ਸੰਸਦ ਗੇਟ ਦੇ ਬੈਰਿਕੇਡ ਨਾਲ ਟਕਰਾਈ ਟੈਕਸੀ, ਤੁਰਤ ਜਾਰੀ ਹੋਇਆ ਅਲਰਟ
ਦਿੱਲੀ ਵਿਚ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਇਕ ਨਿਜੀ ਟੈਕਸੀ ਬੈਰਿਕੇਡ ਨਾਲ ਟਕਰਾ ਗਈ ਹੈ। ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ...
ਨਵੀਂ ਦਿੱਲੀ : (ਭਾਸ਼ਾ) ਦਿੱਲੀ ਵਿਚ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਇਕ ਨਿਜੀ ਟੈਕਸੀ ਬੈਰਿਕੇਡ ਨਾਲ ਟਕਰਾ ਗਈ ਹੈ। ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰ ਦਿਤਾ ਕਿਉਂਕਿ ਘਟਨਾ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਇਸ ਲਈ ਮਾਹੌਲ ਤਣਾਅ ਭਰਿਆ ਹੋ ਗਿਆ ਸੀ।
ਮੀਡਿਆ ਰਿਪੋਰਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ ਹਨ ਅਤੇ ਸੀਆਰਪੀਐਫ਼ ਦੀ ਤੇਜ਼ ਕਾਰਵਾਈ ਟੀਮ ਸੰਸਦ ਦੇ ਦਰਵਾਜ਼ੇ ਉਤੇ ਪਹੁੰਚੀ ਅਤੇ ਐਂਟਰੀ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਇਸ ਤੋਂ ਬਾਅਦ ਗੱਡੀ ਦੀ ਜਾਂਚ ਕਰਾਈ ਗਈ। ਜਿਸ ਵਿਚ ਪਤਾ ਚਲਿਆ ਕਿ ਉਹ ਇਕ ਨਿਜੀ ਟੈਕਸੀ ਹੈ।
ਜਿਸ ਦੀ ਵਰਤੋਂ ਸੰਸਦਾਂ ਵਲੋਂ ਕੀਤਾ ਜਾਂਦਾ ਹੈ। ਜਦੋਂ ਹਾਲਾਤ ਆਮ ਹੋਏ ਤਾਂ ਅਲਰਟ ਨੂੰ ਰੱਦ ਕਰ ਦਿਤਾ ਗਿਆ। ਦੱਸ ਦਈਏ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ। ਅੱਜ ਵੀ ਹੰਗਾਮੇ ਤੋਂ ਬਾਅਦ ਲੋਕਸਭਾ ਦੀ ਕਾਰਵਾਈ ਦੁਪਹਿਰ 12 ਵਜੇ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿਤੀ ਗਈ ਹੈ।