ਦਿਮਾਗ ਦੇ ਅਪਰੇਸ਼ਨ ਦੌਰਾਨ ਮਹਿਲਾ ਨੇ ਵਜਾਇਆ violin , ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਇਕ ਹਸਪਤਾਲ ਵਿਚ ਦਿਮਾਗ ਦੇ ਅਪਰੇਸ਼ਨ ਦੌਰਾਨ ਇਕ ਔਰਤ ਵਾਇਲਨ ਵਜਾਉਂਦੀ ਰਹੀ।

Photo

ਲੰਡਨ: ਬ੍ਰਿਟੇਨ ਦੇ ਇਕ ਹਸਪਤਾਲ ਵਿਚ ਦਿਮਾਗ ਦੇ ਅਪਰੇਸ਼ਨ ਦੌਰਾਨ ਇਕ ਔਰਤ ਵਾਇਲਨ ਵਜਾਉਂਦੀ ਰਹੀ। ਦਰਅਸਲ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਡਾਕਟਰ ਔਰਤ ਦੇ ਦਿਮਾਗ ਵਿਚੋਂ ਟਿਊਮਰ ਕੱਢਣ ਲਈ ਉਸ ਦਾ ਅਪਰੇਸ਼ਨ ਕਰ ਰਹੇ ਸਨ। ਇਸ ਦੌਰਾਨ ਮਹਿਲਾ ਵਾਇਲਨ ਵਜਾਉਂਦੀ ਰਹੀ।

ਇਸ ਦਾ ਕਾਰਨ ਸੀ ਕਿ ਅਪਰੇਸ਼ਨ ਤੋਂ ਬਾਅਦ ਔਰਤ ਅਪਣੀ ਵਾਇਲਨ ਵਜਾਉਣ ਦੀ ਸਮਰੱਥਾ ਨਾ ਖੋ ਦੇਵੇ ਕਿਉਂਕਿ ਉਹ ਪਿਛਲੇ 40 ਸਾਲਾਂ ਤੋਂ ਵਾਇਲਨ ਵਜਾ ਰਹੀ ਹੈ ਅਤੇ ਉਸ ਨੂੰ ਵਾਇਲਨ ਵਜਾਉਣਾ ਕਾਫੀ ਪਸੰਦ ਹੈ। ਮੀਡੀਆ ਰਿਪੋਰਟਾਂ ਮੁਤਾਬਕ 53 ਸਾਲਾ ਡਾਗਮਾਰ ਟਰਨਰ ਆਇਲ ਆਫ ਵਾਈਟ ਦੀ ਇਕ ਸਾਬਕਾ ਸਾਬਕਾ ਪ੍ਰਬੰਧਨ ਸਲਾਹਕਾਰ ਹੈ।

ਉਹਨਾਂ ਨੇ ਅਪਣੇ ਅਪਰੇਸ਼ਨ ਦੌਰਾਨ ਵਾਇਲਨ ਵਜਾਇਆ ਤਾਂ ਜੋ ਡਾਕਟਰ ਸਹੀ ਜਗ੍ਹਾਂ ਤੋਂ ਟਿਊਮਰ ਕੱਢ ਸਕਣ ਅਤੇ ਜਿਸ ਹੱਥ ਨਾਲ ਉਹ ਵਾਇਲਨ ਵਜਾਉਂਦੀ ਹੈ, ਉਸ ਨੂੰ ਕੰਟਰੋਲ ਕਰਨ ਵਾਲੀ ਥਾਂ ਦੇ ਸੰਚਾਲਨ ਵਾਰੇ ਉਸ ਨੂੰ ਜਾਣਕਾਰੀ ਮਿਲਦੀ ਰਹੇ। ਤਾਂ ਜੋ ਇਸ ਦੌਰਾਨ ਡਾਗਮਾਰ ਦੇ ਵਾਇਲਨ ਵਜਾਉਣ ਵਾਲੇ ਗੁਣ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇਸ ਦੇ ਲਈ ਕਿੰਗ ਕਾਲਜ ਹਸਪਤਾਲ ਦੇ ਸਲਾਹਕਾਰ ਨਿਊਰੋ ਸਰਜਨ ਪ੍ਰੋਫੈਸਰ ਕਿਉਮਾਰਸ ਅਸ਼ਕਨ ਨੇ ਇਹ ਤਰਕੀਬ ਸੁਝਾਈ ਸੀ। ਉਹਨਾਂ ਨੇ ਕਿਹਾ ਕਿ ਉਹ ਮਹਿਲਾ ਦੇ ਦਿਮਾਗ ਦਾ ਇਕ ਮੈਪ ਬਣਾਉਣਗੇ ਅਤੇ ਉਸ ਦੀ ਖੋਪੜੀ ਖੋਲ੍ਹਣ ਤੋਂ ਬਾਅਦ ਉਸ ਨੂੰ ਵਾਇਲਨ ਵਜਾਉਣ ਲਈ ਕਹਿਣਗੇ ਤਾਂ ਜੋ ਉਸ ਦੇ ਇਸ ਗੁਣ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਟਿਊਮਰ ਕੱਢਿਆ ਜਾ ਸਕੇ।

ਜਦੋਂ ਸਰਜਨ ਉਸ ਦੇ ਦਿਮਾਗ ਦਾ ਹਿੱਸਾ ਕੱਟ ਰਹੇ ਸੀ ਤਾਂ ਉਸ ਨੇ ਗਾਣਾ ਵਜਾਇਆ। ਨਿਊਰੋ ਸਰਜਨ ਪ੍ਰੋਫੈਸਰ ਕਿਉਮਾਰਸ ਅਸ਼ਕਨ ਨੇ ਮੀਡੀਆ ਨੂੰ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਮਰੀਜ ਨੇ ਅਪਣੇ ਹੀ ਅਪਰੇਸ਼ਨ ਦੌਰਾਨ ਗਾਣਾ ਵਜਾਇਆ ਹੋਵੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਹਿਲਾ ਦੇ ਦਿਮਾਗ ਵਿਚੋਂ 90 ਫੀਸਦੀ ਟਿਊਮਰ ਕੱਢ ਲਿਆ ਹੈ।