ਨਾਬਾਲਗ ਗੋਰੇ ਮੁੰਡੇ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ
ਚੰਦ ਪੈਸਿਆਂ ਦੀ ਖਾਤਰ ਲੋਕ ਇਕ ਦੂਜੇ ਦਾ ਕਤਲ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ ਅਜੀਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ ਜਿੱਥੇ ਇਕ ਨਾਬਾਲਗ ....
ਨਿਊਯਾਰਕ (ਭਾਸ਼ਾ): ਚੰਦ ਪੈਸਿਆਂ ਦੀ ਖਾਤਰ ਲੋਕ ਇਕ ਦੂਜੇ ਦਾ ਕਤਲ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ ਅਜੀਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ ਜਿੱਥੇ ਇਕ ਨਾਬਾਲਗ ਲੜਕੇ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਦੱਸ ਦਈਏ ਕਿ ਅਮਰੀਕਾ ਦੇ ਨਿਊਜਰਸੀ ਰਾਜ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਵਿਅਕਤੀ ਐਡਲਾ ਤੇਲੰਗਾਨਾ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਉਨ੍ਹਾਂ ਨੇ ਇਸ ਮਹੀਨੇ ਅਪਣੀ ਮਾਂ ਦਾ 95ਵਾਂ ਜਨਮਦਿਨ ਮਨਾਉਣ ਅਤੇ ਪਰਿਵਾਰ ਨਾਲ ਕ੍ਰਿਸਮਸ ਮਨਾਉਣ ਲਈ ਭਾਰਤ ਆਉਣਾ ਸੀ। ਜਾਣਕਾਰੀ ਮੁਤਾਬਕ ਵੇਂਟਾਨੋਰ ਸ਼ਹਿਰ 'ਚ ਸੁਨੀਲ ਐਡਲਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਵੀਰਵਾਰ ਦੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਉਹ ਐਟਲਾਂਟਿਕ ਕਾਊਂਟੀ 'ਚ ਬੀਤੇ 30 ਸਾਲਾ ਤੋਂ ਰਹਿ ਰਹੇ ਸਨ ਅਤੇ ਐਟਲਾਂਟਿਕ ਸਿਟੀ ਦੇ ਹਾਸਪਿਟੇਲਟੀ ਉਦਯੋਗ 'ਚ ਕੰਮ ਕਰਦੇ ਸਨ। ਖਬਰ 'ਚ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕਈ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਦੋਸ਼ੀ ਦੀ ਨਾਬਾਲਿਗ ਹੋਣ ਕਾਰਨ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਸ 'ਤੇ ਹੱਤਿਆ, ਲੁੱਟ, ਕਾਰਜੈਕਿੰਗ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਗਿਆ।
ਐਟਲਾਂਟਿਕ ਕਾਊਂਟੀ ਦੇ ਵਕੀਲ ਡੀ. ਜੀ. ਟਾਇਨਰ ਨੇ ਦੱਸਿਆ ਕਿ ਉਸ ਨੂੰ ਐਗ ਹਰਬਰ ਸਿਟੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ 'ਚ ਵੀ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚਿਭੋਤਲਾ ਦੀ ਅਮਰੀਕਾ 'ਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ।