ਇਸ ਦੇਸ਼ ‘ਚ ਮਿਲ ਰਿਹਾ ਹੈ ਸਿਰਫ 77 ਰੁਪਏ ਵਿਚ ਖੂਬਸੁਰਤ ਘਰ
ਸਭ ਤੋਂ ਮਸ਼ਹੂਰ ਟੂਰਿਸਟ ਅਤੇ ਵੈਡਿੰਗ ਡੈਸਟੀਨੇਸ਼ਨ ਇਟਲੀ ਵਿਚ ਸਿਰਫ 1 ਯੂਰੋ ਭਾਵ ਲਗਭਗ 77 ਭਾਰਤੀ ਰੁਪਏ ਵਿਚ ਘਰ ਮਿਲ ਸਕਦਾ ਹੈ।
ਇਟਲੀ: ਸਭ ਤੋਂ ਮਸ਼ਹੂਰ ਟੂਰਿਸਟ ਅਤੇ ਵੈਡਿੰਗ ਡੈਸਟੀਨੇਸ਼ਨ ਇਟਲੀ ਵਿਚ ਸਿਰਫ 1 ਯੂਰੋ ਭਾਵ ਲਗਭਗ 77 ਭਾਰਤੀ ਰੁਪਏ ਵਿਚ ਘਰ ਮਿਲ ਸਕਦਾ ਹੈ। ਇਹ ਘਰ ਇਟਲੀ ਦੇ ਇਕ ਟਾਊਨ ਮਸੋਮੇਲੀ ਵਿਚ ਮਿਲ ਰਿਹਾ ਹੈ। ਪਰ 77 ਰੁਪਏ ਵਿਚ ਇਹ ਘਰ ਖਰੀਦਣ ਲਈ ਇੱਥੇ ਇਕ ਸ਼ਰਤ ਰੱਖੀ ਗਈ ਹੈ। ਇਸ ਸ਼ਰਤ ਮੁਤਾਬਿਕ ਖਰੀਦੇ ਹੋਏ ਘਰ ਦੀ ਤਿੰਨ ਸਾਲਾਂ ਵਿਚ ਮੁਰੰਮਤ ਕਰਨੀ ਹੋਵੇਗੀ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਹ ਘਰ ਵਾਪਿਸ ਲੈ ਲਿਆ ਜਾਵੇਗਾ।
ਇਟਲੀ ਦੇ ਮੁਸੋਮੇਲੀ ਵਿਚ ਅਜਿਹੇ 500 ਘਰ ਵੇਚੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 100 ਘਰਾਂ ਨੂੰ ਆਨਲਾਈਨ ਵਿਕਰੀ ਲਈ ਸੂਚੀਬੱਧ ਕਰ ਦਿੱਤਾ ਗਿਆ ਹੈ। ਦਰਅਸਲ ਮੁਸੋਮੇਲੀ ਵਿਚ ਰਹਿਣ ਵਾਲੇ ਲੋਕ ਸ਼ਹਿਰਾਂ ਵਿਚ ਕੰਮ ਅਤੇ ਪੜ੍ਹਾਈ ਕਰਨ ਲਈ ਜਾ ਚੁਕੇ ਹਨ। ਇਸੇ ਕਾਰਨ ਕਰੀਬ 500 ਘਰ ਖਾਲੀ ਪਏ ਹਨ। ਜੇਕਰ ਘਰਾਂ ਦੇ ਅਕਾਰ ਦੀ ਗੱਲ ਕੀਤੀ ਜਾਵੇ ਤਾਂ ਘਰ ਜ਼ਿਆਦਾ ਛੋਟੇ ਨਹੀਂ ਹਨ ਬਲਕਿ ਇਕ ਤੋਂ ਜ਼ਿਆਦਾ ਬੈੱਡਰੂਮ ਵਾਲੇ ਹਨ।
ਇਸਦੇ ਨਾਲ ਹੀ ਘਰਾਂ ਤੋਂ ਬਾਹਰ ਦਾ ਨਜ਼ਾਰਾ ਬਹੁਤ ਹੀ ਖੂਬਸੁਰਤ ਹੈ। ਇਹ ਘਰ ਖਰੀਦਣ ਲਈ 77 ਰੁਪਏ ਤੋਂ ਇਲਾਵਾ 5.5 ਲੱਖ ਰੁਪਏ ਦੀ ਸਕਿਊਰਿਟੀ ਰਕਮ ਵੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਘਰ ਦੀ ਮੁਰੰਮਤ ਕਰਵਾਉਣ ਲਈ 2.7 ਲੱਖ ਦੀ ਰਾਸ਼ੀ ਐਡਮਿਨ ਨੂੰ ਦੇਣੀ ਹੋਵੇਗੀ। ਦੱਸ ਦਈਏ ਕਿ ਮੁਸੋਮੇਲੀ ਵਿਚ ਕਈ ਇਤਿਹਾਸਿਕ ਗੁਫਾਵਾਂ, ਮਹਿਲ ਅਤੇ ਗਿਰਜਾਘਰ ਵੀ ਹਨ। ਸਥਾਨਕ ਲੋਕਾਂ ਦੇ ਸ਼ਹਿਰ ਵਿਚ ਚਲੇ ਜਾਣ ਕਾਰਨ ਇਲਾਕੇ ਦੀ ਅਬਾਦੀ ਘਟ ਗਈ ਹੈ। ਇਸ ਜਗ੍ਹਾ ਨੂੰ ਫਿਰ ਤੋਂ ਵਸਾਉਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ।