ਅਮਰੀਕਾ-ਮੈਕਸੀਕੋ ਬਾਰਡਰ ਨਜ਼ਦੀਕ ਭਿਆਨਕ ਹਿੰਸਾ, ਚੱਲੀਆਂ ਗੋਲੀਆਂ, 18 ਲੋਕਾਂ ਦੀ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਗੋਲੀਬਾਰੀ ਦੀ ਘਟਨਾ ਦੇ ਬਾਅਦ ਮੈਕਸੀਕਨ ਆਰਮੀ, ਨੈਸ਼ਨਲ ਗਾਰਡ, ਰਾਜ ਪੁਲਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਰਵਾਨਾ ਹੋਈਆਂ

At least 18 killed in violence near U.S.-Mexico border

ਵਾਸ਼ਿੰਗਟਨ - ਅਮਰੀਕੀ ਸਰਹੱਦ ਨੇੜੇ ਮੈਕਸੀਕਨ ਸਿਟੀ (U.S.-Mexico Border) ਦੇ ਰੇਨੋਸਾ ਵਿਚ ਕਈ ਗੱਡੀਆਂ 'ਤੇ ਸਵਾਰ ਹਮਲਾਵਰਾਂ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਗੋਲੀਆ ਚਲਾਈਆਂ। ਇਸ ਹਿੰਸਕ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਮੁਤਾਬਿਕ ਜਿਨ੍ਹਾਂ ਵਿਅਕਤੀਆਂ ਕੋਲ ਹਥਿਆਰ ਸਨ ਉਹ ਸ਼ਖਸ ਗੱਡੀ 'ਤੇ ਸਵਾਰ ਸਨ ਅਤੇ ਉਹਨਾਂ ਨੇ ਆਮ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਇਸ ਘਟਨਾ ਮਗਰੋਂ ਹਫੜਾ-ਦਫੜੀ ਮਚ ਗਈ। 

ਇਹ ਵੀ ਪੜ੍ਹੋ: ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਸੰਚਾਲਕ ਅਰਸ ਡਾਲਾ ਦਾ ਕਰੀਬੀ ਸਾਥੀ ਗ੍ਰਿਫਤਾਰ

ਸੁਰੱਖਿਆ ਬਲਾਂ ਨੇ ਚਾਰ ਸ਼ੱਕੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਵਿਚੋਂ ਉਹ ਸ਼ਖਸ ਵੀ ਸ਼ਾਮਲ ਹੈ ਜੋ ਬਾਰਡਰ ਬ੍ਰਿਜ ਨੇੜੇ ਮਾਰਿਆ ਗਿਆ ਸੀ। ਇਹ ਹਮਲਾ ਸ਼ਨੀਵਾਰ ਦੁਪਹਿਰ ਨੂੰ ਸ਼ੁਰੂ ਹੋਇਆ। ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਵਿਚ ਰੇਨੋਸਾ ਦੀਆਂ ਗਲੀਆਂ ਵਿਚ ਲਾਸ਼ਾਂ ਇੱਧਰ-ਉੱਧਰ ਪਈਆਂ ਨਜ਼ਰ ਆ ਰਹੀਆਂ ਹਨ। ਰੇਨੋਸਾ ਦੀ ਮੇਅਰ ਮਕਾਕੀ ਏਸਤੇਰ ਆਰਟਿਜ਼ ਡੋਮਿੰਗੁਏਜ ਨੇ ਟਵਿੱਟਰ 'ਤੇ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਦੀ ਮਾਂ ਦਾ ਹੋਇਆ ਦਿਹਾਂਤ, 79 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ

ਤਾਮਾਉਲਿਪਾਸ ਦੇ ਗਵਰਨਰ ਫ੍ਰਾਂਸਿਸਕੋ ਗ੍ਰੇਸੀਆ ਕਾਬੇਜਾ ਡੇ ਬਾਕਾ ਨੇ ਐਤਵਾਰ ਨੂੰ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਮਾਰੇ ਗਏ ਨਾਗਰਿਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਹਮਲੇ ਦੇ ਪਿੱਛੇ ਦੇ ਉਦੇਸ਼ ਦੇ ਬਾਰੇ ਜਾਂਚ ਕੀਤੀ ਜਾਵੇਗੀ। ਇਸ ਇਲਾਕੇ ਵਿਚ ਅਪਰਾਧਿਕ ਘਟਨਾਵਾਂ ਦੇ ਜ਼ਿਆਦਾਤਰ ਤਾਰ ਗਲਫ ਕਾਰਟੇਲ ਨਾਲ ਜੁੜੇ ਹੁੰਦੇ ਹਨ ਭਾਵੇਂਕਿ ਇਸ ਗਰੁੱਪ ਵਿਚ ਫੁੱਟ ਕਾਰਨ ਕਈ ਸਾਥੀ ਵੱਖਰੇ ਵੀ ਹੋਏ ਹਨ।

ਗੋਲੀਬਾਰੀ ਦੀ ਘਟਨਾ ਦੇ ਬਾਅਦ ਮੈਕਸੀਕਨ ਆਰਮੀ, ਨੈਸ਼ਨਲ ਗਾਰਡ, ਰਾਜ ਪੁਲਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਰਵਾਨਾ ਹੋਈਆਂ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਨੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਦੋ ਔਰਤਾਂ ਨੂੰ ਅਗਵਾ ਕਰ ਕੇ ਉਹਨਾਂ ਨੂੰ ਆਪਣੀ ਕਾਰ ਵਿਚ ਲੈ ਕੇ ਜਾ ਰਿਹਾ ਸੀ ਅਤੇ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਰੇਨੋਸਾ ਪ੍ਰਵਾਸੀਆਂ ਲਈ ਅਮਰੀਕਾ ਪਹੁੰਚਣ ਦਾ ਮੁੱਖ ਕ੍ਰਾਸਿੰਗ ਪੁਆਇੰਟ ਹੈ।