ਭਾਰਤੀ ਮੂਲ ਦੇ ਸਾਫ਼ਟਵੇਅਰ ਇੰਜੀਨੀਅਰ ਨੇ ਜਿੱਤਿਆ ਨੈਸ਼ਨਲ ਜੀਓਗ੍ਰਾਫ਼ਿਕ ਦਾ ਚੋਟੀ ਦਾ ਫ਼ੋਟੋਗ੍ਰਾਫ਼ੀ ਮੁਕਾਬਲਾ 

ਏਜੰਸੀ

ਖ਼ਬਰਾਂ, ਕੌਮਾਂਤਰੀ

'ਡਾਂਸ ਆਫ਼ ਦ ਈਗਲਜ਼' ਨਾਂਅ ਦੀ ਆਪਣੀ ਤਸਵੀਰ ਲਈ ਹਾਸਲ ਕੀਤਾ ਅਵਾਰਡ

Image

 

ਨਿਊਯਾਰਕ - ਅਮਰੀਕਾ ਵਿੱਚ ਭਾਰਤੀ ਮੂਲ ਦੇ ਸਾਫ਼ਟਵੇਅਰ ਇੰਜੀਨੀਅਰ ਅਤੇ ਸ਼ੌਕੀਆ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ 'ਡਾਂਸ ਆਫ਼ ਦ ਈਗਲਜ਼' ਨਾਂਅ ਦੀ ਆਪਣੀ ਤਸਵੀਰ ਲਈ ਨੈਸ਼ਨਲ ਜੀਓਗ੍ਰਾਫ਼ਿਕ ਦਾ ਵੱਕਾਰੀ 'ਪਿਕਚਰਜ਼ ਆਫ ਦਿ ਈਅਰ' ਅਵਾਰਡ ਜਿੱਤਿਆ ਹੈ।

ਉਸ ਨੂੰ ਇਹ ਖ਼ਿਤਾਬ ਸ਼ੁੱਕਰਵਾਰ ਨੂੰ  ਮਿਲਿਆ ਅਤੇ ਉਸ ਦੀ ਇਸ ਫ਼ੋਟੋ ਨੂੰ ਲਗਭਗ 5,000 ਐਂਟਰੀਆਂ ਵਿੱਚੋਂ ਚੁਣਿਆ ਗਿਆ ਹੈ। ਚੁਣੀਆਂ ਗਈਆਂ ਤਸਵੀਰਾਂ ਨੂੰ ਨੈਸ਼ਨਲ ਜੀਓਗ੍ਰਾਫ਼ਿਕ ਦੇ ਮਸ਼ਹੂਰ ਫ਼ੋਟੋਗ੍ਰਾਫਰਾਂ ਨਾਲ ਥਾਂ ਦਿੱਤੀ ਗਈ ਹੈ।

ਇਸ ਪੁਰਸਕਾਰ ਜੇਤੂ ਫ਼ੋਟੋ ਵਿੱਚ ਅਲਾਸਕਾ ਵਿੱਚ ਚਿਲਕਟ ਬਾਲਡ ਈਗਲ ਸੈਂਕਚੁਰੀ ਵਿੱਚ ਸੈਲਮਨ ਮੱਛੀਆਂ ਦਾ ਸ਼ਿਕਾਰ ਕਰਨ ਦੌਰਾਨ ਇੱਕ ਉਕਾਬ ਆਪਣੇ ਸਾਥੀਆਂ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ।

ਸੁਬਰਾਮਨੀਅਮ ਨੇ ਇੱਕ ਬਿਆਨ ਵਿੱਚ ਕਿਹਾ, "ਹਰ ਸਾਲ ਨਵੰਬਰ ਵਿੱਚ ਸੈਲਮਨ ਮੱਛੀਆਂ ਦਾ ਅਨੰਦ ਲੈਣ ਲਈ ਸੈਂਕੜੇ ਉਕਾਬ ਅਲਾਸਕਾ ਵਿੱਚ ਹੈਂਸ ਨੇੜੇ ਚਿਲਕਟ ਬਾਲਡ ਈਗਲ ਸੈਂਕਚੂਰੀ ਵਿੱਚ ਇਕੱਠੇ ਹੁੰਦੇ ਹਨ। ਮੈਂ ਉਨ੍ਹਾਂ ਦੀਆਂ ਤਸਵੀਰਾਂ ਲੈਣ ਲਈ ਪਿਛਲੇ ਸਾਲ 2 ਨਵੰਬਰ ਨੂੰ ਇੱਥੇ ਗਿਆ ਸੀ।

ਕੈਲੀਫੋਰਨੀਆ 'ਚ ਨੌਕਰੀ ਕਰ ਰਹੇ ਸਾਫ਼ਟਵੇਅਰ ਇੰਜੀਨੀਅਰ ਸੁਬਰਾਮਨੀਅਮ ਨੇ 2020 ਵਿੱਚ ਮਹਾਂਮਾਰੀ ਦੇ ਕਾਰਨ ਮਜਬੂਰੀ ਵੱਸ ਘਰ 'ਚ ਬੈਠਣ ਤੋਂ ਬਾਅਦ ਵਾਈਲਡਲਾਈਫ ਫੋਟੋਗ੍ਰਾਫੀ ਵਿੱਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ ਸਫ਼ਰ ਦੌਰਾਨ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਹੁੰਦਾ ਸੀ।