ਛੋਟੇ ਬੱਚੇ ਨੇ ਵੱਡੇ ਯੂ-ਟਿਊਬਰਾਂ ਨੂੰ ਪਾਈ ਮਾਤ! ਕੀਤੀ ਇੰਨੀ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਫੋਬਰਸ ਮੈਗਜ਼ੀਨ ਨੇ ਜਾਰੀ ਕੀਤੀ ਸੂਚੀ

Photo

ਨਵੀਂ ਦਿੱਲੀ : ਅੱਠ ਸਾਲ ਦੀ ਉਮਰ ਵਿਚ ਰਿਆਨ ਕਾਜੀ ਯੂ -ਟਿਊਬ ਚੈਨਲ ਤੋਂ ਸੱਭ ਤੋਂ ਜਿਆਦਾ ਕਮਾਈ ਕਰਨ ਵਾਲੀ ਸਖਸ਼ੀਅਤਾਂ ਵਿਚ ਸਾਮਲ ਹੋਇਆ ਹੈ। ਫੋਰਬਸ ਮੈਗਜ਼ੀਨ ਨੇ ਜਾਰੀ ਲਿਸਟ ਵਿਚ ਰਿਆਨ ਕਾਜੀ ਨੂੰ ਯੂ -ਟਿਊਬ ਚੈਨਲ 'ਤੇ ਸੱਭ ਤੋਂ ਜਿਆਦਾ ਕਮਾਈ ਕਰਨ ਵਾਲੇ ਲੋਕਾਂ ਦੀ ਸੂਚੀ ਵਿਚ ਸਿਖਰ 'ਤੇ ਰੱਖਿਆ ਹੈ।

ਦਰਅਸਲ ਬੁੱਧਵਾਰ ਨੂੰ ਫੋਰਬਸ ਮੈਗਜ਼ੀਨ ਨੇ ਲਿਸਟ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਰਿਆਨ ਨੇ ਇਸ ਸਾਲ ਯੂ-ਟਿਊਬ ਚੈਨਲ ਤੋਂ 26 ਮਿਲਿਅਨ ਡਾਲਰ ਭਾਵ 184 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦਈਏ ਕਿ ਫੋਰਬਸ ਦੇ ਅਨੁਸਾਰ 2018 ਵਿਚ ਵੀ ਉਹ ਵੀਡੀਓ ਪਲੈਟਫਾਰਮ ਤੋਂ ਪੈਸੇ ਕਮਾਉਣ ਵਾਲੇ ਲੋਕਾਂ ਦੀ ਸੂਚੀ ਵਿਚ ਸਿਖਰ 'ਤੇ ਸੀ। ਸਾਲ 2018 ਵਿਚ ਉਨ੍ਹਾਂ ਨੇ ਯੂ-ਟਿਊਬ ਚੈਨਲ ਤੋਂ 22 ਮਿਲੀਅਨ ਡਾਲਰ ਕਮਾਏ ਸਨ।

ਰਿਆਨ ਕਾਜੀ ਦਾ ਅਸਲੀ ਨਾਮ ਰਿਆਨ ਗੋਨ ਹੈ। ਉਨ੍ਹਾਂ ਦੇ ਚੈਨਲ ਦੀ ਨਾਮ ਰਿਆਨ ਵਰਲਡ ਹੈ। ਜੋ 2015 ਵਿਚ ਰਿਆਨ ਦੇ ਮਾਤਾ-ਪਿਤਾ ਨੇ ਲਾਂਚ ਕੀਤਾ ਸੀ। ਉਸ ਵੇਲੇ ਰਿਆਨ ਦੀ ਉਮਰ ਸਿਰਫ਼ 3 ਸਾਲ ਸੀ। ਪਰ ਉਸ ਸਮੇਂ ਹੀ ਉਸ ਦੇ 22.9 ਮਿਲੀਅਨ ਸਬਸਕ੍ਰਾਈਬਰ ਸਨ।