71 ਫ਼ੀਸਦੀ ਚਿੜੀਆਂ ਦੀ ਗਿਣਤੀ ਵਿਚ ਆਈ ਕਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਖੋਜੀਆਂ ਨੇ ਲੰਡਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ।

Avian malaria may explain decline of londons house sparrow

ਨਵੀਂ ਦਿੱਲੀ: ਲੰਡਨ ਵਿਚ 1995 ਤਕ ਘਰੇਲੂ ਚਿੜੀਆਂ ਦੀ ਗਿਣਤੀ ਵਿਚ 71 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦਾ ਕਾਰਨ ਹੈਰਾਨ ਕਰਨ ਵਾਲਾ ਹੈ। ਇਕ ਖੋਜ ਵਿਚ ਦਸਿਆ ਗਿਆ ਹੈ ਕਿ ਚਿੜੀਆਂ ਦੀ ਘਟਦੀ ਗਿਣਤੀ ਦਾ ਕਾਰਨ ਏਵੀਅਨ ਮਲੇਰੀਆ ਦਸਿਆ ਗਿਆ ਹੈ। ਇਸ ਦਾ ਪਤਾ ਕਰਨ ਲਈ ਲੰਡਨ ਮਿਓਲੌਜੀਕਲ ਸੁਸਾਇਟੀ ਤੇ ਬ੍ਰਿਟਿਸ਼ ਟਰੱਸਟ ਆਰਨੀਥੌਲਾਜੀ ਨੇ ਮਿਲ ਕੇ ਰਿਸਰਚ ਕੀਤੀ ਸੀ।

ਖੋਜੀਆਂ ਨੇ ਲੰਡਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ। ਇਹ ਥਾਂ ਚਿੜੀਆਂ ਦੀ ਬ੍ਰੀਡਿੰਗ ਕਾਲੋਨੀ ਮੰਨੀ ਜਾਂਦੀ ਹੈ। ਇੱਕ ਤੋਂ ਦੂਜੀ ਥਾਂ ‘ਚ 4 ਕਿਮੀ ਦਾ ਫਰਕ ਸੀ ਤਾਂ ਜੋ ਵੱਖ-ਵੱਖ ਚਿੜੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਰਿਪੋਰਟ ਵਿਚ ਖੋਜੀਆਂ ਨੇ ਨਰ ਚਿੜੀਆਂ ਦੀ ਗਿਣਤੀ ਨੂੰ ਖ਼ਾਸ ਕਰ ਕੇ ਸ਼ਾਮਲ ਕੀਤਾ ਹੈ। ਇਸ ਤੋਂ  ਬਾਅਦ ਦੇ ਮਲ ਤੇ ਬਲੱਡ ਦੇ ਸੈਂਪਲ ਲਏ ਗਏ।

ਇਸ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇਹਨਾਂ ਚਿੜੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। 74 ਫ਼ੀਸਦੀ ਚਿੜੀਆਂ ਮਲੇਰੀਆ ਨਾਲ ਪੀੜਤ ਸਨ। ਪੰਛੀਆਂ ‘ਚ ਹੋਣ ਵਾਲੇ ਪਲਾਸਮੋਡੀਅਮ ਰੇਲੀਕਟਮ ਜੋ ਇੱਕ ਮਲੇਰੀਆ ਹੈ, ਕਰਕੇ ਇਹਨਾਂ ਦੀ ਗਿਣਤੀ ‘ਚ ਲਗਾਤਾਰ ਕਮੀ ਆ ਰਹੀ ਹੈ।

ਇਸ ਬਿਮਾਰੀ ਨਾਲ ਪੀੜਤ ਚਿੜੀਆਂ ਦੀ ਜਿਹਨਾਂ ਦੀ ਉਮਰ ਘੱਟ ਸੀ, ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਉਹਨਾਂ ਵਿਚ ਇਹ ਬਿਮਾਰੀ ਦਾ ਪੱਧਰ ਜ਼ਿਆਦਾ ਦੀ। ਇਸ ਬਿਮਾਰੀ ਨਾਲ ਚਿੜੀਆਂ ਦੀ ਕਈ ਕਿਸਮਾਂ ਪ੍ਰਭਾਵਿਤ ਹੋਈਆਂ। ਇਹ ਮਲੇਰੀਆ ਮੱਛਰ ਦੇ ਕੱਟਣ ਨਾਲ ਚਿੜੀਆਂ ਤਕ ਪਹੁੰਚਿਆ ਸੀ।