ਅਮਰੀਕਾ ’ਚ ਐਫ਼.ਡੀ.ਏ. ਨੇ ਮੋਡਰਨਾ ਦੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਦਿਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਫ਼ਤਾ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ

Corona Vaccine

ਵਾਸ਼ਿੰਗਟਨ : ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ਼.ਡੀ.ਏ.) ਦੀ ਇਕ ਸਲਾਹਕਾਰ ਕਮੇਟੀ ਨੇ ਮੋਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ। ਲਗਭਗ ਇਕ ਹਫ਼ਤੇ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ  ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ। ਐਫ਼.ਡੀ.ਏ ਦੀ ਵੈਕਸੀਨ ਐਂਡ ਰਿਲੇਟਿਡ ਬਾਇਓਲਾਜਿਕਲ ਪ੍ਰੋਡਕਟਸ਼ ਐਡਵਾਈਜ਼ਰੀ ਕਮੇਟੀ ਨੇ ਵੀਰਵਾਰ  ਨੂੰ ਇਕ ਅਹਿਮ ਬੈਠਕ ’ਚ ਮੋਡਰਨਾ ਦੇ ਕੋਵਿਡ 19 ਟੀਕੇ ‘ਐਮਆਰਐਨਏ-1273’ ਦੀ ਐਮਰਜੈਂਸੀ ਵਰਤੋਂ ਦੀ ਸਿਫਾਰਸ਼ ਕਰਦੇ ਹੋਏ ਇਸ ਦੇ ਪੱਖ ’ਚ ਵੋਟਿੰਗ ਕੀਤੀ। 

ਐਫ਼ਡੀਏ ਨੇ ਅਮਰੀਕੀ ਦਵਾਈ ਕੰਪਨੀ ਫ਼ਾਈਜ਼ਰ ਅਤੇ ਉਸ ਦੇ ਜਰਮਨੀ ਦੇ ਸਹਿਯੋਗੀ ਬਾਇਓਨਟੈਕ ਵਲੋਂ ਵਿਕਸਿਤ ਕੋਵਿਡ 19 ਦੇ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਸ਼ੁਕਰਵਾਰ ਨੂੰ ਦਿਤੀ ਸੀ। ਅਮਰੀਕਾ ’ਚ ਹੁਣ ਤਕ 3,10,000 ਤੋਂ ਵੱਧ ਲੋਕਾਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਕਾਰਨ ਹੋ ਚੁੱਕੀ ਹੈ। 

ਫੂਡ ਐਂਡ ਡਰੱਗ ਕਮਿਸ਼ਨਰ ਸਟੀਫਨ ਹਾਨ ਨੇ ਕਿਹਾ ਕਿ ਮੋਡਰਨਾ ਦੇ ਕੋਵਿਡ 19 ਟੀਕੇ ਨੂੰ ਲੈ ਕੇ ਸਲਾਹਕਾਰ ਕੇਮਟੀ ਦੀ ਬੈਠਕ ਤੋਂ ਨਿਕਲੇ ਨਤੀਜੇ ਵਜੋਂ ਐਫ਼ਡੀਏ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਸਬੰਧੀ ਅੱਗੇ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਏਜੰਸੀ ਨੇ ਅਮਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਅਤੇ ਆਪਰੇਸ਼ਨ ਵਾਰਪ ਸਪੀਡ ਨੂੰ ਵੀ ਇਸ ਸਬੰਧ ’ਚ ਸੂਚਿਤ ਕੀਤਾ ਹੈ ਤਾਕਿ ਉਹ ਟੀਕਾ ਸਪਲਾਈ ਸਬੰਧੀ ਅਪਣੀ ਯੋਜਨਾਵਾਂ ’ਤੇ ਕੰਮ ਸ਼ੁਰੂ ਕਰ ਸਕਣ।