ਅਭਿਲਾਸ਼ ਟੋਮੀ ਨੂੰ ਲੱਭਣ ਲਈ ਬਚਾਅ ਕਾਰਜ ਹੋਇਆ ਤੇਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਨੇਵੀ ਦੇ ਕਮਾਂਡਰ ਅਤੇ ਗੋਲਡਨ ਗਲੋਬ ਰੇਸ ਦੇ ਭਾਰਤੀ ਪ੍ਰਤਿਨਿਧੀ ਕਮਾਂਡਰ ਅਭਿਲਾਸ਼ ਟੋਮੀ ਦਾ ਪ੍ਰਬੰਧਕ ਟੀਮ ਨਾਲ ਸੰਪਰਕ ਟੁੱਟ ਗਿਆ ਹੈ। ਸੰਪਰਕ ਟੁੱਟਣ ਦੇ ...

Commander Abhilash Tomy

ਪਰਥ : ਭਾਰਤੀ ਨੇਵੀ ਦੇ ਕਮਾਂਡਰ ਅਤੇ ਗੋਲਡਨ ਗਲੋਬ ਰੇਸ ਦੇ ਭਾਰਤੀ ਪ੍ਰਤਿਨਿਧੀ ਕਮਾਂਡਰ ਅਭਿਲਾਸ਼ ਟੋਮੀ ਦਾ ਪ੍ਰਬੰਧਕ ਟੀਮ ਨਾਲ ਸੰਪਰਕ ਟੁੱਟ ਗਿਆ ਹੈ। ਸੰਪਰਕ ਟੁੱਟਣ ਦੇ ਸਮੇਂ ਉਹ ਦੱਖਣ ਹਿੰਦ ਮਹਾਸਾਗਰ ਵਿਚ ਸਨ। ਦੱਸਿਆ ਜਾ ਰਿਹਾ ਹੈ ਦੀ ਜਿਸ ਸਮੇਂ ਅਭਿਲਾਸ਼ ਟੋਮੀ ਦਾ ਸੰਪਰਕ ਟੁੱਟਿਆ ਉਸ ਸਮੇਂ ਉਹ ਦੱਖਣ ਹਿੰਦ ਮਹਾਸਾਗਰ ਵਿਚ ਇਕ ਤੂਫਾਨ ਵਿਚ ਫਸੇ ਹੋਏ ਸਨ। ਅਭਿਲਾਸ਼ ਟੋਮੀ ਨੂੰ ਲੱਭਣ ਲਈ ਭਾਰਤੀ ਨੇਵੀ ਫੌਜ ਰਵਾਨਾ ਹੋ ਚੁਕੀ ਹੈ। ਆਈਐਨਐਸ ਸੱਤਪੁਰਾ ਨੂੰ ਬਚਾਓ ਮੁਹਿੰਮ ਲਈ ਭੇਜ ਦਿਤਾ ਗਿਆ ਹੈ। ਉਧਰ ਆਸਟ੍ਰੇਲੀਆ ਦੀ ਇਕ ਫੌਜੀ ਟੀਮ ਵੀ ਅਭਿਲਾਸ਼ ਟੋਮੀ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।

ਕਮਾਂਡਰ ਅਭਿਲਾਸ਼ ਟੋਮੀ ਭਾਰਤੀ ਨੇਵੀ ਵਿਚ ਫਲਾਇੰਗ ਅਫਸਰ ਦੇ ਅਹੁਦੇ 'ਤੇ ਤੈਨਾਤ ਹਨ। ਗੋਲਡਨ ਗਲੋਬ ਰੇਸ ਇਕ ਕਿਸ਼ਤੀ ਦੋੜ ਮੁਕਾਬਲਾ ਹੈ ਜਿਸ ਵਿਚ ਦੁਨੀਆਂ ਭਰ ਦੇ ਮਸ਼ਹੂਰ ਮਲਾਹ ਹਿੱਸਾ ਲੈਂਦੇ ਹਨ। ਇਸ ਸਾਲ ਇਹ ਮੁਕਾਬਲੇ ਫ਼ਰਾਂਸ ਦੇ ਲੇਸ ਸੈਬਲਸ ਡੀ ਓਲੋਨ ਹਾਰਬਰ ਵਿਚ 1 ਜੁਲਾਈ ਤੋਂ ਸ਼ੁਰੂ ਹੋਈ ਸੀ। ਤੁਹਾਨੂੰ ਦੱਸ ਦਈਏ ਕਿ ਅਭਿਲਾਸ਼ ਟੋਮੀ ਇਕ ਏਸ਼ੀਅਨ ਹਨ ਜਿਨ੍ਹਾਂ ਨੂੰ ਇਸ ਯਾਤਰਾ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਗੋਲਡਨ ਗਲੋਬ ਰੇਸ ਦਾ ਪ੍ਰਬੰਧ ਬ੍ਰੀਟੇਨ ਦੇ ਸਰ ਰਾਬਿਨ ਨਾਕਸ ਜਾਨਸਨ ਵਲੋਂ ਸ਼ੁਰੂ ਕੀਤੇ ਗਏ ਵਿਸ਼ਵ ਦੀ ਪਹਿਲੀ ਨਾਨ ਸਟਾਪ ਸਮੁੰਦਰੀ ਯਾਤਰਾ ਦੀ ਯਾਦ ਵਿਚ ਕੀਤਾ ਜਾ ਰਿਹਾ ਹੈ।

ਇਸ ਸਾਲ ਦੀ ਸ਼ੁਰੂ ਹੋਈ ਅਪ੍ਰੈਲ 2019 ਵਿਚ ਫ਼ਰਾਂਸ ਦੇ ਲੇਸ ਸੈਬਲਸ ਡੀ ਓਲੋਨ ਵਿਚ ਪੂਰੀ ਹੋਣ ਦੀ ਉਮੀਦ ਹੈ। ਦੱਖਣ ਹਿੰਦ ਮਹਾਸਾਗਰ ਵਿਚ ਖ਼ਰਾਬ ਮੌਸਮ ਅਤੇ ਤੂਫਾਨ ਤੋਂ ਬਾਅਦ ਕਮਾਂਡਰ ਅਭਿਲਾਸ਼ ਦਾ ਸੰਪਰਕ ਰੇਸ ਵਿਚ ਸ਼ਾਮਿਲ ਹੋਰ ਜਹਾਜ਼ਾਂ ਨਾਲ ਟੁੱਟ ਗਿਆ। ਉਸ ਸਮੇਂ ਉਹ ਪਰਥ ਤੋਂ 1900 ਮੀਲ ਦੀ ਦੂਰੀ 'ਤੇ ਕਿਤੇ ਮੌਜੂਦ ਸਨ। ਆਸਟ੍ਰੇਲੀਆਈ ਸਮੁੰਦਰੀ ਸੁਰੱਖਿਆ ਅਧਿਕਾਰ ਨੇ ਦਾਅਵਾ ਕੀਤਾ ਹੈ ਦੀ ਉਸ ਨੇ ਅਭਿਲਾਸ਼ ਟੋਮੀ ਦੇ ਸ਼ਿਪ ਤੋਂ ਖਤਰੇ ਦਾ ਸੰਕੇਤ ਪ੍ਰਾਪਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਤੱਕ ਪਹੁੰਚਣ ਵਿਚ ਕਈ ਦਿਨ ਲੱਗ ਸਕਦੇ ਹਨ।