ਦੋ ਨੌਜਵਾਨਾਂ ਵਲੋਂ ਦੋਸਤ ਦਾ ਹੀ ਛਾਤੀ ‘ਚ ਸੂਏ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਦੇ ਸੀਆਈਪੀ ਗਰਾਉਂਡ ਵਿਚ ਮਿਲੀ ਲਾਸ਼ ਵਿਚ ਅੰਨ੍ਹੇ ਕਤਲ ਦੀ ਗੁੱਥੀ ਥਾਣਾ ਸਦਰ ਪੁਲਿਸ ਨੇ ਸੁਲਝਾ...

Two youths killed his friend...

ਫਿਰੋਜ਼ਪੁਰ (ਪੀਟੀਆਈ) : ਫਿਰੋਜ਼ਪੁਰ ਦੇ ਸੀਆਈਪੀ ਗਰਾਉਂਡ ਵਿਚ ਮਿਲੀ ਲਾਸ਼ ਵਿਚ ਅੰਨ੍ਹੇ ਕਤਲ ਦੀ ਗੁੱਥੀ ਥਾਣਾ ਸਦਰ ਪੁਲਿਸ ਨੇ ਸੁਲਝਾ ਲਈ ਹੈ। ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਨੌਜਵਾਨ ਦੇ ਦੋਸਤਾਂ ਨੇ ਹੀ ਦੋ ਲੜਕੀਆਂ ਦੀ ਨਜ਼ਦੀਕੀ ਦੇ ਕਾਰਨ ਨੌਜਵਾਨ ਦਾ ਕਤਲ ਕੀਤਾ ਸੀ। ਪੁੱਛਗਿਛ ਵਿਚ ਹੋਸ਼ ਉਡਾਉਣ ਵਾਲਾ ਸੱਚ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਹਥਿਆਰ ਬਰਾਮਦ ਕੀਤੇ ਹਨ।

8 ਨਵੰਬਰ ਨੂੰ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਥਾਣਾ ਸਦਰ ਦੇ ਪਿਛੇ ਸੀਆਰਪੀ ਗਰਾਉਂਡ ਵਿਚ ਸੁੱਟ ਦਿਤੀ ਸੀ। ਔਰਤ ਦੇ ਦੱਸੇ ਜਾਣ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਨੇ ਲਾਸ਼ ਨੂੰ ਵੇਖ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਹਿਚਾਣ ਲਈ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਰਖਵਾ ਦਿਤਾ ਸੀ। ਕਿਸੇ ਨੇ ਲਾਸ਼ ਦੀ ਫੋਟੋ ਕਰ ਕੇ ਵੱਖ-ਵੱਖ ਗਰੁੱਪਾਂ ਵਿਚ ਪਾ ਦਿਤੀ ਸੀ, ਜਿਸ ਦੇ ਕਾਰਨ 9 ਨਵੰਬਰ ਨੂੰ ਲਾਸ਼ ਦੀ ਪਹਿਚਾਣ ਹੋ ਗਈ।

ਇਹ ਸ਼ਹਿਰ ਦੇ ਭੱਟੀਆ ਵਾਲੀ ਬਸਤੀ ਦੇ ਰਹਿਣ ਵਾਲੇ ਅਨਿਕੇਤ ਭੰਡਾਰੀ ਦੇ ਤੌਰ ‘ਤੇ ਹੋਈ ਸੀ। ਇਸ ਸਬੰਧ ਵਿਚ ਥਾਣਾ ਸਦਰ ਪੁਲਿਸ ਨੇ ਇਕ ਹਫ਼ਤੇ ਵਿਚ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਕੇਸ ਦੀ ਜਾਂਚ ਕਰ ਰਹੇ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਕੇਸ ਦੇ ਦੋਸ਼ੀ ਪਿੰਡ ਰਟੋਲ ਆਰੋਹੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੀ ਕਿਸੇ ਕੁੜੀ ਨਾਲ ਦੋਸਤੀ ਸੀ ਫਿਰ ਉਸ ਦੀ ਦੋਸਤੀ ਅਨਿਕੇਤ ਨਾਲ ਹੋ ਗਈ। ਇਸ ਦੇ ਕਾਰਨ ਉਹ ਉਸ ਨਾਲ ਰੰਜਸ਼ ਰੱਖਦਾ ਸੀ।

ਅਨਿਕੇਤ ਭੰਡਾਰੀ ਦਾ ਇਕ ਦੋਸਤ ਭਾਰਤ ਨਗਰ ਦੇ ਵਾਣਾ ਵਾਲੇ ਵੇਹੜੇ ਦਾ ਰਹਿਣ ਵਾਲਾ ਬਾਵਾ ਮਟ‌ਟੂ ਸੀ ਜਿਸ ਕੁੜੀ ਨਾਲ ਅਨਿਕੇਤ ਦੀ ਦੋਸਤੀ ਸੀ ਉਸ ਦੀ ਸਹੇਲੀ ਨਾਲ ਬਾਵਾ ਮਟ‌ਟੂ ਦੀ ਦੋਸਤੀ ਸੀ ਇਸ ਦੌਰਾਨ ਅਨਿਕੇਤ ਬਾਵਾ ਦੀ ਮੁਟਿਆਰ ਦੋਸਤ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਇਸ ਦੇ ਕਾਰਨ ਉਹ ਵੀ ਉਸ ਨਾਲ ਰੰਜਸ਼ ਰੱਖਣ ਲੱਗਾ। ਗੁਰਵਿੰਦਰ ਸਿੰਘ ਅਤੇ ਬਾਵਾ ਮਟ‌ਟੂ ਨੇ ਅਨਿਕੇਤ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ।

ਬਣਾਈ ਗਈ ਯੋਜਨਾ ਦੇ ਮੁਤਾਬਕ ਦਿਵਾਲੀ ਵਾਲੇ ਦਿਨ ਬਾਵਾ ਮਟ‌ਟੂ ਨੇ ਅਨਿਕੇਤ ਨੂੰ ਪਾਰਟੀ ਲਈ ਬੁਲਾਇਆ ਗੁਰਵਿੰਦਰ ਵੀ ਉਥੇ ਆ ਗਿਆ ਪਹਿਲਾਂ ਤਿੰਨਾਂ ਨੇ ਸ਼ਰਾਬ ਪੀਤੀ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ। ਉਦੋਂ ਬਾਵਾ ਮਟ‌ਟੂ ਨੇ ਅਨਿਕੇਤ ‘ਤੇ ਸੂਏ ਨਾਲ ਵਾਰ ਕਰਨਾ ਸ਼ੁਰੂ ਕਰ ਦਿਤਾ। ਜਦੋਂ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਹੇਠਾਂ ਡਿੱਗ ਗਿਆ ਤਾਂ ਗੁਰਵਿੰਦਰ ਨੇ ਚਾਕੂ ਨਾਲ ਅਨਿਕੇਤ ਦਾ ਗਲੇ ‘ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿਤਾ, ਉਸ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਝਾੜੀਆਂ ਵਿਚ ਲੁਕੋ ਦਿਤੀ।

ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਦੱਸਿਆ ਕਿ ਪਹਿਲਾਂ ਬਾਵਾ ਮਟ‌ਟੂ ਅਤੇ ਗੁਰਵਿੰਦਰ ਸਿੰਘ ਨੇ ਮਿਲ ਕੇ ਅਨਿਕੇਤ ਦਾ ਗਲਾ ਘੁੱਟ ਦਿਤਾ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਬਾਵਾ ਮਟ‌ਟੂ ਨੇ ਉਸ ਦੀ ਛਾਤੀ ‘ਤੇ ਸੁਏ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ ਉਸ ਨੇ 12 ਤੋਂ 15 ਵਾਰ ਸੂਏ ਨਾਲ ਅਨਿਕੇਤ ਦੀ ਛਾਤੀ ‘ਤੇ ਹਮਲਾ ਕੀਤਾ, ਜਿਸ ਦੇ ਕਾਰਨ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਉਸ ਦੇ ਗਲੇ ‘ਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ।

Related Stories