ਕੋਰੋਨਾ ਦੇ ਕਹਿਰ ਦੌਰਾਨ ਦੁਨੀਆ ਦੀ ਵੱਡੀ ਕੰਪਨੀ ਨੇ ਕੀਤਾ 1.5 ਲੱਖ ਨੌਕਰੀਆਂ ਦੇਣ ਦਾ ਐਲਾਨ  

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆ ਵਿਚ ਸਭ ਤੋਂ ਜ਼ਿਆਦਾ ਨੌਕਰੀਆਂ ਦੇਣ ਵਾਲੀ ਕੰਪਨੀ ਵਾਲਮਾਰਟ ਨੇ 1.5 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ

Photo

ਨਵੀਂ ਦਿੱਲੀ: ਦੁਨੀਆ ਵਿਚ ਸਭ ਤੋਂ ਜ਼ਿਆਦਾ ਨੌਕਰੀਆਂ ਦੇਣ ਵਾਲੀ ਕੰਪਨੀ ਵਾਲਮਾਰਟ ਨੇ 1.5 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ ਕਿਉਂਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਆਨਲਾਈਨ ਅਤੇ ਆਫਲਾਈਨ ਵਿਕਰੀ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਐਮਾਜ਼ੋਨ ਨੇ ਵੀ ਇਕ ਲੱਖ ਲੋਕਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਵਾਲਮਾਰਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਈ ਕਰਮਚਾਰੀਆਂ ਨੂੰ 300 ਡਾਲਰ (ਕਰੀਬ 22 ਹਜ਼ਾਰ ਰੁਪਏ) ਅਤੇ ਅਸਥਾਈ ਕਰਮਚਾਰੀਆਂ ਨੂੰ 150 ਡਾਲਰ (ਕਰੀਬ 11 ਹਜ਼ਾਰ ਰੁਪਏ) ਮਿਲਣਗੇ। ਦੱਸ ਦਈਏ ਕਿ ਵਾਲਮਾਰਟ, ਰਿਟੇਲ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ, ਜੋ ਪੂਰੀ ਦੁਨੀਆ ਵਿਚ ਕਾਰੋਬਾਰ ਕਰਦੀ ਹੈ।

ਵਾਲਮਾਰਟ ਨੂੰ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਨੇ ਦਾ ਰੁਤਬਾ ਹਾਸਲ ਹੈ। ਵਾਲਮਾਰਟ ਦੀ ਸਥਾਪਨਾ 2 ਜੁਲਾਈ 1962 ਨੂੰ ਅਮਰੀਕਾ ਵਿਚ ਹੋਈ ਸੀ।ਵੀਰਵਾਰ ਨੂੰ ਜਿੱਥੇ ਕੋਰੋਨਾ ਵਾਇਰਸ ਦੇ ਡਰ ਦੇ ਚਲਦਿਆਂ ਅਮਰੀਕਾ ਵਿਚ ਇਤਿਹਾਸਕ ਟ੍ਰੈਂਡਿੰਗ ਫਲੋਰ ਨੂੰ ਬੰਦ ਕਰਨਾ ਪਿਆ।

ਉੱਥੇ ਹੀ ਅਮਰੀਕੀ ਸਟਾਕ ਐਕਸਚੇਂਜ ਐਨਵਾਈਐਸਸੀ (NYSE: The New York Stock Exchange) ‘ਤੇ ਵਾਲਮਾਰਟ ਦਾ ਸ਼ੇਅਰ ਅਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਦਰਅਸਲ ਕੋਰੋਨਾ ਮਹਾਮਾਰੀ ਕਾਰਨ ਕੰਪਨੀ ਦੀ ਸੇਲਜ਼ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਸ਼ੇਅਰ ‘ਤੇ ਵੀ ਪਿਆ ਹੈ।ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਭਾਰਤ ਵਿਚ ਅਗਲੇ 5 ਸਾਲਾਂ ਵਿਚ 25 ਇੰਸਟੀਚਿਊਟ ਖੋਲੇਗੀ।