50,146 ਸ਼ਰਧਾਲੂਆਂ ਨੇ 100 ਦਿਨਾਂ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ-ਪਾਕਿਸਤਾਨ ਸਰਹੱਦ 'ਤੇ ਬਣੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ.......

file photo

ਡੇਰਾ ਬਾਬਾ ਨਾਨਕ : ਭਾਰਤ-ਪਾਕਿਸਤਾਨ ਸਰਹੱਦ 'ਤੇ ਬਣੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 9 ਨਵੰਬਰ, 2019 ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਲਈ ਬਾਬਾ ਨਾਨਕ ਦੀ ਧਰਤੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਪਰੰਤੂ ਅਫ਼ਸੋਸ ਦੀ ਗੱਲ ਹੈ

ਕਿ ਇਸ ਮਾਰਗ ਲਈ ਨਿਰਧਾਰਤ ਸ਼ਰਤਾਂ ਖ਼ਾਸਕਰ ਪਾਸਪੋਰਟ ਦੀ ਸ਼ਰਤ ਇਸ ਰਾਹ ਵਿਚ ਰੁਕਾਵਟ ਬਣ ਗਈ ਹੈ।ਜਿਸ ਕਾਰਨ ਪਾਕਿਸਤਾਨ ਸਥਿਤ ਗੁਰਦੁਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਸ ਲਾਂਘੇ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। 9 ਨਵੰਬਰ 2019 ਤੋਂ ਖੁੱਲੇ ਲਾਂਘੇ ਦੇ ਸਮਝੌਤੇ ਵਿਚ ਲਿਖਿਆ ਗਿਆ ਸੀ

ਕਿ ਇਸ ਕੋਰੀਡੋਰ ਤੋਂ ਪਾਕਿਸਤਾਨ ਜਾਣ ਵਾਲੇ 5 ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਸ ਸਮੇਂ ਲੱਗਦਾ ਸੀ ਕਿ ਇਹ ਗਿਣਤੀ ਘੱਟ ਹੈ ਅਤੇ ਸੰਗਤ ਸਮਰੱਥਾ ਨੂੰ 10 ਹਜ਼ਾਰ ਪ੍ਰਤੀ ਦਿਨ ਪਾਰ ਕਰ ਰਹੀ ਹੈ ਪਰੰਤੂ 100 ਦਿਨ ਬੀਤ ਜਾਣ ਦੇ ਬਾਅਦ ਵੀ, ਸਿਰਫ ਲਗਭਗ 50 ਹਜ਼ਾਰ ਸੰਗਤ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੀ ਹੈ।