ਕਸ਼ਮੀਰ ਮੁੱਦੇ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਨਿਕਲੀ ਹਵਾ, ਕਿਹਾ...

ਏਜੰਸੀ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆ ਨੇ ਵਿਵਾਦਤ ਇਸਲਾਮਿਕ ਧਰਮ ਗੂਰੂ ਜਾਕਿਰ ਨਾਇਕ ਦਾ ਸਥਾਨਕ ਵਾਸੀ ਦਾ ਦਰਜਾ ਖਤਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਲੇਸ਼ੀਆਂ ਦੇ ਇਸ ਫ਼ੈਸਲੇ ਤੋਂ ਵੀ ਭਾਰਤ ...

File Photo

ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਰੁੱਖ ਅਪਣਾਏ ਮਲੇਸ਼ੀਆਂ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਦੀ ਹਵਾ ਨਿਕਲਦੀ ਹੋਈ ਨਜ਼ਰ ਆ ਰਹੀ ਹੈ। ਅੱਜ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਨਹੀਂ ਕਰਨਗੇ।

ਦਰਅਸਲ ਦੁਨੀਆਂ ਭਰ ਵਿਚ ਖਾਦ ਤੇਲ ਦੇ ਸੱਭੋ ਤੋਂ ਵੱਡੇ ਖਰੀਦਦਾਰ ਭਾਰਤ ਨੇ ਇਸੇ ਮਹੀਨੇ ਮਲੇਸ਼ੀਆਂ ਤੋਂ ਤੇਲ ਅਯਾਤ 'ਤੇ ਰੋਕ ਲਗਾ ਦਿੱਤੀ ਸੀ । ਇਸ ਫ਼ੈਸਲੇ ਨੂੰ ਮਹਾਤੀਰ ਦੀ ਭਾਰਤ ਵਿਰੋਧੀ ਨੀਤੀਆਂ ਦੇ ਜਵਾਬ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਹਾਤੀਰ ਕਸ਼ਮੀਰ ਮੁੱਦੇ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਦੀ ਤਿੱਖੀ ਆਲੋਚਨਾ ਕਰ ਚੁੱਕੇ ਹਨ।

ਮਹਾਤੀਰ ਨੇ ਆਪਣੇ ਦੇਸ਼ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਦੇਸ਼ ਭਾਰਤ ਵਿਰੁੱਧ ਕਾਰਵਾਈ ਕਰਨ ਦੇ ਲਈ ਬਹੁਤ ਛੋਟਾ ਹੈ। ਸਾਨੂੰ ਇਸ ਸਮੱਸਿਆ ਨੂੰ ਬਾਹਰ ਕੱਢਣ ਦੇ ਲਈ ਦੂਜੇ ਤਰੀਕਿਆਂ ਅਤੇ ਸਾਧਨਾ ਦੀ ਵਰਤੋਂ ਕਰਨੀ ਹੋਵੇਗੀ। ਹਾਲਾਂਕਿ ਮਹਾਤਿਰ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਇਕ ਵਾਰ ਤੋਂ ਦੋਹਰਾਇਆ ਹੈ ਕਿ ਇਹ ਪੂਰੀ ਤਰ੍ਹਾਂ ਨਾਜਾਇਜ਼ ਹੈ।

ਭਾਰਤ ਪਿਛਲੇ ਪੰਜ ਸਾਲਾਂ ਵਿਚ ਮਲੇਸ਼ੀਆ ਤੋਂ ਖਾਦ ਤੇਲ ਖਰੀਦਣ ਦੇ ਮਾਮਲੇ ਵਿਚ ਸੱਭ ਤੋਂ  ਵੱਡਾ ਖਰੀਦਾਦਰ ਦੇਸ਼ ਰਿਹਾ ਹੈ ਪਰ ਹੁਣ ਮਲੇਸ਼ੀਆ ਦੇ ਲਈ ਤੇਲ ਵੇਚਣਾ ਮੁਸ਼ਕਿਲ ਹੋ ਗਿਆ ਹੈ। ਮਲੇਸ਼ੀਆ ਦੀ ਅਰਥਵਿਵਸਥਾ ਵਿਚ ਤੇਲ ਨਿਰਯਾਤ ਦੀ ਵੱਡੀ ਹਿੱਸੇਦਾਰੀ ਹੈ।ਮਲੇਸ਼ੀਆ ਦੇ ਖਾਦ ਤੇਲ ਦੀ ਕੀਮਤਾਂ ਵਿਚ ਪਿਛਲੇ ਹਫ਼ਤੇ ਲਗਭਗ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਪਿਛਲੇ 11 ਸਾਲਾ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਹੈ।

ਮਲੇਸ਼ੀਆ ਨੇ ਵਿਵਾਦਤ ਇਸਲਾਮਿਕ ਧਰਮ ਗੂਰੂ ਜਾਕਿਰ ਨਾਇਕ ਦਾ ਸਥਾਨਕ ਵਾਸੀ ਦਾ ਦਰਜਾ ਖਤਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਲੇਸ਼ੀਆਂ ਦੇ ਇਸ ਫ਼ੈਸਲੇ ਤੋਂ ਵੀ ਭਾਰਤ ਕਾਫੀ ਖਫਾ ਹੈ। ਜਾਕਿਰ ਨਾਇਕ ਉੱਤੇ ਭਾਰਤ ਵਿਚ ਹੇਟ ਸਪੀਚ ਅਤੇ ਮਨੀ ਲਾਂਡ੍ਰਿਗ ਦੇ ਆਰੋਪ ਹਨ।