ਬ੍ਰਿਟੇਨ ਤੋਂ ਬਾਅਦ ਅਮਰੀਕਾ ਵਿਚ ਗਰਮਖਿਆਲੀਆਂ ਨੇ ਕੀਤਾ ਹੰਗਾਮਾ, ਭਾਰਤੀ ਅਮਰੀਕੀ ਭਾਈਚਾਰੇ ਨੇ ਕੀਤੀ ਨਿਖੇਧੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ’ਚ ਭਾਰਤੀ ਵਣਜ ਦੂਤਘਰ ’ਤੇ ਹੋਏ ਹਮਲੇ ਕਾਰਨ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਵਿਚ ਗੁੱਸਾ ਹੈ।

Protesters attack Indian Consulate in U.S.

 

ਵਾਸ਼ਿੰਗਟਨ: ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ਉੱਤੇ ਹਮਲਾ ਕੀਤਾ ਗਿਆ ਹੈ। ਇਹ ਹਮਲਾ ਗਰਮਖਿਆਲੀ ਸਮਰਥਕਾਂ ਵਲੋਂ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਵਿਰੁਧ ਸਖ਼ਤੀ ਦੇ ਵਿਰੋਧ ’ਚ ਕੀਤਾ ਗਿਆ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਮਰੀਕਾ ’ਚ ਭਾਰਤੀ ਵਣਜ ਦੂਤਘਰ ’ਤੇ ਹੋਏ ਹਮਲੇ ਕਾਰਨ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਵਿਚ ਗੁੱਸਾ ਹੈ। ਅਮਰੀਕਾ ’ਚ ਇਨ੍ਹਾਂ ਲੋਕਾਂ ਨੇ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸੌਦਾ ਸਾਧ ਨੂੰ ਭਵਿੱਖ ’ਚ ਪੈਰੋਲ ਨਾ ਦੇਣ ਸਬੰਧੀ ਪਟੀਸ਼ਨ ’ਤੇ ਹਰਿਆਣਾ ਨੂੰ ਨੋਟਿਸ ਜਾਰੀ

ਸੈਨ ਫ਼ਰਾਂਸਿਸਕੋ ਵਿਚ ਹੋਏ ਹਮਲੇ ਤੋਂ ਬਾਅਦ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਦੀ ਸੰਸਥਾ ਫ਼ਾਊਂਡੇਸ਼ਨ ਫ਼ਾਰ ਇੰਡੀਆ ਅਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਵਲੋਂ ਇਸ ਦੀ ਆਲੋਚਨਾ ਕੀਤੀ ਗਈ ਹੈ। ਸੰਗਠਨ ਦੀ ਤਰਫ਼ੋਂ ਕਿਹਾ ਗਿਆ, ‘ਅਸੀਂ ਲੰਡਨ ਅਤੇ ਸਾਨ ਫਰਾਂਸਿਸਕੋ ਵਿਚ ਭਾਰਤੀ ਅਦਾਰਿਆਂ ’ਤੇ ਹਮਲੇ ਨੂੰ ਰੋਕਣ ਵਿਚ ਪ੍ਰਣਾਲੀ ਦੀ ਅਸਫ਼ਲਤਾ ਤੋਂ ਦੁਖੀ ਹਾਂ। ਦੋਹਾਂ ਥਾਵਾਂ ’ਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੈ। ਆਖ਼ਰ ਕਿਵੇਂ ਕੁੱਝ ਕੱਟੜਪੰਥੀ ਲੋਕਾਂ ਨੇ ਭਾਰਤ ਦੇ ਕੂਟਨੀਤਕ ਮਿਸ਼ਨਾਂ ’ਤੇ ਹਮਲਾ ਕੀਤਾ।

ਇਹ ਵੀ ਪੜ੍ਹੋ: ਵਾਟਰ ਕੈਨਨ ਦਾ ਮੂੰਹ ਮੋੜਣ ਵਾਲੇ ਨਵਦੀਪ ਨੂੰ ਪਟਿਆਲਾ ਪੁਲਿਸ ਨੇ ਹਿਰਾਸਤ ਵਿਚ ਲਿਆ

ਸੋਮਵਾਰ ਨੂੰ ਹੋਏ ਇਸ ਹਮਲੇ ਵਿਚ ਖ਼ਾਲਿਸਤਾਨੀ ਸਮਰਥਕ ਨਾਹਰੇਬਾਜ਼ੀ ਕਰਦੇ ਹੋਏ ਦਾਖ਼ਲ ਹੋਏ ਅਤੇ ਵਣਜ ਦੂਤਘਰ ਦੇ ਬਾਹਰ ਲੱਗੇ ਬੈਰੀਕੇਡਿੰਗ ਤੋੜ ਦਿਤੇ। ਇਨ੍ਹਾਂ ਲੋਕਾਂ ਨੇ ਇਥੇ ਦੋ ਖ਼ਾਲਿਸਤਾਨੀ ਝੰਡੇ ਵੀ ਲਾਏ ਹਨ। ਹਾਲਾਂਕਿ ਬਾਅਦ ਵਿਚ ਕੌਂਸਲੇਟ ਵਿਚ ਤਾਇਨਾਤ ਕਰਮਚਾਰੀਆਂ ਨੇ ਉਨ੍ਹਾਂ ਨੂੰ ਤੁਰਤ ਹਟਾ ਦਿਤਾ। ਇਸ ਤੋਂ ਬਾਅਦ ਕੁੱਝ ਹੋਰ ਲੋਕ ਅੰਦਰ ਆ ਗਏ ਅਤੇ ਕੌਂਸਲੇਟ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ। ਫਿਲਹਾਲ ਇਸ ਮਾਮਲੇ ’ਚ ਸੈਨ ਫਰਾਂਸਿਸਕੋ ਪੁਲਿਸ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ ਅੰਜੇ ਭੂਟੋਰੀਆ ਨੇ ਹਮਲੇ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ: ਸਿਹਤ ਲਈ ਬਹੁਤ ਲਾਭਦਾਇਕ ਹੈ ਸ਼ਿਮਲਾ ਮਿਰਚ 

ਉਨ੍ਹਾਂ ਕਿਹਾ ਕਿ ਇਹ ਹਿੰਸਕ ਘਟਨਾ ਭਾਰਤ ਅਤੇ ਅਮਰੀਕਾ ਦੇ ਕੂਟਨੀਤਕ ਸਬੰਧਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਇਹ ਭਾਰਤੀ ਅਮਰੀਕੀ ਭਾਈਚਾਰੇ ਦੀ ਸਦਭਾਵਨਾ ਅਤੇ ਸ਼ਾਂਤੀ ’ਤੇ ਵੀ ਹਮਲਾ ਹੈ। ਭੁਟੋਰੀਆ ਨੇ ਸਥਾਨਕ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਹਮਲਾਵਰਾਂ ਨੂੰ ਤੁਰਤ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਅਮਰੀਕਾ ਵਿਚ ਵਸੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਾਂਗਾ।