ਕ੍ਰਾਈਸਟਚਰਚ 'ਚ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਦਾ ਵੱਡਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਟੋਮੈਟਿਕ ਹਥਿਆਰਾਂ ਉਤੇ ਪਾਬੰਦੀ

New Zealand's biggest step after the attack in Christchurch

ਵੇਲਿੰਗਟਨ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿਕਾ ਆਡਰਨ ਨੇ ਦੇਸ਼ ਵਿਚ ਹਥਿਆਰਾਂ ਨਾਲ ਜੁੜਿਆ ਇਕ ਮਹੱਤਵਪੂਰਨ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਜ ਸ਼ੈਲੀ ਦੀ ਸੇਮੀ–ਆਟੋਮੈਟਿਕ ਹਥਿਆਰਾਂ (ਐਮਐਸਐਸਏ) ਅਤੇ ਅਸਾਲਟ ਰਾਈਫਲਾਂ ਦੀ ਵਿਕਰੀ ਉਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਹੀ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ।

ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਨਿਊਜ਼ਲੈਂਡ ਸਰਕਾਰ ਨੇ ਅਜਿਹੀਆਂ ਕਈ ਸਮੱਗਰੀਆਂ ਉਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਕਿ ਜੋ ਨਿਮਨ ਸਮਰਥਾ ਦੇ ਸੈਮੀ ਆਟੋਮੈਟਿਕ ਹਥਿਆਰਾਂ ਦੇ ਨਿਰਮਾਣ ਵਿਚ ਸਮਰੱਥ ਹੈ ਅਤੇ ਜਿਸ ਨਾਲ ਮਨੁੱਖੀ ਕਤਲੇਆਮ ਕੀਤਾ ਜਾ ਸਕਦਾ ਹੈ। ਸਾਰੇ ਉਚ ਸਮਰੱਥਾ ਵਾਲੇ ਮੈਗਜੀਨਾਂ ਤੋਂ ਇਲਾਵਾ ਐਮਐਸਐਸਏ ਬਣਾ ਸਕਣ ਵਾਲੇ ਸਾਰੇ ਕਲ ਪੁਰਜ਼ਿਆਂ ਦੀ ਵਿਕਰੀ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਆਡਰਨ ਨੇ ਭਰੋਸਾ ਪ੍ਰਗਟਾਇਆ ਕਿ ਨਿਊਜ਼ਲੈਂਡ ਦੀ ਵੱਡੀ ਆਬਾਦੀ ਇਸ ਬਦਲਾਅ ਦਾ ਸਮਰਥਨ ਕਰੇਗੀ।

ਇਹ ਪਾਬੰਦੀ ਸਥਾਨਕ ਸਮੇਂ ਅਨੁਸਾਰ 3 ਵਜੇ ਲਗਾਈ ਗਈ। ਵਿਰੋਧੀ ਨੈਸ਼ਨਲ ਪਾਰਟੀ ਨੇ ਐਮਐਸਐਸਏ ਹਥਿਆਰਾਂ ਉਤੇ ਪਾਬੰਦੀ ਦੀ ਪ੍ਰਸ਼ੰਸਾ ਕੀਤੀ ਹੈ। ਆਗੂ ਸਿਮੋਨ ਬ੍ਰਿਜ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਲੋਕਾਂ ਨੂੰ ਫੌਜ ਸ਼ੈਲੀ ਦੀ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।  ਹਥਿਆਰ ਏਜੰਸੀ ਐਫੇ ਦੀ ਰਿਪੋਰਟ ਮੁਤਾਬਕ, ਸਰਕਾਰ ਸੋਸ਼ਲ ਮੀਡੀਆ ਉਤੇ ਨਫ਼ਰਤ ਨਾਲ ਜੁੜੇ ਸੰਦੇਸ਼ਾਂ ਨੂੰ ਰੋਕਣ ਲਈ ਵੀ ਕਦਮ ਚੁੱਕੇਗੀ।