iPhone ਨਾਲ ਚਾਰਜਰ ਨਾ ਦੇਣਾ ਐਪਲ ਨੂੰ ਪਿਆ ਭਾਰੀ, ਕੰਪਨੀ ਨੂੰ ਲੱਗਿਆ 14 ਕਰੋੜ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਵਿਚ ਖਪਤਕਾਰ ਅਧਿਕਾਰਾਂ ਦੀ ਸੁਰੱਖਿਆ ਏਜੰਸੀ ਨੇ ਐਪਲ ਨੂੰ ਲਗਾਇਆ 14.48 ਕਰੋੜ ਦਾ ਜੁਰਮਾਨਾ

Brazil fines Apple 14 crore

ਨਵੀਂ ਦਿੱਲੀ: ਆਈਫੋਨ ਦੇ ਨਾਲ ਚਾਰਜਰ ਨਾ ਦੇਣ ’ਤੇ ਬ੍ਰਾਜ਼ੀਲ ਵਿਚ ਖਪਤਕਾਰ ਅਧਿਕਾਰਾਂ ਦੀ ਸੁਰੱਖਿਆ ਏਜੰਸੀ ਨੇ ਐਪਲ ਨੂੰ 14.48 ਕਰੋੜ ਦਾ ਜੁਰਮਾਨਾ ਲਗਾਇਆ ਹੈ। ਏਜੰਸੀ ਅਨੁਸਾਰ, ਕੰਪਨੀ ਨੇ ਗਲਤ ਇਸ਼ਤਿਹਾਰਬਾਜ਼ੀ ਤੇ ਗਲਤ ਕਾਰੋਬਾਰੀ ਵਿਵਹਾਰ ਕੀਤਾ। ਬੀਤੇ ਸਾਲ ਅਕਤੂਬਰ ਵਿਚ ਲਾਂਚ ਆਈਫੋਨ 12 ਦੇ ਨਾਲ ਨਾ ਚਾਰਜਰ ਦਿੱਤਾ ਜਾ ਰਿਹਾ ਤੇ ਨਾ ਹੀ ਈਅਰਬਡਸ।

ਫੋਨ ਸਿਰਫ ਯੂਐਸਬੀ-ਸੀ ਕੇਬਲ ਦੇ ਨਾਲ ਵੇਚਿਆ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਸੀ ਕਿ ਅਜਿਹਾ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ। ਬ੍ਰਾਜ਼ੀਲ ਦੇ ਉਪਭੋਗਤਾ ਸੁਰੱਖਿਆ ਰੈਗੂਲੇਟਰ ਪ੍ਰੋਕਨ-ਐਸਪੀ ਨੇ ਚਾਰਜਰ ਸ਼ਾਮਲ ਨਾ ਕਰਨ 'ਤੇ ਐਪਲ ਨੂੰ ਜੁਰਮਾਨਾ ਲਗਾਇਆ ਹੈ।ਰਿਪੋਰਟ ਦਾ ਹਵਾਲਾ ਦਿੰਦੇ ਹੋਏ ਏਜੰਸੀ ਨੇ ਕਿਹਾ ਕਿ ਆਈਫੋਨ ਨਿਰਮਾਤਾ ਨੇ ਵਾਤਾਵਰਣਕ ਲਾਭ ਦਾ ਪ੍ਰਦਰਸ਼ਨ ਨਹੀਂ ਕੀਤਾ।

ਬਾਕਸ ਨਾਲ ਚਾਰਜਰ ਨਾ ਮਿਲਣ ਤੋਂ ਇਲਾਵਾ ਏਜੰਸੀ ਨੇ ਕੰਪਨੀ ਨੂੰ ਕੁਝ ਹੋਰ ਮੁੱਦਿਆਂ ’ਤੇ ਸਵਾਲ ਪੁੱਛੇ ਹਨ। ਏਜੰਸੀ ਨੇ ਆਈਫੋਨ 11 ’ਤੇ ਵੀ ਕਿਹਾ ਕਿ ਕੰਪਨੀ ਨੇ ਪਾਣੀ ਨਾਲ ਹੋਈ ਸਮੱਸਿਆ ਉੱਤੇ ਧਿਆਨ ਨਹੀਂ ਦਿੱਤਾ, ਖ਼ਰਾਬ ਫੋਨ ਠੀਕ ਨਹੀਂ ਹੋਏ। ਇਹ ਕੰਪਨੀ ਦੇ ਵਿਗਿਆਪਨ ਨੂੰ ਗਲਤ ਸਾਬਿਤ ਕਰਦਾ ਹੈ। ਏਜੰਸੀ ਨੇ ਫੋਟ ਅਪਡੇਟ ਦੀ ਸਮੱਸਿਆ ਅਤੇ ਅਣਉਚਿਤ ਸ਼ਰਤਾਂ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਇਹ ਬੇਹਦ ਗਲਤ ਵਰਤਾਅ ਹੈ।