ਸ਼੍ਰੀ ਕਰਤਾਰਪੁਰ ਸਾਹਿਬ ਪਾਕਿ 'ਚ TIK TOK ਵੀਡੀਓ 'ਤੇ ਲੱਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬਣਾਈ ਸੀ ਟਿਕ-ਟਾਕ

File

ਸਿੱਖ ਮਰਿਆਦਾ ਦਾ ਲਗਾਤਾਰ ਘਾਣ ਹੋ ਰਿਹਾ ਹੈ, ਦਅਰਸਲ ਕਈ ਨੌਜਵਾਨ ਲੜਕੀਆਂ ਦੀਆਂ ਟਿਕ ਟਾਕ ਵਾਲੀਆਂ ਅਜਿਹੀਆਂ ਵੀਡੀਓ ਵਾਇਰਲ ਹੋਈਆ ਜਿਸ ਨੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਜੀ ਹਾਂ ਨਿਤ ਦਿਨ ਗੁਰਦੁਆਰਾ ਸਾਹਿਬ 'ਚ ਲੜਕੀਆਂ ਵੱਲੋਂ ਟਿਕ ਟਾਕ ਬਣਾਉਣ ਦੀਆਂ ਵੀਡੀਓਸ ਵਾਇਰਲ ਹੋ ਰਹੀਆਂ ਹਨ।

ਇੰਨਾ ਹੀ ਨਹੀਂ ਇੱਥੋਂ ਤੱਕ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵੀ ਨੌਜਵਾਨ ਟਿਕ ਟਾਕ ਵੀਡੀਓ ਬਣਾਉਣ ਤੋਂ ਗੁਰੇਜ ਨਹੀਂ ਕਰਦੇ। ਇਸ ਮਾਮਲੇ 'ਤੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਟਿਕ ਟਾਕ ਵੀਡੀਓ ਬਣਾਉਣਾ ਬੈਨ ਕੀਤਾ ਗਿਆ ਹੈ। ਉੱਥੇ ਹੀ ਹੁਣ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਵੀ ਟਿਕ ਟਾਕ ਵੀਡੀਓ 'ਤੇ ਬੈਨ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਟਿਕ ਟਾਕ ਨੇ ਜਿੱਥੇ ਨੌਜਵਾਨ ਪੀੜ੍ਹੀ ਨੂੰ ਆਪਣੀ ਅਸਲੀ ਮੰਜਿਲ ਤੋਂ ਭਟਕਾ ਦਿੱਤਾ ਹੈ। ਉੱਥੇ ਹੀ ਨੌਜਵਾਨਾਂ 'ਤੇ ਟਿਕ ਟਾਕ ਦਾ ਇੰਨਾ ਭੂਤ ਸਵਾਰ ਹੋਇਆ ਹੈ ਕਿ ਵੀਡੀਓ ਬਣਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਧਿਆਨ ਨਹੀਂ ਰੱਖਦੇ।  ਅਤੇ ਟਿਕ ਟਾਕ ਵੀਡੀਓ ਬਣਾ ਲੈਂਦੇ ਹਨ। ਜਿਸ ਤੋਂ ਕੁੱਝ ਸਮੇਂ ਬਾਅਦ ਉਹਨਾਂ ਦਾ ਵਿਰੋਧ ਹੋਣ 'ਤੇ ਨੌਜਵਾਨ ਮਾਫ਼ੀ ਮੰਗ ਲੈਂਦੇ ਹਨ। 

ਦੱਸ ਦਈਏ ਕਿ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ਼ੀ ਕਰਤਾਰਪੁਰ ਸਾਹਿਬ 'ਚ ਵੀ ਕੁੱਝ ਸਮਾਂ ਪਹਿਲਾਂ ਅਜਿਹੀ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਨੌਜਵਾਨ ਸਰੇਆਮ ਗੁਰਦੁਆਰਾ ਸਾਹਿਬ ਵਿੱਚ ਸਾਈਕਲ ਚਲਾ ਕੇ ਟਿਕ ਟਾਕ ਵੀਡੀਓ ਬਣਾਈ ਸੀ।

ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਕਰਤਾਰਪੁਰ ਸਾਹਿਬ 'ਚ ਵੀ ਟਿਕ ਟਾਕ ਵੀਡੀਓ ਬਣਾਉਣੀ ਬੈਨ ਕਰ ਦਿੱਤੀ ਗਈ ਹੈ। ਆਉ ਤੁਹਾਨੂੰ ਦਿਖਾਉਦੇ ਹਾਂ ਉਹ ਵੀਡੀਓਸ, ਜਿੰਨਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਕਾਫ਼ੀ ਜ਼ਿਆਦਾ ਠੇਸ ਪਹੁੰਚਾਈ ਹੈ।