ਬ੍ਰਿਟੇਨ ਵਿਚ ਬਜ਼ੁਰਗ ਸਿੱਖ ਨੂੰ ਧੱਕੇ ਮਾਰ ਕੇ ਸੁਪਰ ਮਾਰਕੀਟ ਵਿਚੋਂ ਕਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਜ਼ੁਰਗ ਸਿੱਖ ਵਿਅਕਤੀ ਨਾਲ ਬਦਸਲੂਕੀ

File

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਅਫ਼ਰਾ ਤਫ਼ਰੀ ਵਿਚਕਾਰ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਪੂਰਬੀ ਲੰਡਨ ਵਿਚ ਸੁਪਰ ਮਾਰਕੀਟ ਦੇ ਕਰਮਚਾਰੀ ਦੁਆਰਾ ਬਦਸਲੂਕੀ ਕਰ ਕੇ ਬਾਹਰ ਕੱਢਣ ਦਾ ਵੀਡੀਉ ਫੈਲਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਉ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਇਲਫ਼ੋਰਡ ਸਥਿਤ ਆਇਸਲੈਂਡ ਸਟੋਰ ਵਿਚ ਕਰਮਚਾਰੀ ਦੁਆਰਾ ਬਹਿਸ ਹੋਣ 'ਤੇ ਧੱਕਾ ਦੇਂਦੇ ਹੋਇਆ ਦਿਖਾਇਆ ਗਿਆ ਹੈ।

ਵੀਡੀਉ ਵਿਚ ਵਿਅਕਤੀ ਲਗਾਤਾਰ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਕਰਮਚਾਰੀ ਨੇ ਉਸ ਨੂੰ ਧੱਕਾ ਦਿਤਾ ਜਿਸ ਤੋਂ ਬਾਅਦ ਉਸ ਨੂੰ ਦੁਕਾਨ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ।

ਯੂਜ਼ਰਜ਼ ਨੇ ਇਸ 'ਤੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ। ਇਕ ਯੂਜ਼ਰਜ਼ ਨੇ ਲਿਖਿਆ,''ਇਹ ਸਮਾਂ ਨਹੀਂ ਕਿ ਆਈਸਲੈਂਡ ਦੇ ਸਟਾਫ਼ ਮੈਂਬਰ ਬਜ਼ੁਰਗ ਗਾਹਕਾਂ 'ਤੇ ਹਮਲਾ ਕਰਨ। ਅਸੀ ਇਕ ਰਾਸ਼ਟਰੀ ਸੰਕਟ ਵਿਚ ਹਾਂ ਅਤੇ ਬਜ਼ੁਰਗ ਲੋਕ ਸੱਭ ਤੋਂ ਜ਼ਿਆਦਾ ਸੰਘਰਸ਼ ਕਰ ਰਹੇ ਹਨ।''

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 104 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਸੱਭ ਤੋਂ ਜ਼ਿਆਦਾ ਮੌਤਾਂ ਲੰਡਨ ਵਿਚ ਹੋਈਆਂ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।