ਪੰਜਾਬ ਦੇ ਹਰਵੀਰ ਸਿੰਘ ਨੇ ਅਮਰੀਕਾ ਵਿਚ ਗੱਡੇ ਝੰਡੇ, Hawaii ’ਚ ਜਿੱਤਿਆ ‘Iron Man’ ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Harveer Singh Sohi ਨੇ America ਵਿਚ ਝੰਡੇ ਗੱਡਦਿਆਂ ਉਥੋਂ ਦੇ ਹਵਾਈ ਵਿਚ ਆਯੋਜਤ ਕੀਤੇ ਗਏ ‘ਆਇਰਨ ਮੈਨ’(Iron Man) ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।

Harveer Singh Sohi

ਐਸ.ਏ.ਐਸ ਨਗਰ (ਸੁਖਦੀਪ ਸਿੰਘ ਸੋਈ): ਮੁਹਾਲੀ (Mohali) ਦੇ ਜੰਮਪਲ ਨੌਜਵਾਨ ਹਰਵੀਰ ਸਿੰਘ ਸੋਹੀ (Harveer Singh Sohi) ਨੇ ਅਮਰੀਕਾ (America) ਵਿਚ ਝੰਡੇ ਗੱਡਦਿਆਂ ਉਥੋਂ ਦੇ ਹਵਾਈ ਵਿਚ ਆਯੋਜਤ ਕੀਤੇ ਗਏ ‘ਆਇਰਨ ਮੈਨ’(Iron Man) ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਕਾਰੀ ਮੁਕਾਬਲੇ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਤਿੰਨ ਵੱਖ-ਵੱਖ ਮੁਕਾਬਲਿਆਂ ਤੈਰਾਕੀ, ਸਾਈਕਲਿੰਗ ਅਤੇ ਦੌੜ ਵਿਚ ਭਾਗ ਲੈਣਾ ਹੁੰਦਾ ਹੈ ਅਤੇ ਇਸ ਦੌਰਾਨ ਪ੍ਰਤੀਯੋਗੀ 113 ਕਿਲੋਮੀਟਰ ਦੇ ਕਰੀਬ ਦਾ ਫਾਸਲਾ ਤੈਅ ਕਰਦੇ ਹਨ।

ਹੋਰ ਪੜ੍ਹੋ: ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

ਹਰਵੀਰ ਸਿੰਘ ਸੋਹੀ, ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ (Ex-Serviceman Grievances Cell)  ਦੇ ਪ੍ਰਧਾਨ ਲੈਫ਼. ਕਰਨਲ ਐਸ.ਐਸ.ਸੋਹੀ ਦਾ ਪੁੱਤਰ ਹੈ ਅਤੇ ਪਿਛਲੇ 15-16 ਸਾਲ ਤੋਂ ਅਮਰੀਕਾ ਦੇ ਟੈਕਸਾਸ (Texas) ਵਿਚ ਰਹਿ ਰਿਹਾ ਹੈ। ਉਹ ਪੇਸ਼ੇ ਤੋਂ ਇਲੈਕਟ੍ਰਾਨਿਕ ਇੰਜੀਨੀਅਰ ਹੈ ਅਤੇ ਅਮਰੀਕਾ ਜਾ ਕੇ ਵਸਣ ਦੇ ਬਾਵਜੂਦ ਉਸ ਦਾ ਖੇਡਾਂ ਦਾ ਸ਼ੌਕ ਬਰਕਰਾਰ ਹੈ। ਹਰਵੀਰ ਦੇ ਪਿਤਾ ਲੈਫ਼. ਕਰਨਲ ਸੋਹੀ ਨੇ ਦਸਿਆ ਕਿ ਹਰਵੀਰ ਨੇ ਹਵਾਈ ਵਿਖੇ ਹੋਣ ਵਾਲੇ ਆਇਰਨ ਮੈਨ ਮੁਕਾਬਲੇ ਵਿਚ ਭਾਗ ਲੈਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਵਾਸਤੇ ਉਹ ਕੜੀ ਮਿਹਨਤ ਕਰ ਰਿਹਾ ਸੀ।

ਹੋਰ ਪੜ੍ਹੋ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਲੇਰ ਦਾਦੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ

ਉਨ੍ਹਾਂ ਦਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪੂਰੇ ਵਿਸ਼ਵ ਦੇ ਖਿਡਾਰੀ ਆਉਂਦੇ ਹਨ ਜਿਸ ਦੌਰਾਨ ਸੱਭ ਤੋਂ ਪਹਿਲਾਂ 1 ਮੀਲ (ਲਗਭਗ ਦੋ ਕਿਲੋਮੀਟਰ) ਤਕ ਤੈਰਾਕੀ ਮੁਕਾਬਲੇ ਵਿਚ ਭਾਗ ਲੈਣਾ ਹੁੰਦਾ ਹੈ ਜਿਸ ਤੋਂ ਬਾਅਦ ਪ੍ਰਤੀਯੋਗੀ ਨੇ ਮਿੱਥੇ ਰੂਟ ਤੇ 56 ਮੀਲ (ਲਗਭਗ 90 ਕਿਲੋਮੀਟਰ) ਸਾਈਕਲ ਚਲਾਉਣੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਸ ਨੇ 13 ਮੀਲ (21 ਕਿਲੋਮੀਟਰ) ਤਕ ਦੌੜ ਲਗਾਉਣੀ ਹੁੰਦੀ ਹੈ। 

ਹੋਰ ਪੜ੍ਹੋ: ਅੱਜ ਦੇ ਦਿਨ ਆਕਾਸ਼ਵਾਣੀ ਤੋਂ ਸ਼ੁਰੂ ਹੋਇਆ ਸੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਨ

ਉਨ੍ਹਾਂ ਦਸਿਆ ਕਿ ਹਰਵੀਰ ਨੇ ਇਹ ਮੁਕਾਬਲਾ ਜਿੱਤ ਕੇ ਆਇਰਨ ਮੈਨ (Iron Man) ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਹਰਵੀਰ ’ਤੇ ਮਾਣ ਹੈ ਅਤੇ ਇਹ ਮੁਕਾਬਲਾ ਜਿੱਤ ਕੇ ਉਸ ਨੇ ਅਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਵੀਰ ਸਿੰਘ ਲਈ ਇਹ ਮੁਕਾਬਲਾ ਜਿੱਤਣਾ ਆਸਾਨ ਨਹੀਂ ਸੀ। ਕੁੱਝ ਸਾਲ ਪਹਿਲਾਂ ਇਕ ਸਾਈਕਲ ਮੁਕਾਬਲੇ ਦੌਰਾਨ ਉਸ ਦਾ ਅਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਸੀ ਅਤੇ ਉਸ ਦੀ ਯਾਦਦਾਸ਼ਤ ਵੀ ਚਲੀ ਗਈ ਸੀ। ਇਸ ਦੇ ਬਾਵਜੂਦ ਉਸ ਨੇ ਹੌਂਸਲਾ ਨਹੀਂ ਛਡਿਆ ਅਤੇ ਉਸ ਸੱਟ ਤੋਂ ਉਭਰਨ ਤੋਂ ਬਾਅਦ ਉਸ ਨੇ ਪੂਰੀ ਲਗਨ ਨਾਲ ਮਿਹਨਤ ਕਰ ਕੇ ਇਹ ਵਕਾਰੀ ਮੁਕਾਬਲਾ ਅਪਣੇ ਨਾਮ ਕੀਤਾ ਹੈ।