ਨੇਪਾਲ ਬਾਡਰ ਪੁਲਿਸ ਨੇ ਸੀਮਾ ਦੇ ਕੋਲ ਰੋਕਿਆ ਭਾਰਤ ਦਾ ਨਿਰਮਾਣ ਕੰਮ, ਇਲਾਕੇ ਨੂੰ ਦਿੱਤਾ ਵਿਵਾਦਤ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਚੀਨ ਵਿਚ ਲੱਦਾਖ ਸੀਮਾਂ ਤੇ ਤਨਾਅ ਜਾਰੀ ਹੈ। ਇਸੇ ਵਿਚ ਹੁਣ ਪੂਰਵੀ ਸੀਮਾ ਤੇ ਨੇਪਾਲ ਵੀ ਲਗਾਤਾਰ ਭਾਰਤ ਨਾਲ ਸੀਮਾ ਵਿਵਾਦ ਨੂੰ ਭੜਕਾਉਂਣ ਦੀ ਕੋਸ਼ਿਸ ਕਰ ਰਿਹਾ ਹੈ।

Photo

ਭਾਰਤ ਅਤੇ ਚੀਨ ਵਿਚ ਲੱਦਾਖ ਸੀਮਾਂ ਤੇ ਤਨਾਅ ਜਾਰੀ ਹੈ। ਇਸੇ ਵਿਚ ਹੁਣ ਪੂਰਵੀ ਸੀਮਾ ਤੇ ਨੇਪਾਲ ਵੀ ਲਗਾਤਾਰ ਭਾਰਤ ਨਾਲ ਸੀਮਾ ਵਿਵਾਦ ਨੂੰ ਭੜਕਾਉਂਣ ਦੀ ਕੋਸ਼ਿਸ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਿਕ, ਨੇਪਾਲ ਨੇ ਬਿਹਾਰ ਦੇ ਉਤਰੀ ਚੰਪਾਰਨ ਜਿਲ੍ਹੇ ਦੇ ਢਾਕਾ ਬਲਾਕ ਵਿਚ ਸਥਿਤ ਲਾਲਬਕੇਆ ਨਦੀ ਤੇ ਤੱਟਬੰਦੀ ਕੰਮ ਨੂੰ ਰੋਕ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਬਾਡਰ ਪੁਲਿਸ ਨੇ 4 ਜੂਨ ਨੂੰ ਹੀ ਇਸ ਇਲਾਕੇ ਨੂੰ ਦੋਨਾਂ ਦੇਸ਼ਾਂ ਦੇ ਵਿਚ ਵਿਵਾਦਤ ਦੱਸਦੇ ਹੋਏ ਨਿਰਮਾਣ ਕੰਮ ਨੂੰ ਰੋਕਣ ਦੇ ਲਈ ਕਿਹਾ।

ਬਿਹਾਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਣ ਦੇ ਲਈ ਨੇਪਾਲ ਦੇ ਬੀਰਗੰਜ ਸਥਿਤ ਕਾਨਸਯੁਲੇਟ ਜਨਰਲ ਨੂੰ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਲਾਲਬਕੇਆ ਨਦੀ ਦੇ ਕੋਲ ਨਿਰਮਾਣ ਖੇਤਰ ਦੇ ਨੋ ਮੈਂਸ ਲੈਂਡ ਹੋਣ ਦੇ ਨੇਪਾਲ ਦੇ ਦਾਅਵੇ ਦੀ ਜਾਂਚ ਲਈ ਸ੍ਰਵੇ ਆਫ ਇੰਡਿਆ ਨੂੰ ਵੀ ਲਿਖਿਆ ਹੈ। ਮੋਹਤਿਆਰੀ ਦੇ ਬਾਅਦ ਨਿਯਤਰਣ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਉਮਾ ਨਾਥ ਰਾਮ ਨੇ ਇਕ ਅਖਬਾਰ ਨੂੰ ਦੱਸਿਆ ਕਿ ਇਹ ਨਦੀ ਹਰ ਸਾਲ ਮੌਨਸੂਨ ਦੇ ਸਮੇਂ ਬਾੜ ਦਾ ਕਾਰਨ ਬਣਦੀ ਹੈ। ਇਸ ਲਈ ਇੱਥੇ ਹਰ ਸਾਲ ਤੱਟਬੰਦੀ ਦਾ ਕੰਮ ਕੀਤਾ ਜਾਂਦਾ ਹੈ। ਇਸ ਬਾਰ ਅਸੀਂ ਇਸ ਨੂੰ 4.1 ਕਿਲੋਮੀਟਰ ਤੱਕ ਉਚਾ ਕਰਨਾ ਸੀ ਅਤੇ ਅਸੀਂ 3.6 ਕਿਲੋਮੀਟਰ ਤੱਕ ਇਸ ਦਾ ਕੰਮ ਪੂਰਾ ਕਰ ਵੀ ਲਿਆ ਸੀ, ਪਰ ਹੁਣ ਨੇਪਾਲ ਬਾਡਰ ਪੁਲਿਸ ਦੇ ਵੱਲੋਂ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ।

ਰਾਮ ਦੇ ਅਨੁਸਾਰ ਨੇਪਾਲ ਦੇ ਵੱਲੋਂ 3.1 ਕਿਲੋਮੀਟਰ ਤੱਕ ਕੰਮ ਪੂਰਾ ਹੋਣ ਤੋਂ ਬਾਅਦ ਹੀ ਰੁਕਵਾਟ ਆਉਂਣੀ ਸ਼ੁਰੂ ਹੋ ਗਈ ਸੀ, ਪਰ ਫਿਰ ਵੀ ਉਨ੍ਹਾਂ ਨੇ 500 ਮੀਟਰ ਤੱਕ ਕੰਮ ਕੀਤਾ। ਇਸ ਤੋਂ ਬਾਅਦ ਨੇਪਾਲੀ ਅਫਸਰਾਂ ਦੇ ਵੱਲੋਂ ਖੁਦ ਆ ਕੇ ਕੰਮ ਨੂੰ ਰੁਕਵਾ ਗਿਆ। ਉਧਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨੇਪਾਲ ਦੇ ਵੱਲੋਂ ਪਹਿਲੀ ਵਾਰ ਲਾਲਬਕੇਯਾ ਨਦੀ ਦੇ ਕੰਮ ਵਿਚ ਪਹਿਲੀ ਵਾਰ ਰੋੜਾ ਪਿਛਲੇ ਸਾਲ ਅਟਕਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਨੇਪਾਲ ਬਾਡਰ ਪੁਲਿਸ ਦੇ ਵੱਲੋਂ ਸੀਤਾਗੜ੍ਹ ਦੇ ਨਾਲ ਲੱਗਦੀ ਸੀਮਾਂ ਤੇ ਫਾਇਰਿੰਗ ਕਰ ਦਿੱਤੀ ਸੀ, ਇਸ ਵਿਚ ਇਕ ਭਾਰਤੀ ਦੀ ਮੌਤ ਵੀ ਹੋ ਗਈ ਸੀ ਅਤੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਦੇ ਬਾਅਦ ਨੇਪਾਲ ਨੇ ਕਿਹਾ ਸੀ ਕਿ ਕੁਝ ਭਾਰਤੀ ਸੀਮਾ ਪਾਰ ਕਰਨ ਦੇ ਦੌਰਾਨ ਜਵਾਨਾ ਨਾਲ ਭਿੜ ਗਏ ਸਨ। ਜਿਸ ਤੋਂ ਬਾਅਦ ਬਾਡਰ ਤੇ ਸਥਿਤ ਜਵਾਨਾਂ ਵੱਲੋਂ ਉਨ੍ਹਾਂ ਨੂੰ ਰੋਕਣ ਲ਼ਈ ਇਸ ਕੱਦਮ ਨੂੰ ਚੁਕਣਾ ਪਿਆ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।