ਅਮਰੀਕਾ ਵਿਚ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਉਡਾਣ ਦੌਰਾਨ ਲੱਗੀ ਅੱਗ,ਲੋਕਾਂ ਦੇ ਘਰਾਂ 'ਤੇ ਡਿੱਗਿਆ ਮਲਬਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਦਸੇ ਬਾਅਦ ਐਂਮਰਜੰਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਧਰਤੀ 'ਤੇ ਪਰਤਿਆ ਜਹਾਜ਼

passenger plane catch fire

ਅਮਰੀਕਾ : ਅਮਰੀਕਾ ਵਿਚ ਇਕ ਉਡਾਣ ਦੌਰਾਨ ਸਵਾਰੀਆਂ ਨਾਲ ਭਰੇ ਜਹਾਜ਼ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਹਾਜ਼ ਨੂੰ ਅੱਗ ਉਸ ਸਮੇਂ ਲੱਗੀ ਜਦੋਂ ਉਹ ਧਰਤੀ ਤੋਂ 15,000 ਫੁੱਟ ਦੀ ਉਚਾਈ 'ਤੇ ਉਡ ਰਿਹਾ ਸੀ। ਅੱਗ ਤੋਂ ਬਾਅਦ ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ 'ਤੇ ਡਿੱਗਣ ਲੱਗ ਪਏ।

ਹਾਲਾਂਕਿ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਉਤਾਰ ਲਿਆ ਗਿਆ ਪਰ ਇਸ ਹਾਦਸੇ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖਬਰਾਂ ਮੁਤਾਬਕ ਯੂਨਾਈਟਿਡ ਏਅਰਲਾਇੰਸ ਦੀ ਇਕ ਉਡਾਣ ਬੋਇੰਗ 777-200  ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਇਸ ਮਗਰੋਂ ਜਹਾਜ਼ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।

ਸਨਿੱਚਰਵਾਰ ਨੂੰ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਸਮੇਂ ਇਹ ਅਮਰੀਕਾ ਦੇ ਡੇਨਵਰ ਸ਼ਹਿਹ ਦੇ ਅਕਾਸ਼ ਵਿਚ ਉੱਡ ਰਿਹਾ ਸੀ। ਅਮਰੀਕੀ ਫੈਂਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਟਵਿੱਟਰ 'ਤੇ ਦਿੱਤੀ।

ਜਾਣਕਾਰੀ ਮੁਤਾਬਕ "ਇਹ ਉਡਾਣ, ਹੋਨੋਲੂਲੂ ਜਾ ਰਹੀ ਸੀ ਪਰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਸੱਜੇ ਇੰਜਣ ਵਿਚ ਅੱਗ ਲੱਗਣ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਰਤ ਆਈ।" ਇਸ  ਘਟਨਾ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਣ ਅਤੇ ਮਲਬਾ ਹੇਠਾਂ ਡਿੱਗਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।