾਰ ਦਾ ਅਪਣੇ ਦੇਸ਼ ਵਿਚ ਸਵਾਗਤ ਕੀਤਾ ਹੈ।  

ਹੋਰ ਪੜ੍ਹੋ: ਕਾਂਗਰਸ ਅਪਣੇ ਸ਼ਾਸਨ ਵਾਲੇ ਸੂਬਿਆਂ ਵਿਚ ਪੈਟਰੋਲ-ਡੀਜ਼ਲ 'ਤੇ ਘੱਟ ਕਰੇ ਵੈਟ- ਹਰਦੀਪ ਪੁਰੀ

ਅਸ਼ਰਫ ਗਨੀ ਬੀਤੇ ਐਤਵਾਰ ਨੂੰ ਕਾਬੁਲ ਉੱਤੇ ਤਾਲਿਬਾਨ ਲੜਾਕਿਆ ਦੇ ਕਬਜ਼ੇ ਦੌਰਾਨ ਅਫ਼ਗਾਨਿਸਤਾਨ ਤੋਂ ਚਲੇ ਗਏ ਸੀ। ਅਮਰੀਕਾ ਨੇ ਇਸ ਕਦਮ ਲਈ ਉਹਨਾਂ ਦੀ ਸਖ਼ਤ ਅਲੋਚਨਾ ਵੀ ਕੀਤੀ ਸੀ। ਅਮਰੀਕਾ ਨੇ ਕਿਹਾ ਸੀ ਕਿ ਜੇਕਰ ਅਫ਼ਗਾਨ ਸਰਕਾਰ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਕਾਬੁਲ ਉੱਤੇ ਤਾਲਿਬਾਨ ਦਾ ਇਸ ਤਰ੍ਹਾਂ ਕਬਜ਼ਾ ਨਾ ਹੁੰਦਾ।

ਹੋਰ ਪੜ੍ਹੋ: ਅਪ੍ਰੈਲ 2020 ਤੋਂ ਮਾਰਚ 2021 ਤੱਕ ਪ੍ਰਾਪਤ ਹੋਏ ਮਾਲੀਏ ਵਿੱਚ 12.14 ਫੀਸਦ ਦਾ ਵਾਧਾ

ਕਾਬੁਲ ਤੋਂ ਜਾਂਦੇ ਸਮੇਂ ਅਸ਼ਰਫ ਗਨੀ ਨੇ ਲਿਖਿਆ ਸੀ, ‘ਬਹੁਤ ਸਾਰੇ ਲੋਕ ਅਨਿਸ਼ਚਿਤ ਭਵਿੱਖ ਨੂੰ ਲੈ ਕੇ ਡਰੇ ਹੋਏ ਅਤੇ ਚਿੰਤਤ ਹਨ। ਤਾਲਿਬਾਨ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੀ ਜਨਤਾ ਨੂੰ, ਪੂਰੇ ਰਾਸ਼ਟਰ ਨੂੰ, ਸਮਾਜ ਦੇ ਸਾਰੇ ਵਰਗਾਂ ਅਤੇ ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ ਭਰੋਸਾ ਦੇਵੇ ਅਤੇ ਉਹਨਾਂ ਦੇ ਦਿਲਾਂ ਨੂੰ ਜਿੱਤੇ’।

ਹੋਰ ਪੜ੍ਹੋ: ਕੇਂਦਰ ਸਰਕਾਰ ਨੇ ਪਾਮ ਤੇਲ ਮਿਸ਼ਨ ਨੂੰ ਦਿੱਤੀ ਮਨਜ਼ੂਰੀ, ਖਰਚ ਹੋਣਗੇ 11040 ਹਜ਼ਾਰ ਕਰੋੜ ਰੁਪਏ

ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਅਸ਼ਰਫ ਗਨੀ ਤਾਜ਼ਿਕਿਸਤਾਨ ਭੱਜੇ ਹਨ ਹਾਲਾਂਕਿ ਉਦੋਂ ਅਲ-ਜਜ਼ੀਰਾ ਨੇ ਦੱਸਿਆ ਸੀ ਕਿ ਗਨੀ, ਉਹਨਾਂ ਦੀ ਪਤਨੀ, ਫੌਜ ਮੁਖੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਗਏ ਹਨ।