'ਸਿੱਖ ਕੈਪਟਨ ਅਮਰੀਕਾ' ਨੇ ਸਹਿਣਸ਼ੀਲਤਾ ਨੂੰ ਲੈ ਕੇ ਟਰੰਪ 'ਤੇ ਸਾਧਿਆ ਨਿਸ਼ਾਨਾ
ਡੋਨਾਲਡ ਟਰੰਪ ਭਲੇ ਹੀ ਅਮਰੀਕਾ ਨੂੰ ਫਿਰ ਮਹਾਨ ਬਣਾਉਣ ਦਾ ਦਾਅਵਾ ਕਰ ਰਹੇ ਹੋਣ ਪਰ 'ਸਿੱਖ ਕੈਪਟਨ ਅਮਰੀਕਾ' ਦਾ ਕਹਿਣਾ ਹੈ ਕਿ ...
ਨਿਊਯਾਰਕ : ਡੋਨਾਲਡ ਟਰੰਪ ਭਲੇ ਹੀ ਅਮਰੀਕਾ ਨੂੰ ਫਿਰ ਮਹਾਨ ਬਣਾਉਣ ਦਾ ਦਾਅਵਾ ਕਰ ਰਹੇ ਹੋਣ ਪਰ 'ਸਿੱਖ ਕੈਪਟਨ ਅਮਰੀਕਾ' ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰ ਅਮਰੀਕਾ ਨੂੰ ਫਿਰ ਤੋਂ ਨਫ਼ਰਤ ਅਧਾਰਤ ਬਣਾ ਰਹੇ ਹਨ।
ਵਾਸ਼ਿੰਗਟਨ ਵਿਚ ਪੈਦਾ ਹੋਏ ਸਿੱਖ ਕਲਾਕਾਰ-ਵਰਕਰ ਵਿਸ਼ਵਜੀਤ ਸਿੰਘ ਨੇ ਕਿਹਾ ਕਿ ਡੋਨਾਲਡ ਟਰੰਪ ਅਜਿਹੇ ਉਮੀਦਵਾਰ ਰਹੇ ਹਨ, ਜਿਨ੍ਹਾਂ ਦੇ ਸ਼ਬਦ ਮੇਰੇ ਵਰਗੇ ਉਸ ਵਿਅਕਤੀ ਨੂੰ ਸੁਚੇਤ ਕਰਨ ਵਾਲੇ ਹਨ ਜੋ 11 ਦਸੰਬਰ 2001 ਦੇ ਹਮਲੇ ਤੋਂ ਬਾਅਦ ਧਾਰਮਿਕ ਕੱਟੜਤਾ ਦੇ ਨਿਸ਼ਾਨੇ 'ਤੇ ਰਿਹਾ ਹੈ।
ਵਿਸ਼ਵਜੀਤ ਸਿੰਘ ਕਈ ਮੌਕਿਆਂ 'ਤੇ 'ਸਿੱਖ ਕੈਪਟਨ ਅਮਰੀਕਾ' ਦੇ ਤੌਰ 'ਤੇ ਤਬਦੀਲ ਹੁੰਦੇ ਹਨ। ਸਿੱਖ ਕੈਪਟਨ ਅਮਰੀਕਾ ਪੱਗੜੀ ਪਹਿਨੇ ਹੋਏ ਉਹ ਫ਼ੌਜੀ ਹੁੰਦਾ ਹੈ ਜੋ ਧਾਰਮਿਕ ਕੱਟੜਤਾ ਨਾਲ ਲੜਦਾ ਹੈ ਅਤੇ ਜਨਤਕ ਪ੍ਰੋਗਰਾਮਾਂ ਅਤੇ ਗੱਲਬਾਤ ਜ਼ਰੀਏ ਸਭਿਆਚਾਰਕ ਸਮਝ ਦਾ ਚੈਂਪੀਅਨ ਹੁੰਦਾ ਹੈ।
ਇਕ ਅਮਰੀਕੀ ਅਖ਼ਬਾਰ ਮੁਤਾਬਕ ਹਾਲ ਹੀ ਵਿਚ ਹਾਲੀਵੁਡ ਫਿਲਮ 'ਕੈਪਟਨ ਅਮਰੀਕਾ : ਸਿਵਲ ਵਾਰ' ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਹੈ। ਸਿੰਘ ਨੇ ਟਰੰਪ ਅਤੇ ਕੈਪਟਨ ਅਮਰੀਕਾ ਦੇ ਸਟੀਵ ਰੋਜ਼ਰਸ ਦੇ ਪਾਤਰ ਨੂੰ ਪੂਰੀ ਤਰ੍ਹਾਂ ਉਲਟ ਦਸਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰੀਕਾ ਇਕ ਪਾਤਰ ਦੇ ਤੌਰ 'ਤੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਉਮੀਦਵਾਰੀ ਦੇ ਪੂਰੀ ਤਰ੍ਹਾਂ ਉਲਟ ਖੜ੍ਹਾ ਹੋਵੇਗਾ।