ਬੁੱਧਵਾਰ ਨੂੰ ਖੁਲ੍ਹੇਗਾ ਚੀਨ - ਹਾਂਗਕਾਂਗ ਵਿਚਕਾਰ ਬਣਿਆ ਸਭ ਤੋਂ ਲੰਮਾ ਸਮੁੰਦਰੀ ਪੁੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਪੁੱਲ ਦਾ ਨਿਰਮਾਣ ਕਰੀਬ ਸੱਤ ਸਾਲਾਂ ਵਿਚ ਹੋ ਸਕਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਪੁੱਲ ਨੂੰ ਤਿਆਰ ਕਰਨ ਵਿਚ 60 ਏਫਿਲ ਟਾਵਰ ਦੇ ਬਰਾਬਰ ਸਟੀਲ ਦੀ ਮਾਤਰਾ ...

Hong Kong-Zhuhai-Macao Bridge

ਬੀਜਿੰਗ (ਪੀਟੀਆਈ) :- ਇਸ ਪੁੱਲ ਦਾ ਨਿਰਮਾਣ ਕਰੀਬ ਸੱਤ ਸਾਲਾਂ ਵਿਚ ਹੋ ਸਕਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਪੁੱਲ ਨੂੰ ਤਿਆਰ ਕਰਨ ਵਿਚ 60 ਏਫਿਲ ਟਾਵਰ ਦੇ ਬਰਾਬਰ ਸਟੀਲ ਦੀ ਮਾਤਰਾ ਯਾਨੀ ਕਿ 420,000 ਟਨ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪੁੱਲ ਛੇ ਲੇਨ ਚੋੜਾ ਹੈ ਅਤੇ ਇਹ ਹਾਂਗਕਾਂਗ, ਮਕਾਉ ਅਤੇ ਚੀਨ ਨੂੰ ਜੋੜਦਾ ਹੈ। ਦੱਸ ਦਈਏ ਕਿ ਦੁਨੀਆ ਦਾ ਇਹ ਸਭ ਤੋਂ ਲੰਮਾ ਪੁੱਲ ਪਾਣੀ ਦੇ ਅੰਦਰ ਸੁਰੰਗ ਤੋਂ ਹੋ ਕੇ ਵੀ ਲੰਘੇਗਾ ਅਤੇ ਉਸ ਸੁਰੰਗ ਦੀ ਲੰਮਾਈ 6.7 ਕਿ.ਮੀ ਹੈ। ਜਾਣਕਾਰੀ ਦੇ ਮੁਤਾਬਕ ਇਸ ਸੁਰੰਗ ਨੂੰ ਬਣਾਉਣ ਵਿਚ ਕਰੀਬ 80,000 ਟਨ ਪਾਇਪ ਦਾ ਇਸਤੇਮਾਲ ਕੀਤਾ ਗਿਆ ਹੈ।

ਚੀਨ - ਹਾਂਗਕਾਂਗ ਦੇ ਵਿਚ ਬਣਿਆ ਦੁਨੀਆ ਦਾ ਸਭ ਤੋਂ ਲੰਮਾ ਸਮੁੰਦਰੀ ਪੁੱਲ ਅਗਲੇ ਬੁੱਧਵਾਰ ਨੂੰ ਜਨਤਾ ਲਈ ਖੋਲ ਦਿਤਾ ਜਾਵੇਗਾ। ਸ਼ਨੀਵਾਰ ਨੂੰ ਪੁੱਲ ਨਾਲ ਜੁੜੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 55 ਕਿਲੋਮੀਟਰ ਲੰਬੇ ਇਸ ਪੁੱਲ ਦਾ ਨਾਮ ਹਾਂਗਕਾਂਗ - ਝੁਹੈਈ - ਮਕਾਉ ਹੈ। ਪਰਲ ਰਿਵਰ ਈਸਟੂਰੀ ਉੱਤੇ ਸਥਿਤ ਬਣੇ ਇਸ ਪੁੱਲ ਦਾ ਨਿਰਮਾਣ ਦਿਸੰਬਰ 2009 ਵਿਚ ਸ਼ੁਰੂ ਹੋਇਆ ਸੀ। ਇਸ ਦੇ ਬਨਣ ਤੋਂ ਬਾਅਦ ਹਾਂਗਕਾਂਗ ਅਤੇ ਚੀਨ ਦੇ ਝੁਹੈਇ ਸ਼ਹਿਰ ਦੇ ਵਿਚ ਦੀ ਦੂਰੀ ਤਿੰਨ ਘੰਟੇ ਤੋਂ ਘੱਟ ਕੇ 30 ਮਿੰਟ ਰਹਿ ਜਾਵੇਗੀ।

ਸਥਾਨਿਕ ਅਖਬਾਰ ਦੇ ਮੁਤਾਬਕ ਹਾਂਗਕਾਂਗ ਦੇ ਸੰਸਦਾਂ ਨੇ ਕਿਹਾ ਕਿ ਇਹ ਪੁੱਲ ਹਾਂਗਕਾਂਗ ਅੰਤਰਰਾਸ਼ਟਰੀ ਏਅਰਪੋਰਟ ਨੂੰ ਸਿੱਧਾ ਜੋੜਦਾ ਹੈ। ਇਸ ਦੇ ਚਲਦੇ ਹਾਂਗਕਾਂਗ ਦੇ ਲੰਤਾਊ ਟਾਪੂ ਉੱਤੇ ਜ਼ਿਆਦਾ ਆਵਾਜਾਈ ਦਾ ਬੋਝ ਵੱਧ ਜਾਵੇਗਾ। ਇਸ ਨਾਲ ਜਾਮ ਦੀ ਸਮੱਸਿਆ ਪੈਦਾ ਹੋ ਜਾਵੇਗੀ। ਆਵਾਜਾਈ ਵਿਭਾਗ ਹਾਲਾਂਕਿ ਪਹਿਲਾਂ ਹੀ ਸਾਫ਼ ਕਰ ਚੁੱਕਿਆ ਹੈ ਕਿ ਪੰਜ ਹਜਾਰ ਤੋਂ ਜ਼ਿਆਦਾ ਨਿਜੀ ਵਾਹਨਾਂ ਨੂੰ ਪੁੱਲ ਤੋਂ ਗੁਜਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ। ਸਾਲ 2016 ਦੀ ਇਕ ਰਿਪੋਰਟ ਦੇ ਮੁਤਾਬਕ 2030 ਤੱਕ ਕਰੀਬ 29 ਹਜਾਰ ਵਾਹਨ ਪੁੱਲ ਦਾ ਇਸਤੇਮਾਲ ਕਰਣਗੇ, ਜੋ 2008 ਵਿਚ ਜਾਰੀ ਰਿਪੋਰਟ ਤੋਂ 12 ਫੀ ਸਦੀ ਘੱਟ ਹਨ।