ਰੂਸ ਨੂੰ ਪੀੜ੍ਹੀਆਂ ਤੱਕ ਯੁੱਧ ਦੀ ਕੀਮਤ ਚੁਕਾਉਣੀ ਪਵੇਗੀ: ਵੋਲੋਦੀਮੀਰ ਜ਼ੇਲੇਂਸਕੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੇਮਲਿਨ (ਰੂਸ ਦੇ ਰਾਸ਼ਟਰਪਤੀ ਦਫ਼ਤਰ) 'ਤੇ ਜਾਣਬੁੱਝ ਕੇ "ਮਨੁੱਖੀ ਸੰਕਟ" ਪੈਦਾ ਕਰਨ ਦਾ ਦੋਸ਼ ਲਗਾਇਆ ਹੈ।

Volodymyr Zelenskyy

 

ਲਵੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਫੌਜਾਂ ਵੱਡੇ ਸ਼ਹਿਰਾਂ ਨੂੰ ਘੇਰਾ ਪਾ ਰਹੀਆਂ ਹਨ ਅਤੇ ਅਜਿਹੀ ਤਰਸਯੋਗ ਸਥਿਤੀ ਪੈਦਾ ਕਰਨਾ ਚਾਹੁੰਦੀਆਂ ਹਨ ਕਿ ਯੂਕਰੇਨ ਵਾਸੀਆਂ ਨੂੰ ਉਹਨਾਂ ਦਾ ਸਾਥ ਦੇਣਾ ਪਵੇ। ਹਾਲਾਂਕਿ  ਜ਼ੇਲੇਂਸਕੀ ਨੇ ਚੇਤਾਵਨੀ ਦਿੱਤੀ ਕਿ ਰਣਨੀਤੀ ਸਫਲ ਨਹੀਂ ਹੋਵੇਗੀ ਅਤੇ ਜੇਕਰ ਰੂਸ ਇਹ ਯੁੱਧ ਖਤਮ ਨਹੀਂ ਕਰਦਾ ਹੈ ਤਾਂ ਉਸ ਨੂੰ ਲੰਬੇ ਸਮੇਂ ਲਈ ਨੁਕਸਾਨ ਹੋਵੇਗਾ।

Volodymyr Zelenskyy

ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੇਮਲਿਨ (ਰੂਸ ਦੇ ਰਾਸ਼ਟਰਪਤੀ ਦਫ਼ਤਰ) 'ਤੇ ਜਾਣਬੁੱਝ ਕੇ "ਮਨੁੱਖੀ ਸੰਕਟ" ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਰਾਸ਼ਟਰ ਨੂੰ ਆਪਣੇ ਵੀਡੀਓ ਸੰਦੇਸ਼ ਵਿਚ ਜ਼ੇਲੇਂਸਕੀ ਨੇ ਕਿਹਾ, “ਇਹ ਪੂਰੀ ਤਰ੍ਹਾਂ ਸੋਚੀ-ਸਮਝੀ ਸਾਜ਼ਿਸ਼ ਹੈ। ਬਸ ਸਾਡੇ ਲਈ ਤਸਵੀਰ ਹੈ ਕਿ ਮਾਸਕੋ ਦੇ ਉਸ ਸਟੇਡੀਅਮ ਵਿਚ 14 ਹਜ਼ਾਰ ਲਾਸ਼ਾਂ ਹਨ ਅਤੇ ਹਜ਼ਾਰਾਂ ਲੋਕ ਜ਼ਖਮੀ ਹਨ। ਇਹ ਉਹ ਕੀਮਤ ਹੈ ਜੋ ਰੂਸ ਨੂੰ ਹੁਣ ਤੱਕ ਯੁੱਧ ਵਿਚ ਅਦਾ ਕਰਨੀ ਪਈ ਹੈ।"

Russian President Vladimir Putin

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, "ਖੇਤਰੀ ਅਖੰਡਤਾ ਨੂੰ ਬਹਾਲ ਕਰਨ ਅਤੇ ਯੂਕਰੇਨ ਨੂੰ ਨਿਆਂ ਦਿਵਾਉਣ ਦਾ ਸਮਾਂ ਆ ਗਿਆ ਹੈ। ਨਹੀਂ ਤਾਂ ਰੂਸ ਨੂੰ ਅਜਿਹਾ ਨਾ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ, ਜਿਸ ਤੋਂ ਉਹ ਪੀੜ੍ਹੀ ਦਰ ਪੀੜ੍ਹੀ ਨਹੀਂ ਉੱਠ ਸਕੇਗਾ।' ਜ਼ੇਲੇਂਸਕੀ ਨੇ ਦੁਬਾਰਾ ਪੁਤਿਨ ਨੂੰ ਸਿੱਧੀ ਗੱਲਬਾਤ ਦੀ ਅਪੀਲ ਕੀਤੀ। ਉਹਨਾਂ ਕਿਹਾ, “ਇਹ ਮਿਲਣ ਦਾ ਸਮਾਂ ਹੈ, ਗੱਲ ਕਰਨ ਦਾ ਸਮਾਂ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਮੇਰੀ ਗੱਲ ਸੁਣੇ, ਖਾਸ ਕਰਕੇ ਮਾਸਕੋ।"