ਦੂਸ਼ਿਤ ਪਰਤਾਂ ਜਾਂ ਜਾਨਵਰਾਂ ਤੋਂ ਅਸਾਨੀ ਨਾਲ ਨਹੀਂ ਫੈਲਦਾ ਕੋਰੋਨਾ, ਸੀਡੀਸੀ ਦਾ ਦਾਅਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮੁੱਖ ਰੂਪ ਤੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ ਪਰ ਇਹ ਦੂਸ਼ਿਤ ਪਰਤਾਂ ਤੋਂ ਅਸਾਨੀ ਨਾਲ ਨਹੀਂ ਫੈਲਦਾ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਮੁੱਖ ਰੂਪ ਤੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ ਪਰ ਇਹ ਦੂਸ਼ਿਤ ਪਰਤਾਂ ਤੋਂ ਅਸਾਨੀ ਨਾਲ ਨਹੀਂ ਫੈਲਦਾ। ਇਹ ਜਾਣਕਾਰੀ ਅਮਰੀਕਾ ਦੇ ਪਬਲਿਕ ਹੈਲਥ ਇੰਸਟੀਚਿਊਟ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਹਾਲ ਹੀ ਵਿਚ ਸਾਂਝੀ ਕੀਤੀ ਹੈ।

ਇਹ ਜਾਣਕਾਰੀ ਸੀਡੀਸੀ ਦੀ ਵੈੱਬਸਾਈਟ 'ਤੇ ਵੀ ਮੌਜੂਦ ਹੈ।  ਨਵੇਂ ਦਿਸ਼ਾ ਨਿਰਦੇਸ਼ ਵਿਚ ਦੱਸਿਆ ਗਿਆ ਹੈ ਕਿ, ਵਾਇਰਸ ਲੋਕਾਂ ਵਿਚ ਅਸਾਨੀ ਨਾਲ ਫੈਲਦਾ ਹੈ' (The virus spreads easily between people)। ਸੀਡੀਸੀ ਨੇ ਅਪਣੀ ਵੈੱਬਸਾਈਟ ਵਿਚ ਇਕ ਹੋਰ ਮਹੱਤਵਪੂਰਨ ਬਦਲਾਅ ਕੀਤਾ ਹੈ।

ਇਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਵਾਇਰਸ ਹੋਰ ਤਰੀਕਿਆਂ ਨਾਲ ਅਸਾਨੀ ਨਾਲ ਨਹੀਂ ਫੈਲਦਾ ਹੈ। ਏਜੰਸੀ ਨੇ ਦੱਸਿਆ ਹੈ ਕਿ ਦੂਸ਼ਿਤ ਵਸਤੂਆਂ ਜਾਂ ਪਰਤਾਂ ਨੂੰ ਛੂਹਣ ਨਾਲ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ। ਸੰਕਰਮਿਤ ਜਾਨਵਰਾਂ ਦੇ ਸੰਪਰਕ ਵਿਚ ਵੀ ਇਹੀ ਨਿਯਮ ਲਾਗੂ ਹੁੰਦਾ ਹੈ। 

ਸੀਡੀਸੀ ਦੇ ਬੁਲਾਰੇ ਕ੍ਰਿਸਟਨ ਨੋਰਦਲੰਡ ਨੇ ਕਿਹਾ ਕਿ ਸਾਡੀ ਟਰਾਂਸਮਿਸ਼ਨ ਭਾਸ਼ਾ ਨਹੀਂ ਬਦਲੀ ਹੈ। ਉਹਨਾਂ ਕਿਹਾ ਕੋਵਿਡ-19 ਮੁੱਖ ਤੌਰ 'ਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਫੈਲਦਾ ਹੈ।

ਸੀਡੀਸੀ ਦਾ ਕਹਿਣਾ ਹੈ ਕਿ ਵਾਇਰਸ ਖਾਂਸੀ ਜਾਂ ਛਿੱਕਣ ਦੌਰਾਨ ਬੂੰਦਾਂ ਨਾਲ ਫੈਲਦਾ ਹੈ। ਇਸ ਦੇ ਨਾਲ ਹੀ ਅਜਿਹੇ ਲੋਕ ਜਿਨ੍ਹਾਂ ਵਿਚ ਇਸ ਦੇ ਲੱਛਣ ਨਹੀਂ ਹਨ, ਉਹ ਵੀ ਵਾਇਰਸ ਨੂੰ ਫੈਲਾਅ ਸਕਦੇ ਹਨ। ਸੀਡੀਸੀ ਨੇ ਦੁਹਰਾਇਆ ਕਿ ਇਹ ਵਾਇਰਸ 6 ਫੁੱਟ ਤੋਂ ਘੱਟ ਦੂਰੀ ਰੱਖਣ ਵਾਲਿਆਂ ਵਿਚ ਫੈਲਦਾ ਹੈ।