ਆਕਲੈਂਡ 'ਚ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਕਲੈਂਡ ਵਿਚ ਅੰਮਿਤਧਾਰੀ ਟਰੱਕ ਡਰਾਈਵਰ ਨੂੰ ਸੀ ਸਾਹਿਬ ਪਾ ਕੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ

Sri Sahib

ਆਕਲੈਂਡ: ਆਕਲੈਂਡ ਵਿਚ ਅੰਮਿਤਧਾਰੀ ਟਰੱਕ ਡਰਾਈਵਰ ਨੂੰ ਸੀ ਸਾਹਿਬ ਪਾ ਕੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਆਕਲੈਂਡ ਦੀ ਇਕ ਟਰੱਕ ਕੰਪਨੀ ਨੇ ਇਕ ਅੰਮ੍ਰਿਤਧਾਰੀ ਡਰਾਈਵਰ ਸ. ਅਮਨਦੀਪ ਸਿੰਘ ਨੂੰ ਪਿਛਲੇ ਦਿਨੀਂ ਬਿਨਾਂ ਕ੍ਰਿਪਾਨ ਪਹਿਨ ਕੇ ਕੰਮ ਕਰਨ ਲਈ ਕਿਹਾ ਸੀ ਜਾਂ ਫਿਰ ਕ੍ਰਿਪਾਨ ਪਹਿਨਣ ਦਾ ਹੱਕ ਕਾਨੂੰਨੀ ਤੌਰ 'ਤੇ ਦਸਣ ਲਈ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਸੀ।

ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਚਿੱਠੀ ਦੀ ਮੰਗ ਕੀਤੀ ਸੀ, ਜੋ ਕਿ ਅਜੇ ਵੀ ਪੂਰੀ ਨਹੀਂ ਹੋਈ। ਇਸ ਦਰਮਿਆਨ 'ਸਿੱਖ ਅਵੇਅਰ ਨਿਊਜ਼ੀਲੈਂਡ' ਨੇ ਇਹ ਮੁੱਦਾ ਅਪਣੇ ਹੱਥਾਂ ਵਿਚ ਲੈ ਕੇ ਟਰੱਕ ਕੰਪਨੀ ਨਾਲ ਚਿੱਠੀ ਪੱਤਰ ਕੀਤਾ। ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਸਥਾਨਕ ਗੁਰਦੁਆਰਾ ਕਮੇਟੀ ਕੋਲ ਵੀ ਉਠਾਇਆ।

ਇਸ ਸਬੰਧੀ ਖ਼ਬਰਾਂ ਛਪਣੀਆਂ ਸ਼੍ਰੁਰੂ ਹੋ ਗਈਆਂ ਅਤੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਆਇਆ ਅਤੇ ਉਨ੍ਹਾਂ ਇਕ ਅਜਿਹੀ ਪੋਸਟ ਵੀ ਪਾਈ ਕਿ ਭਾਰਤ ਸਰਕਾਰ ਇਸ ਮਾਮਲੇ ਵਿਚ ਦਖ਼ਲ ਦੇਵੇ। 'ਸਿੱਖ ਅਵੇਅਰ' ਸੰਸਥਾ ਨੇ ਇਸ ਮਾਮਲੇ ਨੂੰ ਟਰੱਕ ਕੰਪਨੀ ਨਾਲ ਵਿਚਾਰਿਆ, ਟ੍ਰੇਡ ਯੂਨੀਅਨ ਨਾਲ ਗੱਲ ਹੋਈ ਅਤੇ ਰੁਜ਼ਗਾਰ ਦਾਤਾ ਨੂੰ ਅਹਿਸਾਸ ਦਿਵਾਇਆ ਕਿ ਇਹ ਇੰਪਲਾਇਮੈਂਟ ਰਿਲੇਸ਼ਨ ਐਕਟ ਅਤੇ ਹਿਊਮਨ ਰਾਈਟਸ ਐਕਟ ਦੀ ਉਲੰਘਣਾ ਹੈ।

ਉਨ੍ਹਾਂ ਟਰੱਕ ਕੰਪਨੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਉਤੇ ਕਾਨੂੰਨੀ ਸਲਾਹ ਲੈਣ। ਮੌਜੂਦਾ ਕਾਨੂੰਨ ਅਤੇ ਹੱਕਾਂ ਦੀ ਤਰਜ਼ਮਾਨੀ ਕਰਦੇ ਸਾਰੇ ਸਬੂਤ ਜਦੋਂ ਕੰਪਨੀ ਨੇ ਵਿਚਾਰੇ ਤਾਂ ਉਨ੍ਹਾਂ ਹੁਣ ਸ. ਅਮਨਦੀਪ ਸਿੰਘ ਨੂੰ ਦੁਬਾਰਾ ਸ੍ਰੀ ਸਾਹਿਬ ਪਾ ਕੇ ਕੰਮ ਉਤੇ ਆਉਣ ਲਈ ਕਹਿ ਦਿਤਾ ਹੈ।  ਕੰਪਨੀ ਨੇ ਸ. ਅਮਨਦੀਪ ਸਿੰਘ ਨੂੰ ਉਹ 4 ਦਿਨਾਂ ਦੀ ਤਨਖ਼ਾਹ ਵੀ ਦਿਤੀ ਹੈ

ਜਿਸ ਦੌਰਾਨ ਉਹ ਕੰਮ 'ਤੇ ਇਸ ਕਰ ਕੇ ਨਹੀਂ ਗਿਆ ਸੀ ਕਿ ਉਹ ਬਿਨਾਂ ਕਿਰਪਾਨ ਪਹਿਨ ਕੰਮ 'ਤੇ ਨਹੀਂ ਜਾਣਾ ਚਾਹੁੰਦਾ ਸੀ। ਸਿੱਖ ਅਵੇਅਰ ਨੇ ਲੇਬਰ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਦਾ ਵੀ ਧਨਵਾਦ ਕੀਤਾ ਹੈ ਜਿਨ੍ਹਾਂ ਨੇ ਸਥਾਨਕ ਸਾਂਸਦ ਲੂਈਸਾ ਵਾਲ ਅਤੇ ਪੁਲਿਸ ਨਾਲ ਇਸ ਮਾਮਲੇ ਵਿਚ ਤਾਲਮੇਲ ਬਣਾਇਆ।

ਅੱਗੇ ਤੋਂ ਅਜਿਹੀ ਮੁਸ਼ਕਲ ਕਿਸੇ ਨੂੰ ਪੇਸ਼ ਨਾ ਆਵੇ ਇਸ ਕਰ ਕੇ ਪੁਲਿਸ ਦਾ ਉਤਰ ਵੀ ਉਡੀਕਿਆ ਜਾ ਰਿਹਾ ਹੈ ਤਾਕਿ ਉਸ ਨੂੰ ਭਵਿੱਖ ਲਈ ਵਰਤਿਆ ਜਾ ਸਕੇ। ਸੋ ਸਿੱਖ ਅਵੇਅਰ ਦੀ ਸਹਾਇਤਾ ਨਾਲ ਸ੍ਰੀ ਸਾਹਿਬ ਪਹਿਨ ਕੇ ਕੰਮ ਕਰਨ ਦਾ ਮੌਜੂਦਾ ਹੱਕ ਬਰਕਰਾਰ ਰਿਹਾ ਅਤੇ ਬਿਨਾਂ ਕਿਸੇ ਧਾਰਮਕ ਵਿਤਕਰੇ ਦੇ ਕੰਮ ਕਰਨ ਨੂੰ ਉਤਸ਼ਾਹ ਮਿਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।