ਚੀਨ ਦਾ ਦਾਅਵਾ- ਸਾਡੇ ਹਿੱਸੇ ਵਿਚ ਗਲਵਾਨ ਘਾਟੀ, ਭਾਰਤੀ ਫੌਜ ਨੇ ਪਾਰ ਕੀਤੀ ਸੀਮਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਲਦਾਖ ਦੀ ਜਿਸ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫੌਜ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ 20 ਜਵਾਨ ਸ਼ਹੀਦ ਹੋ ਗਏ, ਉਸ ਨੂੰ ਲੈ ਕੇ ਚੀਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ

China claims Galwan Valley

ਨਵੀਂ ਦਿੱਲੀ: ਲਦਾਖ ਦੀ ਜਿਸ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫੌਜ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ 20 ਜਵਾਨ ਸ਼ਹੀਦ  ਹੋ ਗਏ, ਉਸ ਨੂੰ ਲੈ ਕੇ ਚੀਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੀਨ ਦਾ ਹੀ ਹਿੱਸਾ ਹੈ। ਇੰਨਾ ਹੀ ਨਹੀਂ ਚੀਨ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਉੱਥੇ ਚੀਨੀ ਸੁਰੱਖਿਆ ਗਾਰਡ ਗਸ਼ਤ ਕਰ ਰਹੇ ਹਨ ਅਤੇ ਅਪਣੀ ਡਿਊਟੀ ਨਿਭਾਉਂਦੇ ਰਹੇ ਹਨ।

ਚੀਨੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਅਪਣੀ ਵੈੱਬਸਾਈਟ ‘ਤੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਹੈ। ਪ੍ਰੈੱਸ ਨੋਟ ਵਿਚ ਦੋਵੇਂ ਦੇਸ਼ਾਂ ਵਿਚਕਾਰ ਕਮਾਂਡਰ ਪੱਧਰ ਦੀ ਦੂਜੀ ਬੈਠਕ ਜਲਦ ਤੋਂ ਜਲਦ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ਿਆਨ ਨੇ 15 ਜੂਨ ਨੂੰ ਪੂਰਬੀ ਲੱਦਾਖ ਵਿਚ ਹਿੰਸਕ ਝੜਪ ਲਈ ਭਾਰਤ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, ‘ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਚੀਨੀ ਹਿੱਸੇ ਵਿਚ ਆਉਂਦੀ ਹੈ। ਕਈ ਸਾਲਾਂ ਤੋਂ ਉੱਥੇ ਚੀਨੀ ਸੁਰੱਖਿਆ ਗਾਰਡ ਗਸ਼ਤ ਕਰ ਰਹੇ ਹਨ ਅਤੇ ਅਪਣੀ ਡਿਊਟੀ ਨਿਭਾਉਂਦੇ ਹਨ’।

ਚੀਨ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਜਵਾਨ, ਕਮਾਂਡਰ ਪੱਧਰ ਦੀ ਗੱਲਬਾਤ ਵਿਚ ਤੈਅ ਕੀਤੇ ਗਏ ਸਮਝੌਤੇ ਨੂੰ ਤੋੜਦੇ ਹੋਏ ਚੀਨੀ ਸੀਮਾ ਵਿਚ ਦਾਖਲ ਹੋ ਗਏ। ਦੋਵੇਂ ਦੇਸ਼ਾਂ ਵਿਚਕਾਰ ਜਾਣਬੂਝ ਕੇ ਹਾਲਾਤਾਂ ਨੂੰ ਖਰਾਬ ਕੀਤਾ ਗਿਆ। ਚੀਨੀ ਫੌਜ ਅਤੇ ਅਧਿਕਾਰੀਆਂ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਭਾਰਤੀ ਜਵਾਨਾਂ ਨੇ ਹਿੰਸਕ ਹਮਲਾ ਕੀਤਾ। ਜਿਸ ਤੋਂ ਬਾਅਦ ਦੋਵੇਂ ਫੌਜਾਂ ਦਾ ਜਾਨੀ ਨੁਕਸਾਨ ਹੋਇਆ।

ਚੀਨ ਨੇ ਅੱਗੇ ਕਿਹਾ ਕਿ ਭਾਰਤੀ ਜਵਾਨਾਂ ਨੇ ਸੀਮਾ ‘ਤੇ ਦੋਵੇਂ ਦੇਸ਼ਾਂ ਵਿਚਕਾਰ ਸਮਝੌਤੇ ਦਾ ਉਲੰਘਣ ਕੀਤਾ ਜੋ ਦੋਵੇਂ ਦੇਸ਼ਾਂ ਵਿਚ ਅੰਤਤਰਾਸ਼ਟਰੀ ਸਬੰਧਾਂ ਦਾ ਉਲੰਘਣ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਸ ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-2020 ਵਿਚ ਭਾਰਤ ਐਲਏਸੀ ਦੇ ਕੋਲ ਗਲਵਾਨ ਘਾਟੀ ਵਿਚ ਲਗਾਤਾਰ ਸੜਕ ਨਿਰਮਾਣ, ਪੁਲ ਨਿਰਮਾਣ ਅਤੇ ਹੋਰ ਗਤੀਵਿਧੀਆਂ ਕਰ ਰਿਹਾ ਹੈ।

ਚੀਨ ਨੇ ਇਹਨਾਂ ਮਾਮਲਿਆਂ ਨੂੰ ਲੈ ਕੇ ਕਈ ਵਾਰ ਭਾਰਤ ਸਰਕਾਰ ਦੇ ਸਾਹਮਣੇ ਅਪਣਾ ਵਿਰੋਧ ਪ੍ਰਗਟ ਕੀਤਾ। ਇਸ ਦੇ ਬਾਵਜੂਦ ਭਾਰਤੀ ਫੌਜ ਵਾਰ-ਵਾਰ ਸੀਮਾ ਪਾਰ ਕਰ ਕੇ ਸਾਨੂੰ ਭੜਕਾਉਣ ਦਾ ਕੰਮ ਕਰਦੀ ਰਹੀ ਹਾਲਾਂਕਿ ਗਲਵਾਨ ਘਾਟੀ ‘ਤੇ ਚੀਨੀ ਫੌਜ ਦੀ ਪ੍ਰਭੂਸੱਤਾ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਅਤੇ ਬੀਜਿੰਗ ਨੂੰ ਅਪਣੀਆਂ ਐਲਏਸੀ ਦੇ ਉਸ ਪਾਸੇ ਤੱਕ ਹੀ ਸੀਮਤ ਰੱਖਣ ਨੂੰ ਕਿਹਾ ਸੀ।