ਬਹੁਤ ਜਲਦ ਆਉਣ ਵਾਲੀ ਹੈ ਕੋਰੋਨਾ ਦੀ ਵੈਕਸੀਨ, ਗਾਇਬ ਹੋ ਜਾਵੇਗਾ ਵਾਇਰਸ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ........
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਬਾਅਦ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਆਪਣੀ ਪਹਿਲੀ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਕੋਵਿਡ 19 ਮਹਾਂਮਾਰੀ 'ਬਿਹਤਰ ਹੋਣ ਤੋਂ ਪਹਿਲਾਂ' ਬਦਤਰ ਹੋ ਜਾਵੇਗੀ।
ਟਰੰਪ ਨੇ ਕਿਹਾ ਕਿ ਸਾਡੇ ਦੇਸ਼ ਦੇ ਕੁਝ ਹਿੱਸੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਦੂਜੇ ਹਿੱਸਿਆਂ ਵਿਚ ਸਥਿਤੀ ਜ਼ਿਆਦਾ ਚੰਗੀ ਨਹੀਂ ਹੈ। ਇਸ ਤੋਂ ਇਹ ਲਗਦਾ ਹੈ ਕਿ 'ਬਦਕਿਸਮਤੀ ਨਾਲ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਜਾਵਗੀ।
ਉਸਨੇ ਦੱਸਿਆ ਕਿ ਦੱਖਣ ਦੇ ਬਹੁਤ ਸਾਰੇ ਹਿੱਸਿਆਂ ਵਿੱਚ, ਵਾਇਰਸ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜੋ ਕਿ ਅਸਲ ਵਿੱਚ ਚਿੰਤਾਜਨਕ ਹੈ।ਇਸ ਦੇ ਨਾਲ ਹੀ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਜਨਤਕ ਥਾਵਾਂ 'ਤੇ ਫੇਸ ਮਾਸਕ ਪਹਿਨਣ ਦੀ ਸਭ ਤੋਂ ਜ਼ੋਰਦਾਰ ਅਪੀਲ ਕੀਤੀ।
ਟਰੰਪ ਨੇ ਲਿਖਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਚਿਹਰੇ ਨੂੰ ਢੱਕਣਾ 'ਦੇਸ਼ ਭਗਤੀ ਦਾ ਕੰਮ ਹੈ। ਦੱਸ ਦੇਈਏ ਕਿ ਟਰੰਪ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਉਤਸ਼ਾਹਤ ਕਰਨ ਤੋਂ ਇਨਕਾਰ ਕਰ ਰਹੇ ਹਨ।
ਟਰੰਪ ਨੇ ਇਸ ਗੰਭੀਰ ਛੂਤ ਵਾਲੀ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਅਮਰੀਕੀਆਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ, ਇਹ ਬਿਮਾਰੀ, ਜੋ ਪਹਿਲਾਂ ਹੀ 1,41,000 ਅਮਰੀਕੀਆਂ ਦੀ ਜਾਨ ਲੈ ਚੁਕੀ ਹੈ।
ਟਰੰਪ ਨੇ ਕਿਹਾ, 'ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਮਾਜਕ ਦੂਰੀ ਬਣਾਈ ਰੱਖਣ ਦੇ ਯੋਗ ਨਹੀਂ ਹੋ ਤਾਂ ਮਾਸਕ ਪਹਿਨੋ'। 'ਚਾਹੇ ਤੁਹਾਨੂੰ ਮਾਸਕ ਪਹਿਨਣਾ ਪਸੰਦ ਹੈ ਜਾਂ ਨਹੀਂ। ਉਨ੍ਹਾਂ ਦਾ ਆਪਣਾ ਪ੍ਰਭਾਵ ਹੈ, ਉਨ੍ਹਾਂ ਦਾ ਪ੍ਰਭਾਵ ਪਵੇਗਾ ਅਤੇ ਅਸੀਂ ਉਹ ਪ੍ਰਾਪਤ ਕਰ ਸਕਦੇ ਹਾਂ ਜੋ ਸਾਨੂੰ ਚਾਹੀਦਾ ਹੈ।
ਟਰੰਪ ਨੇ ਕਿਹਾ ਟੀਚਾ ਸਿਰਫ ਮਹਾਂਮਾਰੀ ਦਾ 'ਪ੍ਰਬੰਧਨ' ਕਰਨਾ ਨਹੀਂ ਬਲਕਿ ਇਸ ਨੂੰ ਖਤਮ ਕਰਨਾ ਹੈ। ਟਰੰਪ ਨੇ ਅੱਗੇ ਕਿਹਾ ਕਿ 'ਬਹੁਤ ਸਾਰੇ ਟੀਕੇ ਆ ਰਹੇ ਹਨ ਅਤੇ ਉਹ ਇੰਨੇ ਜਲਦੀ ਆ ਰਹੇ ਹਨ ਕਿ ਕਿਸੇ ਨੇ ਨਹੀਂ ਸੋਚਿਆ ਹੋਵੇਗਾ'। ਟਰੰਪ ਨੇ ਦੁਬਾਰਾ ਜ਼ੋਰ ਨਾਲ ਕਿਹਾ ਕਿ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ