ਅਮਰੀਕਾ ਦੇ 20 ਸਾਲਾ ਗਾਇਕ ਦਾ ਕਤਲ
ਅਮਰੀਕਾ ਨੇ ਹਥਿਆਰਾਂ ਦੀ ਛੋਟ ਕੀ ਦਿਤੀ ਪੂਰਾ ਅਮਰੀਕਾ ਹੀ ਗ੍ਰਹਿ ਯੁੱਧ ਵਿਚ ਉਲਝਿਆ ਨਜ਼ਰ ਆਉਂਦਾ ਹੈ।
ਵਾਸਿੰਗਟਨ, (ਏਜੰਸੀ) : ਅਮਰੀਕਾ ਨੇ ਹਥਿਆਰਾਂ ਦੀ ਛੋਟ ਕੀ ਦਿਤੀ ਪੂਰਾ ਅਮਰੀਕਾ ਹੀ ਗ੍ਰਹਿ ਯੁੱਧ ਵਿਚ ਉਲਝਿਆ ਨਜ਼ਰ ਆਉਂਦਾ ਹੈ। ਜਣਾ ਖਣਾ ਉਥੇ ਹਥਿਆਰ ਚੁਕੀ ਫਿਰਦਾ ਹੈ ਤੇ ਜਦੋਂ ਦਿਲ ਕਰਦਾ ਹੈ ਕਿਸੇ ਨਾ ਕਿਸੇ 'ਤੇ ਗੋਲੀ ਚਲਾ ਦਿੰਦਾ ਹੈ। ਤਾਜ਼ਾ ਮਾਮਲਾ ਇਕ ਗਾਇਕ ਦੇ ਕਤਲ ਦਾ ਹੈ। ਅਮਰੀਕਾ ਦੇ ਸਟਾਰ ਰੈਪਰ ਟੇਂਟੇਸ਼ਾਨ ਦਾ ਫ਼ਲੋਰੀਡਾ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ।
ਸਥਾਨਕ ਇਲਾਕੇ ਬਰੋਵਾਰਡ ਕਾਊਂਟੀ ਦੀ ਪੁਲਿਸ ਮੁਤਾਬਕ ਟੇਂਟੇਸ਼ਾਨ ਉਰਫ਼ ਜਾਹਸੇਹ ਓਨਫਰੋਏ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਿਲਾਜ ਦੌਰਾਨ ਦੀ ਮੌਤ ਹੋ ਗਈ। ਘਰੇਲੂ ਹਿੰਸਾ ਸਮੇਤ ਕਈ ਵਿਵਾਦਾਂ ਕਾਰਨ ਟੇਂਟੇਸ਼ਾਨ ਚਰਚਾ ਵਿਚ ਰਿਹਾ। ਟੇਂਟੇਸ਼ਾਨ ਦੀ ਮੌਤ ਮਗਰੋਂ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਫ਼ੁਟੇਜ਼ ਖੰਗਾਲ ਰਹੀ ਹੈ ਤੇ ਦੋਸ਼ੀ ਦਾ ਸਕੈਚ ਤਿਆਰ ਕਰਨ 'ਚ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ।
ਉਹ ਸਾਊਂਡ ਕਲਾਉਡ ਰੈਪ ਅਤੇ ਦਮਦਾਰ ਬੀਟਸ ਕਾਰਨ ਬੜੇ ਹੀ ਥੋੜ੍ਹੇ ਸਮੇਂ ਵਿਚ ਸਟਾਰ ਬਣ ਗਿਆ। ਮਸ਼ਹੂਰੀ ਹੋਈ ਤਾਂ ਮਿਊਜ਼ਿਕ ਇੰਡਸਟਰੀ ਨੇ ਉਸ ਤਕ ਪਹੁੰਚ ਕਰਨੀ ਸ਼ੁਰੂ ਕਰ ਦਿਤੀ। ਅਕਤੂਬਰ 2017 ਤਕ ਉਸ ਨੇ 60 ਲੱਖ ਮਿਲੀਅਨ ਡਾਲਰ ਦੇ ਐਗਰੀਮੈਂਟ ਸਾਈਨ ਕੀਤੇ।