ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਘਰ ਦੀ ਦੀਵਾਰ ਤੋੜ ਕੱਢਿਆ ਬਾਹਰ, ਹਸਪਤਾਲ 'ਚ ਭਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਭ ਤੋਂ ਭਾਰੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਾਉਣ ਖ਼ਾਤਰ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆ ਗਿਆ।

Pakistan army chief clears military helicopter to airlift 300kg man

ਇਸਲਾਮਾਬਾਦ : ਪਾਕਿਸਤਾਨ ਦੇ ਸਭ ਤੋਂ ਭਾਰੀ ਵਿਅਕਤੀ  ਨੂੰ ਹਸਪਤਾਲ 'ਚ ਭਰਤੀ ਕਰਾਉਣ ਖ਼ਾਤਰ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆ ਗਿਆ। 330 ਕਿਲੋਗ੍ਰਾਮ ਦੇ ਇਸ ਬੰਦੇ ਨੂੰ ਐਮਰਜੈਂਸੀ ਹਾਲਤ 'ਚ ਫ਼ੌਜ ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ ਹੈ।

 ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹੈ, ਜਿੱਥੇ 55 ਸਾਲਾ ਨੂਰੁਲ ਹਸਨ ਬੇਹੱਦ ਮੋਟਾਪੇ ਤੋਂ ਪੀੜਤ ਹੈ। ਮੰਗਲਵਾਰ ਨੂੰ ਬਚਾਅ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆਂ ਕਿਉਂਕਿ ਉਹ ਇੰਨੇ ਮੋਟੇ ਸਨ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਨਿਕਲ ਨਹੀਂ ਸਕਦੇ ਸਨ।

 ਹਸਨ ਨੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੋਂ ਸੋਸ਼ਲ ਮੀਡੀਆ ਰਾਹੀਂ ਮਦਦ ਮੰਗੀ ਸੀ ਜਿਸ ਤੋਂ ਬਾਅਦ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਉੱਥੋ ਲੈ ਜਾਣ ਅਤੇ ਇਲਾਜ ਲਈ ਖਾਸ ਇੰਤਜ਼ਾਮ ਕੀਤੇ। ਹਸਨ ਕਿਸੇ ਬਿਮਾਰੀ ਕਾਰਨ ਬੇਹਦ ਮੋਟੇ ਹੋ ਚੁੱਕੇ ਹਨ। ਲਾਹੌਰ ਦੇ ਫ਼ੌਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।