ਮਿਸ਼ੀਗਨ ਦੀ Vaidehi Dongre ਦੇ ਸਿਰ ਸਜਿਆ Miss India USA 2021 ਦਾ ਤਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੇ ਮਿਸ ਇੰਡੀਆ ਯੂਐਸਏ 2021 ਦਾ ਖ਼ਿਤਾਬ ਜਿੱਤਿਆ ਹੈ।

Vaidehi Dongre

ਵਾਸ਼ਿੰਗਟਨ: ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੇ ਮਿਸ ਇੰਡੀਆ ਯੂਐਸਏ 2021 ਦਾ ਖ਼ਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਜਾਰਜੀਆ ਦੀ ਅਰਸ਼ੀ ਲਾਲਾਨੀ ਇਸ ਮੁਕਾਬਲੇ ਵਿਚ ਦੂਜੇ ਨੰਬਰ ’ਤੇ ਰਹੀ। ਵੈਦੇਗੀ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਇਕ ਵੱਡੀ ਕੰਪਨੀ ਵਿਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਵਜੋਂ ਕੰਮ ਕਰਦੀ ਹੈ।

ਹੋਰ ਪੜ੍ਹੋ: ਆਕਸੀਜਨ ਵਿਵਾਦ: ਭੜਕੇ ਸੰਜੇ ਰਾਊਤ, 'ਝੂਠੀ ਹੈ ਕੇਂਦਰ ਸਰਕਾਰ! ਦਰਜ ਹੋਣਾ ਚਾਹੀਦਾ ਮੁਕੱਦਮਾ'

ਵੈਦੇਗੀ ਨੂੰ ਉਸ ਦੇ ਸ਼ਾਨਦਾਰ ਭਾਰਤੀ ਡਾਂਸ ਕਥਕ ਲਈ ‘ਮਿਸ ਟੈਲੇਂਟਡ’ ਦਾ ਇਨਾਮ ਵੀ ਮਿਲਿਆ ਹੈ। ਉੱਥੇ ਹੀ ਲਲਾਨੀ (20) ਨੇ ਆਪਣੇ ਉਤਸ਼ਾਹ ਅਤੇ ਪੇਸ਼ਕਸ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਉਹ ਦੂਜੀ ਨੰਬਰ 'ਤੇ ਰਹੀ। ਉੱਤਰੀ ਕੈਰੋਲਿਨਾ ਦੀ ਮੀਰਾ ਕਸਾਰੀ ਇਸ ਮੁਕਾਬਲੇ ਵਿਚ ਤੀਸਰੇ ਸਥਾਨ 'ਤੇ ਰਹੀ। ਦੱਸ ਦਈਏ ਕਿ 20 ਸਾਲਾ ਲਲਾਨੀ ਬ੍ਰੇਨ ਟਿਊਮਰ ਤੋਂ ਪੀੜਤ ਰਹੀ ਹੈ।

ਹੋਰ ਪੜ੍ਹੋ: ਤਿੰਨ ਸੂਬਿਆਂ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਬੀਕਾਨੇਰ ਵਿਚ ਭੂਚਾਲ ਦੀ ਤੀਬਰਤਾ ਰਹੀ 5.3

ਇਹ ਮੁਕਾਬਲਾ ਵੀਕੈਂਡ ਵਿਚ ਆਯੋਜਿਤ ਕੀਤਾ ਗਿਆ ਸੀ। ਮਿਸ ਵਰਲਡ 1997 ਡਾਇਨਾ ਹੇਡਨ ਇਸ ਮੁਕਾਬਲੇ ਦੀ ਮੁੱਖ ਮਹਿਮਾਨ ਅਤੇ ਵਿਸ਼ੇਸ਼ ਜੱਜ ਸੀ। 30 ਰਾਜਾਂ ਦੀਆਂ 61 ਲੜਕੀਆਂ ਨੇ ਤਿੰਨ ਵੱਖ-ਵੱਖ ਰਾਊਂਡ ਵਿਚ  'ਮਿਸ ਇੰਡੀਆ ਯੂਐਸਏ', 'ਮਿਸਜ਼ ਇੰਡੀਆ ਯੂਐਸਏ' ਅਤੇ 'ਮਿਸ ਟੀਨ ਇੰਡੀਆ ਯੂਐਸਏ' ਮੁਕਾਬਲੇ ਵਿਚ ਹਿੱਸਾ ਲਿਆ।  ਇਹਨਾਂ ਤਿੰਨਾਂ ਸ਼੍ਰੇਣੀਆਂ ਦੇ ਜੇਤੂਆਂ ਨੂੰ ਵਿਸ਼ਵ ਮੁਕਾਬਲੇ ਵਿਚ ਹਿੱਸਾ ਲੈਣ ਲਈ ਮੁੰਬਈ ਜਾਣ ਲਈ ਟਿਕਟ ਵੀ ਦਿੱਤੀ ਗਈ ਹੈ।