PUBG ਗੇਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਅਪਣੀਆਂ ਹੀ ਭੈਣਾਂ ਦਾ ਕੀਤਾ ਕਤਲ
ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਨੂੰ ਭੈਣਾਂ ਦੇ ਲਾਪਤਾ ਹੋਣ ਦੀ ਦਿੱਤੀ ਜਾਣਕਾਰੀ
ਇਸਲਮਾਬਾਦ: ਮਾਤਾ-ਪਿਤਾ ਅਕਸਰ ਇਹ ਸ਼ਿਕਾਇਤ ਕਰਦੇ ਦੇਖੇ ਜਾਂਦੇ ਹਨ ਕਿ ਉਹਨਾਂ ਦੇ ਬੱਚੇ ਪਬਜੀ ਮੋਬਾਈਲ ਗੇਮ ਦੇ ਦੀਵਾਨੇ ਹਨ। ਭਾਰਤ 'ਚ ਇਸ ਗੇਮ ਦੇ ਕਈ ਮਾੜੇ ਪ੍ਰਭਾਵਾਂ ਕਾਰਨ ਇਸ 'ਤੇ ਪਾਬੰਦੀ ਲਗਾਈ ਗਈ ਹੈ। ਇਸ ਗੇਮ ਨੇ ਦੁਨੀਆ ਭਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣਾ ਦੀਵਾਨਾ ਬਣਾ ਦਿਤਾ ਹੈ। ਅਜਿਹੀਆਂ ਖੇਡਾਂ ਦੇ ਪ੍ਰਭਾਵਾਂ ਕਾਰਨ ਅਕਸਰ ਗੰਭੀਰ ਘਟਨਾਵਾਂ ਹੁੰਦੀਆਂ ਹਨ, ਅਜਿਹੀ ਹੀ ਮੰਦਭਾਗੀ ਘਟਨਾ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਇਸ ਗੇਮ ਕਾਰਨ 14 ਸਾਲ ਦਾ ਲੜਕਾ ਇਸ ਪੱਧਰ 'ਤੇ ਪਹੁੰਚ ਗਿਆ ਕਿ ਉਸ ਨੇ ਆਪਣੇ ਹੀ ਪਰਿਵਾਰ ਨੂੰ ਤਬਾਹ ਕਰ ਦਿਤਾ।
ਇਹ ਵੀ ਪੜ੍ਹੋ: ਅਦਾਕਾਰ ਅਰਜੁਨ ਰਾਮਪਾਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪ੍ਰੇਮਿਕਾ ਨੇ ਪੁੱਤਰ ਨੂੰ ਦਿਤਾ ਜਨਮ
ਪਾਕਿਸਤਾਨ ਦੇ ਸ਼ਹਿਰ ਮੁਜਫ਼ਰਗੜ ਦੀ ਥਰਮਲ ਪਲਾਂਟ ਕਲੋਨੀ ਵਿਚ ਪਬ-ਜੀ ਗੇਮ ਤੋਂ ਪ੍ਰਭਾਵਿਤ ਹੋ ਕੇ ਆਪਣੀ ਤਿੰਨ ਨਾਬਾਲਿਗ ਭੈਣਾਂ ਦੀ ਹੱਤਿਆ ਕਰ ਦਿਤੀ। ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਥਰਮਲ ਸਕਿਊਰਿਟੀ ਸਾਰਜਟ ਏਜਾਜ ਦੀਆਂ ਤਿੰਨ ਕੁੜੀਆਂ ਫਾਤਿਮਾ (9) ਜਾਹਿਰਾ (8) ਅਤੇ ਆਰੀਸ਼ਾ (5) ਦੀਆਂ ਲਾਸ਼ਾਂ ਥਰਮਲ ਪਲਾਂਟ ਕਾਲੋਨੀ ਦੇ ਇਕ ਖਾਲੀ ਪਏ ਕੁਆਰਟਰ ਵਿਚ ਪਈਆਂ ਮਿਲੀਆਂ।
ਇਹ ਵੀ ਪੜ੍ਹੋ: ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ
ਤਿੰਨਾਂ ਲੜਕੀਆਂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਜਦ ਪੁਲਿਸ ਜਾਂਚ ’ਚ ਲੱਗੀ ਤਾਂ ਤਿੰਨ ਮ੍ਰਿਤਕ ਕੁੜੀਆਂ ਦਾ ਭਰਾ ਬਾਸਿਸ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬਾਸਿਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ । ਇਸ ਪੁੱਛਗਿੱਛ 'ਤੇ ਮੁਲਜ਼ਮ ਭਰਾ ਨੇ ਆਪਣਾ ਜ਼ੁਰਮ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਪਬ-ਜੀ ਗੇਮ ਦਾ ਸ਼ਿਕਾਰ ਹੋ ਕੇ ਆਪਣੀਆਂ ਭੈਣਾਂ ਦਾ ਕਤਲ ਕੀਤਾ ਅਤੇ ਬਾਅਦ ਵਿਚ ਲਾਸ਼ਾਂ ਨੂੰ ਖਾਲੀ ਕੁਆਰਟਰ ਵਿਚ ਸੁੱਟ ਦਿੱਤਾ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।