ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਬੰਧਕ ਬਣਾਏ 100 ਲੋਕ, ਬੱਚੇ ਅਤੇ ਔਰਤਾਂ ਵੀ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਲਿਬਾਨੀ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਫ਼ਗਾਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ...

Taliban Kidnap Dozens From Buses

ਕਾਬੁਲ : ਤਾਲਿਬਾਨੀ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਫ਼ਗਾਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਘਾਤ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿਤਾ। ਅਗਵਾ ਕੀਤੇ ਗਏ ਲੋਕਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਈਦ - ਉਲ ਅਜਹਾ ਤੋਂ ਕੁੱਝ ਦਿਨਾਂ ਪਹਿਲਾਂ ਰਾਸ਼ਟਰਪਤੀ ਅਸ਼ਰਫ ਗਨੀ ਵਲੋਂ ਅਤਿਵਾਦੀ ਸੰਗਠਨ ਨਾਲ ਸੀਜ਼ਫਾਇਰ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਇਹ ਘਟਨਾ ਹੋਈ ਹੈ।  

ਕੁੰਦੂਜ ਸੂਬੇ ਦੇ ਮੁਖੀ ਮੋਹੰਮਦ ਯੁਸੂਫ ਅਯੂਬੀ ਨੇ ਕਿਹਾ ਕਿ ਸੋਮਵਾਰ ਨੂੰ ਅਤਿਵਾਦੀਆਂ ਨੇ ਸੜਕ ਤੋਂ ਲੰਘ ਰਹੀ ਤਿੰਨ ਬੱਸਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਇਹ ਘਟਨਾ ਖਾਨ ਆਬਾਦ ਜਿਲ੍ਹੇ ਵਿਚ ਹੋਈ, ਜਿਥੇ ਅਤਿਵਾਦੀ ਝਾੜੀਆਂ 'ਚ ਲੁਕੇ ਹੋਏ ਸਨ ਅਤੇ ਮੌਕਾ ਦੇਖ ਕੇ ਬੱਸਾਂ 'ਤੇ ਹੱਲਾ ਬੋਲ ਦਿਤਾ। ਅਯੂਬੀ ਦਾ ਮੰਨਣਾ ਹੈ ਕਿ ਤਾਲਿਬਾਨੀ ਅਤਿਵਾਦੀ ਸਰਕਾਰੀ ਕਰਮਚਾਰੀਆਂ ਜਾਂ ਫਿਰ ਸੁਰੱਖਿਆਕਰਮੀਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ।  

ਗੁਆਂਢੀ ਸੂਬੇ ਤਾਖਾਰ ਦੇ ਪੁਲਿਸ ਚੀਫ਼ ਅਬਦੁਲ ਰਹਿਮਾਨ ਅਕਤਾਸ਼ ਨੇ ਕਿਹਾ ਕਿ ਇਹ ਯਾਤਰੀ ਬਦਖਸ਼ਾਨ ਅਤੇ ਤਾਖਰ ਸੂਬੇ ਦੇ ਸਨ ਅਤੇ ਇਹ ਲੋਕ ਕਾਬੁਲ ਜਾ ਰਹੇ ਸਨ। ਇਸ ਘਟਨਾ ਦੀ ਜ਼ਿੰਮੇਵਾਰੀ ਤਾਲਿਬਨਾ ਨੇ ਨਹੀਂ ਲਈ ਹੈ,  ਪਰ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਵਿਚ ਇਸ ਸੰਗਠਨ ਦਾ ਹੀ ਹੱਥ ਹੈ। ਇਹ ਘਟਨਾ ਜਿਸ ਇਲਾਕੇ ਵਿਚ ਹੋਈ ਹੈ, ਉਸ ਉਤੇ ਤਾਲਿਬਾਨ ਦਾ ਹੀ ਕਾਬੂ ਹੈ।

ਧਿਆਨ ਯੋਗ ਹੈ ਕਿ ਅਫ਼ਗਾਨਿਸਤਾਨ ਵਿਚ 21 ਨਵੰਬਰ ਨੂੰ ਈਦ ਮਿਲਾਦੁੰਨਬੀ ਮਨਾਈ ਜਾਵੇਗੀ। ਗਨੀ ਨੇ ਕਿਹਾ ਕਿ ਉਲੇਮਾ, ਰਾਜਨੀਤਕ ਪਾਰਟੀਆਂ ਅਤੇ ਨਾਗਰਿਕ ਸਮਾਜ ਸਮੂਹਾਂ ਦੇ ਨਾਲ ਸਲਾਹ - ਮਸ਼ਵਰੇ ਤੋਂ ਬਾਅਦ ਇਹ ਫੈਸਲਾ  (ਆਰਜ਼ੀ ਜੰਗਬੰਦੀ) ਅਮਲ ਵਿਚ ਲਿਆਇਆ ਗਿਆ, ਤਾਕਿ ਸ਼ਾਂਤੀ ਦੇ ਰਸਤੇ ਵਿਚ ਆ ਰਹੀ ਸਾਰੀਆਂ ਰੂਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਹਾਲਾਂਕਿ ਆਰਜ਼ੀ ਜੰਗਬੰਦੀ'ਤੇ ਤਾਲਿਬਾਨ ਵਲੋਂ ਕੋਈ ਜਵਾਬ ਤਾਂ ਨਹੀਂ ਆਇਆ ਸਗੋਂ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾਉਣ ਦੀ ਖਬਰ ਸਾਹਮਣੇ ਆ ਗਈ।