ਇਸ ਮਹਿਲਾ ਨੇ ਯੂ ਕੇ ਵਿਚ ਵਧਾਇਆ ਸਿੱਖਾਂ ਦਾ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਸਬੀਰ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ

Jasbir Jaspal

ਯੂ ਕੇ- ਸਿੱਖ ਵਿਦੇਸ਼ਾਂ ਵਿਚ ਜਾ ਕੇ ਵੱਖਰੇ ਮੁਕਾਮ ਹਾਸਿਲ ਕਰ ਰਹੇ ਹਨ ਤੇ ਇਨ੍ਹਾਂ ਕਾਮਯਾਬੀਆਂ ਸਦਕਾ ਸਿੱਖ ਕੌਮ ਦਾ ਨਾਮ ਹੋਰ ਚਮਕ ਰਿਹਾ ਹੈ। ਸਿੱਖ ਵਿਦੇਸ਼ੀ ਧਰਤੀ 'ਤੇ ਹਰ ਖੇਤਰ ਵਿਚ ਨਾਮ ਕਮਾਉਣ ਦੇ ਨਾਲ ਨਾਲ ਹੁਣ ਸਿਆਸਤ ਵਿਚ ਵੀ ਮੋਹਰੀ ਬਣਦੇ ਜਾ ਰਹੇ ਹਨ ਤੇ ਕੌਮ ਦਾ ਮਾਣ ਵਧਾ ਰਹੇ ਹਨ। ਜਲੰਧਰ ਦੀ ਜਸਬੀਰ ਜਸਪਾਲ ਨੇ ਵੀ ਸਿੱਖਾਂ ਦੇ ਮਾਣ ਵਿਚ ਵਾਧਾ ਕੀਤਾ ਹੈ।

ਜਸਬੀਰ ਜਸਪਾਲ ਨੂੰ ਯੂ ਕੇ ਕੌਂਸਲ ਵਿਚ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਕੈਬਿਨਟ ਮੈਂਬਰ ਵਜੋਂ ਚੁਣੇ ਜਾਣ 'ਤੇ ਜਸਬੀਰ ਨੇ ਕਿਹਾ, “ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਅੱਗੇ ਆਉਣ ਵਾਲੀ ਹਰ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਾਂ।”

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਸਬੀਰ ਯੂਕੇ ਕੌਂਸਲ ਵਿਚ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਜਸਬੀਰ ਜਸਪਾਲ ਮੂਲ ਰੂਪ ਵਿਚ ਜਲੰਧਰ ਤੋਂ ਹੈ ਅਤੇ ਜਦੋ ਜਸਬੀਰ 2 ਸਾਲ ਦੀ ਸੀ ਉਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਯੂ ਕੇ ਆ ਗਿਆ ਸੀ।