ਸੂਡਾਨ : ਹਥਿਆਰਬੰਦ ਬਾਗੀਆਂ ਨੇ 200 ਬੱਚੇ ਕੀਤੇ ਆਜ਼ਾਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਘਰ ਲੜਾਈ ਤੋਂ ਪ੍ਰਭਾਵਤ ਦੱਖਣ ਸੂਡਾਨ 'ਚ ਹਥਿਆਰਬੰਦ ਗਰੁੱਪਾਂ ਨੇ 200 ਤੋਂ ਜ਼ਿਆਦਾ ਬੱਚਿਆਂ ਨੂੰ ਆਜ਼ਾਦ ਕੀਤਾ ਹੈ। ਸੰਯੁਕਤ ਰਾਸ਼ਟਰ ਦੇ...

child

ਸੰਯੁਕਤ ਰਾਸ਼ਟਰ, 19 ਮਈ : ਸੰਯੁਕਤ ਰਾਸ਼ਟਰ ਨੇ ਕਿਹਾ ਕਿ ਘਰ ਲੜਾਈ ਤੋਂ ਪ੍ਰਭਾਵਤ ਦੱਖਣ ਸੂਡਾਨ 'ਚ ਹਥਿਆਰਬੰਦ ਗਰੁੱਪਾਂ ਨੇ 200 ਤੋਂ ਜ਼ਿਆਦਾ ਬੱਚਿਆਂ ਨੂੰ ਆਜ਼ਾਦ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਡਿਪਟੀ ਬੁਲਾਰੇ ਫ਼ਰਹਾਨ ਹਕ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਾਲ ਬੱਚਿਆਂ ਨੂੰ ਆਜ਼ਾਦ ਕਰਨ ਦੀ ਇਹ ਤੀਜੀ ਘਟਨਾ ਹੈ ਅਤੇ ਇਸ ਨਾਲ ਹੁਣ ਤਕ ਆਜ਼ਾਦ ਕੀਤੇ ਗਏ ਬੱਚਿਆਂ ਦੀ ਗਿਣਤੀ ਵਧ ਕੇ 806 ਹੋ ਗਈ ਹੈ।

ਹਕ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਹੋਰ ਬੱਚਿਆਂ ਨੂੰ ਰਿਹਾ ਕਰਨ ਦੀ ਉਮੀਦ ਹੈ ਅਤੇ ਕੁਲ ਮਿਲਾ ਕੇ ਅਜ਼ਾਦ ਕੀਤੇ ਬੱਚਿਆਂ ਦੀ ਗਿਣਤੀ 1000 ਤੋਂ ਜ਼ਿਆਦਾ ਹੋ ਸਕਦੀ ਹੈ। ਅਜ਼ਾਦ ਕੀਤੇ ਗਏ ਬੱਚਿਆਂ 'ਚ ਤਿੰਨ ਲਡ਼ਕੀਆਂ ਸੂਡਾਨ ਪੀਪੁਲਸ ਲਿਬਰੇਸ਼ਨ ਆਰਮੀ ਇਨ ਆਪੋਜ਼ੀਸ਼ਨ ਤੋਂ ਉਥੇ ਹੀ ਅੱਠ ਨੈਸ਼ਨਲ ਸਾਲਵੇਸ਼ਨ ਫ਼ਰੰਟ ਨਾਲ ਸਬੰਧ ਰੱਖਦੀ ਹੈ। ਰਿਹਾਈ ਪ੍ਰੋਗ੍ਰਾਮ 'ਚ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਤੋਂ ਹਥਿਆਰ ਲਏ ਗਏ ਅਤੇ ਉਨ੍ਹਾਂ ਨੂੰ ਆਮ ਕਪੜੇ ਦਿਤੇ ਗਏ।