ਆਸਟ੍ਰੇਲੀਆ 'ਚ ਮੁੜ ਲਿਬਰਲ ਪਾਰਟੀ ਦੀ ਸਰਕਾਰ ਬਣਨੀ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ ਕੱਲ ਆਸਟ੍ਰੇਲੀਆ ‘ਚ ਸੰਘੀ ਸਰਕਾਰ ਚੁਣਨ ਦੇ ਲਈ ਚੋਣਾਂ ਹੋਈਆਂ ਹਨ।

Morrison Wins in Australian Election

ਮੈਲਬੋਰਨ (ਪਰਮਵੀਰ ਸਿੰਘ ਆਹਲੂਵਾਲੀਆ): ਬੀਤੇ ਕੱਲ ਆਸਟ੍ਰੇਲੀਆ ‘ਚ ਸੰਘੀ ਸਰਕਾਰ ਚੁਣਨ ਦੇ ਲਈ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਦੌਰਾਨ ਲਿਬਰਲ ਪਾਰਟੀ ਦੇ ਗਠਜੋੜ ਨੇ ਵੱਡੀ ਗਿਣਤੀ ਚ ਬਹੁ ਮਤ ਹਾਸਿਲ ਕੀਤਾ ਹੈ। ਇਸ ਮੌਕੇ ਕਿਸੇ ਸਮੇਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ ਟੋਨੀ ਐਬਟ ਆਪਣੀ ਸੀਟ ਤੋਂ ਬੁਰੀ ਤਰਾਂ ਨਾਲ ਹਾਰੇ ਦੂਜੇ ਪਾਸੇ ਲਿਬਰਲ ਪਾਰਟੀ ਆਪਣੀ ਮੁੱਖ ਵਿਰੋਧ ਪਾਰਟੀ ਲੇਬਰ ਦੇ ਗੜ ਮੰਨੇ ਜਾਂਦੇ ਇਲਾਕਿਆਂ ਵਿਚ ਵੀ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ।

ਇਹਨਾਂ ਚੋਣਾਂ ਦੌਰਾਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਕੋਟ ਮਾਰਸਿਨ ਮੁੜ ਤੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ । ਇਸ ਦੇ ਨਾਲ ਹੀ ਇਹਨਾਂ ਚੋਣਾਂ ਤੋ ਪਹਿਲਾ ਲੇਬਰ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕਰਨ ਵਾਲੇ ਸਾਰੇ ਹੀ ਸਰਵੇਖਣ ਬੁਰਾ ਤਰ੍ਹਾਂ ਨਾਲ ਫੇਲ ਹੋ ਗਏ। ਅਵਾਸ ਮੰਤਰੀ ਪੀਟਰ ਡੰਟਨ ਦੀ ਜਿੱਤ ਕਾਰਨ ਪਰਵਾਸੀਆਂ ਵੱਲੋਂ ਅਵਾਸ ਨੀਤੀ ਭਵਿੱਖ ‘ਚ ਹੋਰ ਵੀ ਸਖ਼ਤ ਹੋਣ ਦੀ ਆਸ ਲਗਾਈ ਜਾ ਰਹੀ ।