ਪੰਚਕੁਲਾ: ਇਕ ਹੀ ਪਰਵਾਰ ਦੇ ਚਾਰ ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ
ਹਰਿਆਣਾ ਦੇ ਪੰਚਕੁਲਾ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੀ ਪਰਵਾਰ ਦੇ ਚਾਰ ਲੋਕਾਂ ਦਾ ਬਹੁਤ...
ਪੰਚਕੁਲਾ ( ਪੀਟੀਆਈ) : ਹਰਿਆਣਾ ਦੇ ਪੰਚਕੁਲਾ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੀ ਪਰਵਾਰ ਦੇ ਚਾਰ ਲੋਕਾਂ ਦਾ ਬਹੁਤ ਬੁਰੇ ਤਰੀਕੇ ਨਾਲ ਕਤਲ ਕਰ ਦਿਤਾ ਗਿਆ। ਮਰਨ ਵਾਲਿਆਂ ਵਿਚ ਇਕ ਬਜ਼ੁਰਗ ਔਰਤ ਅਤੇ ਤਿੰਨ ਬੱਚੇ ਸ਼ਾਮਿਲ ਹਨ। ਸ਼ੁੱਕਰਵਾਰ ਦੇਰ ਰਾਤ ਪਿੰਡ ਖਤੌਲੀ ਵਿਚ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਕਤਲ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਪੁਲਿਸ ਨੇ ਮਾਮਲੇ ਵਿਚ ਅਣਪਛਾਤੇ ਲੋਕਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਸੱਦ ਕੇ ਜਾਂਚ ਕਰਾਈ। ਪੁਲਿਸ ਦੇ ਮੁਤਾਬਕ, ਮ੍ਰਿਤਕ ਔਰਤ ਦੀ ਪਹਿਚਾਣ ਰਾਜਬਾਲਾ (65) ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਤਿੰਨਾਂ ਬੱਚਿਆਂ ਵਿਚ 16 ਸਾਲ ਦਾ ਦਿਵਾਂਸ਼ੁ, 12 ਸਾਲ ਦਾ ਵੰਸ਼ ਅਤੇ 18 ਸਾਲ ਦੀ ਐਸ਼ਵਰਿਆ ਸ਼ਾਮਿਲ ਹਨ। ਮ੍ਰਿਤਕ ਔਰਤ ਇਹਨਾਂ ਦੀ ਦਾਦੀ ਹੈ। ਮਾਮਲਾ ਆਪਸੀ ਰੰਜਸ਼ ਦਾ ਦੱਸਿਆ ਜਾ ਰਿਹਾ ਹੈ।
ਚਾਰਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਦਿਵਾਂਸ਼ੁ ਉਰਫ਼ ਵਿਸ਼ਾਲ (16) ਦਸਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਸਕਾਲਰ ਸਕੂਲ ਪਿੰਡ ਮੌਲੀ ਵਿਚ ਪੜਾਈ ਕਰਦਾ ਸੀ। ਵੰਸ਼ ਉਮਰ 12 ਸਾਲ ਛੇਵੀਂ ਜਮਾਤ ਦਾ ਵਿਦਿਆਰਥੀ, ਕੇਵੀਐਮ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਰਾਣੀ ਦਾ ਵਿਦਿਆਰਥੀ ਸੀ। ਐਸ਼ਵਰਿਆ ਉਮਰ 18 ਸਾਲ ਰਾਏਪੁਰ ਰਾਣੀ ਗਰਲਸ ਕਾਲਜ ਵਿਚ ਪੜਾਈ ਕਰਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਸਿਡ ਅਟੈਕ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਟਿੱਬਾ ਰੋਡ ਇਲਾਕੇ ਵਿਚ ਮੁਟਿਆਰ ‘ਤੇ ਉਸ ਦੇ ਘਰ ਵਿਚ ਹੀ ਐਸਿਡ ਸੁੱਟ ਦਿਤਾ ਗਿਆ। ਦੋਸ਼ੀ ਨੇ ਪਹਿਲਾਂ ਮੁਟਿਆਰ ਦੇ ਘਰ ਦਾ ਮੇਨ ਗੇਟ ਖੜਕਾਇਆ ਅਤੇ ਫਿਰ ਉਸ ਦਾ ਨਾਮ ਲੈ ਕੇ ਆਵਾਜ਼ ਦਿਤੀ। ਮੁਟਿਆਰ ਜਿਵੇਂ ਹੀ ਘਰ ਤੋਂ ਬਾਹਰ ਨਿਕਲੀ ਤਾਂ ਦੋਸ਼ੀ ਨੇ ਉਸ ‘ਤੇ ਤੇਜ਼ਾਬ ਸੁੱਟ ਦਿਤਾ।
ਵੀਰਵਾਰ ਰਾਤ ਲਗਭੱਗ 8 ਵਜੇ ਇਹ ਹਾਦਸਾ ਵਾਪਰਿਆ। ਮੁੰਹ ‘ਤੇ ਰੁਮਾਲ ਬੰਨ੍ਹ ਕੇ ਆਇਆ ਦੋਸ਼ੀ ਡੱਬਾ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਿਆ। ਬੁਰੀ ਤਰ੍ਹਾਂ ਝੁਲਸੀ 25 ਸਾਲ ਦਾ ਮੁਟਿਆਰ ਦਰਦ ਨਾਲ ਚੀਕ ਉੱਠੀ। ਘਰ ਵਾਲੇ ਉਸ ਨੂੰ ਤੁਰਤ ਸਿਵਲ ਹਸਪਤਾਲ ਲੈ ਗਏ। ਜਿਥੋਂ ਉਸ ਨੂੰ ਸੀਐਮਸੀ ਰੈਫਰ ਕਰ ਦਿਤਾ ਹੈ। ਮੁਟਿਆਰ ਲਗਭੱਗ 25% ਸੜ ਗਈ ਹੈ ਪਰ ਚੈਸਟ ‘ਤੇ ਐਸਿਡ ਦਾ ਅਸਰ ਸਭ ਤੋਂ ਜ਼ਿਆਦਾ ਹੋਇਆ ਹੈ ਇਸ ਲਈ ਹਾਲਤ ਗੰਭੀਰ ਹੈ।
ਪਿਤਾ ਦੇ ਮੁਤਾਬਕ ਉਨ੍ਹਾਂ ਦੀ ਧੀ ਦੀ ਮੰਗਣੀ 12 ਨਵੰਬਰ ਨੂੰ ਹੋਈ ਸੀ। ਪੁਲਿਸ ਵਾਰਦਾਤ ਨੂੰ ਮੰਗਣੀ ਨਾਲ ਜੋੜ ਕੇ ਵੇਖ ਰਹੀ ਹੈ। ਇਕ ਪਾਸੇ ਪਿਆਰ ਦਾ ਮਾਮਲਾ ਹੋ ਸਕਦਾ ਹੈ ਪਰ ਪਰਵਾਰ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ।