ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, 14 ਯਾਤਰੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

63 ਲੋਕ ਗੰਭੀਰ ਜਖਮੀ

tragic accident

 

ਇਸਲਾਮਾਬਾਦ: ਪੂਰਬੀ ਪਾਕਿਸਤਾਨ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਬੱਸ ਹਾਦਸਾਗ੍ਰਸਤ ਹੋ ਗਈ।  ਤੇਜ਼ ਰਫਤਾਰ ਬੱਸ ਮੋਟਰਵੇਅ ਨਾਲ ਟਕਰਾ ਗਈ ਅਤੇ ਪਲਟ ਗਈ। ਜਿਸ ਹਾਦਸੇ ਵਿਚ ਘੱਟੋ-ਘੱਟ 14 ਯਾਤਰੀਆਂ ਦੀ ਮੌਤ ਹੋ ਗਈ ਹੈ। 63 ਹੋਰ ਜ਼ਖਮੀ ਹੋ ਗਏ।

 

ਇਹ ਵੀ ਪੜ੍ਹੋ: ਪੇਟ 'ਚ ਦਰਦ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਕੈਦੀ, ਜਦੋਂ ਕੀਤਾ ਐਕਸ-ਰੇ ਤਾਂ ਡਾਕਟਰ ਵੀ ਰਹਿ ਗਏ ਹੱਕੇ-ਬੱਕੇ  

ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਕੁਰਤੁਲੈਨ ਮਲਿਕ ਨੇ ਦੱਸਿਆ ਕਿ ਇਹ ਹਾਦਸਾ ਪੰਜਾਬ ਸੂਬੇ ਦੇ ਕਲਰ ਕਹਰ ਕਸਬੇ ਨੇੜੇ ਰਾਤ ਨੂੰ ਵਾਪਰਿਆ। ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। 

ਇਹ ਵੀ ਪੜ੍ਹੋ: ਬਾਗੇਸ਼ਵਰ ਧਾਮ 'ਚ ਆਈ 10 ਸਾਲਾ ਬੱਚੀ ਦੀ ਮੌਤ, ਬਾਬੇ ਨੇ ਦਿੱਤੀ ਭਭੂਤੀ, ਫਿਰ ਵੀ ਨਹੀਂ ਬਚੀ ਜਾਨ 

ਉੱਧਰ ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਹਾਦਸਾ ਵਾਪਰਨ ਦੇ ਕਾਰਨ ਦੀ ਜਾਂਚ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇੱਕ ਬਿਆਨ ਵਿੱਚ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।