ਸੁੱਕੇ ਮੇਵੇ ਹੁੰਦੇ ਹਨ ਸਿਹਤ ਲਈ ਫ਼ਾਇਦੇਮੰਦ

ਏਜੰਸੀ

ਜੀਵਨ ਜਾਚ, ਖਾਣ-ਪੀਣ

ਜਾਣੋ ਕਿਸ ਮੇਵੇ ਨਾਲ ਕੀ ਹਨ ਫ਼ਾਇਦੇ

Which nuts should you have daily

ਸਾਡੀ ਸਾਰਿਆਂ ਦੀ ਰੋਜ਼ਾਨਾ ਦੇ ਖਾਣ ਪੀਣ ਵਿਚ ਸੁੱਕੇ ਮੇਵੇ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਇਹਨਾਂ ਨੂੰ ਪੂਰੇ ਦਿਨ ਕਿਸੇ ਵੀ ਤਰ੍ਹਾਂ ਖਾਧਾ ਜਾ ਸਕਦਾ ਹੈ। ਇਹਨਾਂ ਨੂੰ ਚਲਦੇ ਫਿਰਦੇ, ਉੱਠਦੇ ਬੈਠਦੇ ਜਦ ਮਰਜ਼ੀ ਖਾਧਾ ਜਾ ਸਕਦਾ ਹੈ। ਇਸ ਨੂੰ ਸਵਾਦੀ ਸਲਾਦ ਵੀ ਬਣਾਇਆ ਜਾ ਸਕਦਾ ਹੈ ਜਾਂ ਫਿਰ ਕਰੀਮੀ ਕੜੀ ਵਿਚ ਕਾਜੂ ਦੇ ਪੇਸਟ ਨਾਲ ਟੇਸਟੀ ਬਣਾਇਆ ਜਾ ਸਕਦਾ ਹੈ। ਕੁਝ ਲੋਕ ਅਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਦਹੀਂ ਨਾਲ ਕਰਦੇ ਹਨ ਜਿਸ ਵਿਚ ਇਕ ਮੁੱਠੀ ਕੱਟੇ ਹੋਏ ਬਦਾਮ ਉੱਪਰ ਤੋਂ ਪਾ ਕੇ ਖਾਂਦੇ ਹਨ। ਇਸ ਨਾਲ ਪੋਸ਼ਟਿਕ ਤੱਤਾਂ ਦੀ ਮਾਤਰਾ ਵੀ ਵਧ ਜਾਂਦੀ ਹੈ।

ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਿਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ। ਸੁੱਕੇ ਮੇਵੇ ਐਨਰਜੀ ਦੀ ਪਾਰਵਹਾਉਸ, ਫਾਇਬਰ ਨਾਲ ਭਰਪੂਰ, ਪ੍ਰੋਟੀਨਸ, ਮਿਨਰਲਸ ਅਤੇ ਅਨਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਹੈ। ਕਈ ਲੋਕ ਇਸ ਦਾ ਸੇਵਨ ਘੱਟ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਰ ਇਕ ਸਟੱਡੀ ਮੁਤਾਬਕ ਸੁੱਕੇ ਮੇਵੇ ਭਾਰ ਜਲਦੀ ਘੱਟ ਕਰਦੇ ਹਨ।

ਇਹ ਹਾਈ ਕੋਲੈਸਟ੍ਰਾਲ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਅਤੇ ਇੱਥੋਂ ਤਕ ਕਿ ਦਿਲ ਨੂੰ ਵੀ ਸਿਹਤਮੰਦ ਬਣਾਉਂਦਾ ਹੈ। ਇਸ ਦਾ ਲਾਭ ਲੈਣ ਲਈ ਇਸ ਨੂੰ ਸਹੀ ਮਾਤਰਾ ਵਿਚ ਖਾਣਾ ਚਾਹੀਦਾ ਹੈ। ਵਿਅਕਤੀ ਨੂੰ ਹਰ ਰੋਜ਼ 30 ਗ੍ਰਾਮ ਜਾਂ 20-25 ਸੁੱਕੇ ਮੇਵੇ ਖਾਣੇ ਚਾਹੀਦੇ ਹਨ।

ਕਾਜੂ ਵਿਚ 82 ਫ਼ੀਸਦੀ ਫੈਟ, ਅਨਸੈਚੁਰੇਟਿਡ ਫੈਟੀ ਐਸਿਡ ਹੁੰਦਾ ਹੈ। ਕਾਜੂ ਵਿਚ ਪਾਏ ਜਾਣ ਵਾਲੇ ਫੈਟ ਦੇ ਤੱਤ ਚੰਗਾ ਫੈਟ ਮੰਨਿਆ ਜਾਂਦਾ ਹੈ। ਕਾਜੂ ਵਿਚ ਆਇਰਨ, ਮੈਗਨੀਸ਼ੀਅਮ ਅਤੇ ਜਿੰਕ ਦਾ ਚੰਗਾ ਸਰੋਤ ਹੁੰਦਾ ਹੈ। ਪਿਸਤੇ ਵਿਚ ਚਾਰ ਤੋਂ ਵੀ ਘੱਟ ਕੈਲੋਰੀ ਹੁੰਦੀ ਹੈ। ਇਸ ਵਿਚ ਐਲ-ਆਰਜੀਨਿਨ ਹੁੰਦਾ ਹੈ ਜੋ ਕਿ ਆਰਟਿਜ਼ ਦੀ ਪਰਤ ਨੂੰ ਹੋਰ ਲਚੀਲਾ ਬਣਾ ਦਿੰਦਾ ਹੈ ਜਿਸ ਨਾਲ ਬਲੱਡ ਕਲਾਟਿੰਗ ਦੇ ਵਿਕਾਸ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਜੋ ਹਾਰਟ ਆਟੈਕ ਦਾ ਕਾਰਨ ਬਣ ਸਕਦਾ ਹੈ।

ਇਸ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਈ ਸ਼ਰੀਰ ਲਈ ਜ਼ਰੂਰੀ ਤੱਤ ਹੁੰਦਾ ਹੈ। ਇਸ ਤੋਂ ਇਲਾਵਾ ਦਿਨ ਵਿਚ ਪੰਜ ਤੋਂ ਸੱਤ ਪਿਸਤਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਹ ਵਿਟਾਮਿਨ ਬੀ-6 ਲਈ ਰੋਜ਼ਾਨਾ ਮਾਤਰਾ ਦਾ 25 ਫ਼ੀਸਦੀ, ਥਿਆਮਿਨ ਅਤੇ ਫਾਸਫੋਰਸ ਲਈ ਰੋਜ਼ਾਨਾ ਵੈਲਯੂ ਦਾ 15 ਫ਼ੀਸਦੀ ਹੁੰਦਾ ਹੈ। ਬਦਾਮ ਵਿਚ ਦੂਜੇ ਸੁੱਕੇ ਮੇਵਿਆਂ ਦੇ ਮੁਕਾਬਲੇ ਇਸ ਵਿਚ ਸਭ ਤੋਂ ਜ਼ਿਆਦਾ ਫਾਇਬਰ ਹੁੰਦਾ ਹੈ।

ਇਹ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਕਈ ਤਰੀਕਿਆਂ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੂੰਗਫਲੀ ਨੂੰ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਪੋਸ਼ਕ ਤੱਤ ਸਾਰੇ ਸ਼ਰੀਰ ਨੂੰ ਤੰਦਰੁਸਤ ਬਣਾਉਂਦੇ ਹਨ। ਇਕ ਸਟੱਡੀ ਤੋਂ ਪਤਾ ਚੱਲਿਆ ਹੈ ਕਿ ਇਹ ਇਕ ਛੋਟੀ ਜਿਹੀ ਫਲੀ ਸਿਹਤਮੰਦ ਦਿਲ ਲਈ ਬਹੁਤ ਸਹਿਯੋਗੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਈ, ਫੋਲੇਟ ਅਤੇ ਮੈਗਨੀਜ਼ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ।