ਆਸਟ੍ਰੇਲੀਆਈ ਸਿੱਖ ਵਲੰਟੀਅਰਾਂ ਨੇ ਲੋਕਾਂ ਲਈ ਮੁਫ਼ਤ ਭੋਜਨ ਸਹਾਇਤਾ ਮੋਬਾਈਲ ਵੈਨ ਸਥਾਪਤ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖ ਵਲੰਟੀਅਰ ਮੈਲਬੋਰਨ ਵਾਸੀ ਮਨਪ੍ਰੀਤ ਸਿੰਘ ਨੇ ਮੀਡੀਆ ਨੂੰ...

Sikh Volunteers Australia

ਆਸਟ੍ਰੇਲੀਆ : ਜਿਥੇ ਦੁਨੀਆਂ ਕੋਰੋਨਾ ਵਾਇਰਸ  ਨੂੰ ਫੈਲਣ 'ਤੇ ਕਾਬੂ ਪਾਉਣ ਲਈ ਜੂਝ ਰਹੀ ਹੈ, ਉਥੇ ਹੀ ਆਸਟ੍ਰੇਲੀਆ ਵਿਚ ਸਿੱਖ ਵਲੰਟੀਅਰਾਂ ਨੇ ਸਵੈ-ਇਕੱਲਤਾ ਵਾਲੇ ਲੋਕਾਂ ਤਕ ਪਹੁੰਚਣ ਲਈ ਮੁਫ਼ਤ ਭੋਜਨ ਸਹਾਇਤਾ ਮੋਬਾਈਲ ਵੈਨ ਸਥਾਪਤ ਕੀਤੀ ਹੈ।

ਸਿੱਖ ਵਲੰਟੀਅਰ ਮੈਲਬੋਰਨ ਵਾਸੀ ਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਇਹ ਸੇਵਾ ਹਰ ਲੋੜਵੰਦ ਲਈ ਹੈ, ਜੋ ਸਮਾਜ ਦੇ ਕਮਜ਼ੋਰ ਮੈਂਬਰਾਂ, ਖ਼ਾਸਕਰ ਬਜ਼ੁਰਗਾਂ ਅਤੇ ਵਿਦੇਸ਼ਾਂ ਵਿਚ ਪਹੁੰਚੇ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਅਸੀ ਵਿਅਕਤੀਆਂ ਨੂੰ ਖਾਣੇ ਦੇ ਪੈਕੇਜ ਦੇ ਰਹੇ ਹਾਂ, ਜਿਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਬਾਹਰ ਨਹੀਂ ਜਾ ਸਕਦੇ ਜਾਂ ਸੁਪਰ ਮਾਰਕੀਟਾਂ ਵਿਚ ਭਾਰੀ ਭੀੜ ਤੋਂ ਘਬਰਾਉਣ ਦੇ ਕਾਰਨ ਜ਼ਰੂਰੀ ਖਾਧ ਪਦਾਰਥਾਂ ਅਤੇ ਕਰਿਆਨੇ ਤਕ ਨਹੀਂ ਪਹੁੰਚ ਰਹੇ।

ਇਸ ਤੋਂ ਇਲਾਵਾ ਅਸੀ ਉਨ੍ਹਾਂ ਲੋਕਾਂ ਨੂੰ ਭੋਜਨ ਅਤੇ ਦੇਖ-ਭਾਲ ਦੇ ਪੈਕੇਜ ਵੀ ਪਹੁੰਚਾ ਰਹੇ ਹਾਂ ਜੋ ਦੂਜੇ ਦੇਸ਼ਾਂ ਤੋਂ ਆਏ ਹੋਏ ਹਨ ਅਤੇ ਹੁਣ ਘਰ ਵਿਚ ਸਵੈ-ਅਲੱਗ-ਥਲੱਗ ਰਹਿ ਰਹੇ ਹਨ। ਇਸ ਵੇਲੇ ਸਾਡੇ ਕੋਲ ਸਮੂਹ ਦੇ ਨਾਲ ਰਜਿਸਟਰਡ 103 ਵਲੰਟੀਅਰ ਹਨ ਜੋ ਵੱਖ-ਵੱਖ ਸ਼ਿਫ਼ਟਾਂ ਵਿਚ ਸੇਵਾ ਦੇ ਤੌਰ 'ਤੇ ਮੁਫ਼ਤ ਕੰਮ ਕਰ ਰਹੇ ਹਨ।

ਕਮਲਦੀਪ ਸਿੰਘ, ਜੋ ਸਮੂਹ ਨਾਲ ਸਵੈਇੱਛੁਤ ਹਨ ਨੇ ਕਿਹਾ ਕਿ ਭੋਜਨ ਦੀ ਤਿਆਰੀ ਤੋਂ ਲੈ ਕੇ ਡਿਲੀਵਰੀ ਤਕ, ਹਰ ਸੇਵਾ ਨੂੰ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਖਾਣਾ ਤਿਆਰ ਕਰਨ ਵਾਲੇ ਸਾਰੇ ਵਲੰਟੀਅਰਾਂ ਨੇ ਦਸਤਾਨੇ ਅਤੇ ਮਾਸਕ ਪਹਿਨੇ ਹੋਏ ਹਨ। ਉਹ ਕਿਸੇ ਲੋੜਵੰਦ ਵਿਅਕਤੀ ਨਾਲ ਸਿੱਧਾ ਸੰਪਰਕ ਨਹੀਂ ਕਰਦੇ।

ਸਿੱਖ ਉਦਾਰਤਾ ਦੀ ਕਦਰ ਕਰਦੇ ਹਨ ਅਤੇ ਦੌਲਤ ਸਾਂਝੀ ਕਰਨ ਅਤੇ ਕਿਸੇ ਦੀ ਜ਼ਰੂਰਤ ਵਿਚ ਮਦਦ ਕਰਨ ਵਿਚ ਵਿਸ਼ਵਾਸ ਕਰਦੇ ਹਨ ਭਾਵੇਂ ਇਹ ਉਸ ਸਮੇਂ ਦਾ ਸੀ ਜਦੋਂ ਦੇਸ਼ ਝੁਲਸਣ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਜਾਂ ਹੁਣ ਜਦੋਂ ਦੇਸ਼ ਨੂੰ ਸਾਡੀ ਸੱਭ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਅਸੀ ਸਾਰੀ ਮਨੁੱਖਤਾ ਦੀ ਭਲਾਈ ਵਿਚ ਵਿਸ਼ਵਾਸ ਰੱਖਦੇ ਹਾਂ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।