ਪ੍ਰਿੰਸ ਹੈਰੀ 'ਤੇ ਮੇਘਨ ਦੇ ਵਿਆਹ 'ਚ ਸ਼ਾਮਲ ਹੋਈ ਭਾਰਤੀ ਕੁੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਬ੍ਰੀਟੇਨ 'ਚ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨ ਮਰਕੇਲ ਦਾ ਵਿਆਹ ਹੈ। ਬ੍ਰੀਟੀਸ਼ ਰਾਜਘਰਾਨੇ ਦੀ ਗੱਦੀ ਦੇ ਪੰਜਵੇਂ ਨੰਬਰ 'ਤੇ ਆਉਣ ਵਾਲੇ 33 ਸਾਲ ਦੇ...

Indian girl joins royal wedding

ਬ੍ਰਿਟੇਨ : ਅੱਜ ਬ੍ਰੀਟੇਨ 'ਚ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨ ਮਰਕੇਲ ਦਾ ਵਿਆਹ ਹੈ। ਬ੍ਰੀਟੀਸ਼ ਰਾਜਘਰਾਨੇ ਦੀ ਗੱਦੀ ਦੇ ਪੰਜਵੇਂ ਨੰਬਰ 'ਤੇ ਆਉਣ ਵਾਲੇ 33 ਸਾਲ ਦੇ ਪ੍ਰਿੰਸ ਹੈਰੀ ਸ਼ਨਿਚਰਵਾਰ ਨੂੰ ਮੇਘਨ ਦੇ ਹੋ ਜਾਣਗੇ। ਇਹ ਵਿਆਹ ਵਿੰਡਸਰ ਕਾਸਲ 'ਚ ਸਥਿਤ ਸੇਂਟ ਚਾਰਜ ਚੈਪਲ ਗਿਰਜਾ ਘਰ 'ਚ ਹੋਵੇਗਾ। ਵਿਆਹ 'ਚ ਪ੍ਰਿੰਸ ਚਾਰਲਸ ਮੇਘਨ ਦੇ ਪਿਤਾ ਦੀ ਰਸਮ ਨਿਭਾਉਂਦੇ ਹੋਏ ਉਨ੍ਹਾਂ ਨੂੰ ਗਿਰਜਾ ਘਰ ਤਕ ਲੈ ਕੇ ਜਾਣਗੇ। ਭਾਰਤ ਵਲੋਂ ਅਦਾਕਾਰਾ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਸੁਹਾਨੀ ਜਲੋਟਾ ਵੀ ਇਸ ਵਿਆਹ ਵਿਚ ਸ਼ਾਮਲ ਹੋਣਗੀਆਂ।

ਸੁਹਾਨੀ ਫ਼ੋਬਸ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਕਵੀਨ ਯੰਗ ਲੀਡਰ ਅਵਾਰਡ - 2017 ਦੀ ਜੇਤੂ ਹੈ। ਸੁਹਾਨੀ 'ਮਾਇਨਾ ਮਹਿਲਾ ਫਾਉਂਡੇਸ਼ਨ ਦੀ ਮਾਲਕ ਹੈ। ਇਸ ਫਾਉਂਡੇਸ਼ਨ ਦੇ ਤਹਿਤ ਉਹ ਔਰਤਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਸਿਹਤ ਲਈ ਹੈ। ਸੁਹਾਨੀ ਨੇ 16 ਸਾਲ ਦੀ ਉਮਰ 'ਚ ਇਸ ਫਾਉਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਤੁਹਾਨੂੰ ਦਸ ਦਈਏ ਕਿ ਸ਼ਾਹੀ ਪਰਵਾਰ ਦੀ ਹੋਣ ਵਾਲੀ ਬਹੂ ਮੇਗਨ ਮਾਰਕਲ ਵੀ 11 ਸਾਲ ਦੀ ਉਮਰ ਤੋਂ ਔਰਤਾਂ ਦੇ ਹੱਕ ਦੀ ਰੱਖਿਆ ਲਈ ਆਵਾਜ਼ ਚੁਕਦੀ ਆ ਰਹੀ ਹੈ।

ਸੁਹਾਨੀ ਵੀ ਕਈ ਤਰ੍ਹਾਂ ਦੇ ਸਮਾਜਿਕ ਕੰਮਾਂ ਨਾਲ ਜੁਡ਼ੀ ਹੋਈ ਹੈ। ਮੰਨਿਆ ਜਾ ਰਿਹਾ ਹੈ ਸੁਹਾਨੀ ਦੇ ਇਸ ਕਾਰਜ ਨੂੰ ਦੇਖ ਮੇਗਨ ਮਾਰਕਲ ਅਪਣੇ ਵਿਆਹ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਦਾ ਦਿਤਾ। ਇਹ ਦੋਹੇਂ ਇਕੱਠੇ ਮਿਲ ਕੇ ਕਈ ਕੰਮਾਂ ਵਿਚ ਯੋਗਦਾਨ ਦਿਤਾ ਹੈ, ਜਿਸ ਨਾਲ ਇਹਨਾਂ ਦੀ ਦੋਸਤੀ ਹੋਰ ਮਜ਼ਬੂਤ ਹੋਈ ਹੈ।