ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਦੇਹਾਂਤ
ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਚੀਨ ਦੇ ਸ਼ਹਿਰ ਸ਼ਿਆਮੇਨ ਤੋਂ ਖਾਲੀ ਹੱਥ ਆਏ ਸਾਈ ਨੇ ...
ਮਨੀਲਾ : ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਚੀਨ ਦੇ ਸ਼ਹਿਰ ਸ਼ਿਆਮੇਨ ਤੋਂ ਖਾਲੀ ਹੱਥ ਆਏ ਸਾਈ ਨੇ ਫਿਲੀਪੀਨਜ਼ ਵਿਚ ਇਕ ਸੱਭ ਤੋਂ ਵੱਡੀ ਸ਼ਾਪਿੰਗ ਸੈਂਟਰ ਚੇਨ ਖੋਲ੍ਹਣ ਤੱਕ ਦਾ ਸਫ਼ਰ ਤੈਅ ਕੀਤਾ। ਫੋਰਬਸ ਦੇ ਮੁਤਾਬਕ, ਸ਼ੁਕਰਵਾਰ ਤੱਕ ਉਨ੍ਹਾਂ ਦੀ ਕੁੱਲ ਜਾਇਦਾਦ 19 ਅਰਬ ਅਮਰੀਕੀ ਡਾਲਰ ਸੀ। ਉਨ੍ਹਾਂ ਦੇ ‘ਐਸਐਮ’ ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਹੈਨਰੀ ਸਾਈ ਦਾ ਸ਼ਨਿਚਰਵਾਰ ਦੀ ਸਵੇਰੇ ਦੇਹਾਂਤ ਹੋ ਗਿਆ।
ਹਾਲੇ ਇਸ ਸਿਲਸਿਲੇ ਵਿਚ ਵਿਸਥਾਰ ਜਾਣਕਾਰੀ ਨਹੀਂ ਮਿਲੀ ਹੈ। ਸਾਈ ਨੇ ਪਹਿਲਾ ਸ਼ੂ (ਜੁੱਤਾ) ਸਟੋਰ ਮਨੀਲਾ ਵਿਚ 1965 ਵਿਚ ਖੋਲ੍ਹਿਆ ਸੀ ਅਤੇ ਹੌਲੀ - ਹੌਲੀ ਉਨ੍ਹਾਂ ਨੇ ਬੈਂਕਿੰਗ, ਖਣਨ, ਸਿੱਖਿਆ, ਸਿਹਤ ਦੇਖਭਾਲ ਆਦਿ ਵਰਗੇ ਕਈ ਖੇਤਰਾਂ ਵਿਚ ਅਪਣਾ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ 2017 ਵਿਚ ਚੇਅਰਮੈਨ ਐਮਿਰਿਟਸ ਦਾ ਅਹੁਦਾ ਲੈਂਦੇ ਹੋਏ ਕੰਪਨੀ ਦਾ ਪ੍ਰਧਾਨ ਅਹੁਦਾ ਛੱਡ ਦਿਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸ਼ਾਨਦਾਰ ਵਪਾਰਕ ਸਾਮਰਾਜ ਨੂੰ ਉਨ੍ਹਾਂ ਦੇ ਕਰੀਬੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਸੰਭਾਲਿਆ।