ਕੈਲਗਰੀ ਪੁਲਿਸ ਨੇ ਇਕ ਭਾਰਤੀ ਸਣੇ 5 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ
ਹਥਿਆਰ ਰੱਖਣ, ਜਾਇਦਾਦ ’ਤੇ ਕਬਜ਼ਾ, ਨਸ਼ੀਲੇ ਪਦਾਰਥ ਸਣੇ ਕਈ ਮਾਮਲਿਆਂ ਤਹਿਤ ਕੀਤੀ ਕਾਰਵਾਈ
Calgary police arrested 5 youths including an Indian
ਕੈਲਗਰੀ: ਕੈਲਗਰੀ ਪੁਲਿਸ ਦੀ ਹਿੰਸਕ ਅਪਰਾਧ ਟੀਮ ਨੇ ਕਈ ਹਥਿਆਰ ਜ਼ਬਤ ਕਰਕੇ ਇਕ ਭਾਰਤੀ ਸਣੇ 5 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲਗਰੀ ਪੁਲਿਸ ਨੇ ਇਹ ਕਾਰਵਾਈ ਨਾਜਾਇਜ਼ ਹਥਿਆਰ ਰੱਖਣ, ਜਾਇਦਾਦ ’ਤੇ ਕਬਜ਼ਾ ਕਰਨ, ਨਸ਼ੀਲੇ ਪਦਾਰਥ, ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਵਰਜਿਤ ਪਦਾਰਥ ਦੀ ਤਸਕਰੀ, ਵਾਹਨ ਜ਼ਬਤ ਅਤੇ ਹੋਰ ਕਈ ਅਪਰਾਧਕ ਮਾਮਲਿਆਂ ਵਿਚ ਕੀਤੀ ਹੈ।
ਇਹ ਵੀ ਪੜ੍ਹੋ: 10 ਮਹੀਨਿਆਂ ਦੇ ਹਰਸ਼ਿਤ ਨੇ ਦੋ ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪੀ.ਜੀ.ਆਈ. ਨੇ ਐਲਾਨਿਆ ਸੀ ਬ੍ਰੇਨ ਡੈੱਡ
ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ 26 ਸਾਲਾ ਖਤਰੀਤ, 18 ਸਾਲਾ ਹਰਲੀਫ ਚੀਮਾ, 29 ਸਾਲਾ ਬਾਇਨ ਐਡਮਜ਼, 22 ਸਾਲਾ ਏਥਨ ਮਾਈਕਲ ਫਾਨ, 18 ਸਾਲਾ ਗੋਨਰ ਟੂਟ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ 8 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।