ਭਾਰਤ-ਚੀਨ ਦੀ ਸਰਹੱਦ ਮੁੱਦੇ 'ਤੇ ਗੱਲਬਾਤ ਅੱਜ, ਅਜੀਤ ਡੋਵਾਲ ਕਰਨਗੇ ਭਾਰਤ ਦੀ ਅਗਵਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨੂੰ ਲੈ ਕੇ ਹੁੰਦਾ ਰਿਹਾ ਹੈ ਵਿਵਾਦ

photo

ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਸਰਹੱਦ ਮੁੱਦੇ 'ਤੇ ਅੱਜ ਸ਼ਨਿੱਚਰਵਾਰ ਨੂੰ ਗੱਲਬਾਤ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਅਤੇ ਸਟੇਟ ਕਾਊਂਸਲਰ ਵਾਂਗ ਯੂਈ ਸ਼ੁੱਕਰਵਾਰ ਨੂੰ ਦਿੱਲੀ ਪਹੁੰਚ ਚੁੱਕੇ ਹਨ। ਇਸ ਮੀਟਿੰਗ ਵਿਚ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਨੁਮਾਇੰਦੇ ਹਿੱਸਾ ਲੈਣਗੇ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਦੋ ਦਿਨ ਦੀ ਮੀਟਿੰਗ ਵਿਚ ਬਾਰਡਰ ਫਿਕਸਿੰਗ, ਸਰਹੱਦੀ ਪ੍ਰਬੰਧਨ ਅਤੇ ਦੁਵੱਲੇ 'ਤੇ ਅੰਤਰਾਸ਼ਟਰੀ ਮੁੱਦਿਆ 'ਤੇ ਗੱਲਾਬਤ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਵਿਚ ਭਾਰਤ ਵੱਲੋਂ ਅਗਵਾਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਵਾਲ ਕਰਨਗੇ।

ਜਦਕਿ ਚੀਨ ਵਿਦੇਸ਼ ਮੰਤਰੀ ਅਤੇ ਸਟੇਟ ਕਾਊਂਸਲਰ ਵਾਂਗ ਯੂਈ ਚੀਨੀ ਵਫਦ ਦੀ ਅਗਵਾਈ ਕਰਨਗੇ। ਸੀਮਾਂ ਮਸਲੇ ਉੱਤੇ ਭਾਰਤ ਅਤੇ ਚੀਨ ਦੇ ਵਿਸ਼ੇਸ਼ ਨੁਮਾਇੰਦਿਆਂ ਦੀ ਇਹ 22ਵੀਂ ਮੀਟਿੰਗ ਹੈ। ਦੋਵਾਂ ਦੇਸ਼ਾ ਨੇ  ਸੀਮਾ ਵਿਵਾਦ ਦੇ ਲਈ ਡੋਵਾਲ ਅਤੇ ਵਾਂਗ ਨੂੰ ਵਿਸ਼ੇਸ਼ ਨੁਮਾਇੰਦੇ ਨਿਯੁਕਤ ਕੀਤਾ ਹੈ। ਇਸ ਸਾਲ ਅਕਤੂਬਰ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਵਿਚ ਦੂਜੀ ਗੈਰੀ ਰਸਮੀ ਕਾਨਫਰੰਸ ਦੇ ਲਏ ਗਏ ਫ਼ੈਸਲਿਆ ਨੂੰ ਲਾਗੂ ਕਰਨ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ।

ਚੀਨੀ ਵਿਦੇਸ਼ ਵਿਭਾਗ ਦੇ ਬੁਲਾਰੇ ਗੇਂਗ ਸ਼ੁਆਗ ਨੇ ਦੱਸਿਆ ਕਿ ਚੀਨ ਦੇ ਵਿਸ਼ੇਸ਼ ਨੁਮਾਇੰਦੇ ਵਾਂਗ 21 ਦਸੰਬਰ ਨੂੰ ਭਾਰਤ ਦੇ ਐਨਐਸਏ ਡੋਵਾਲ ਦੇ ਨਾਲ ਭਾਰਤ- ਚੀਨ ਸਰਹੱਦ ਵਿਵਾਦ 'ਤੇ 22ਵੇਂ ਦੌਰ ਦੀ ਗੱਲਬਾਤ ਕਰਨਗੇ। ਦੱਸ ਦਈਏ ਕਿ ਪਿਛਲੇ ਸਾਲ ਇਹ ਗੱਲਬਾਤ ਚੀਨ ਵਿਚ ਹੋਈ ਸੀ।