ਜ਼ਿਆਦਾਤਰ ਕੈਨੇਡੀਅਨ ਸਿੱਖ ਭੈਣ-ਭਰਾ ਗਰਮਖਿਆਲੀ ਲਹਿਰ ਦਾ ਸਮਰਥਨ ਨਹੀਂ ਕਰਦੇ: ਚੰਦਰ ਆਰੀਆ
ਕਿਹਾ, ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਵੰਡਣ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗਰਮਖਿਆਲੀ ਆਗੂ
ਟੋਰਾਂਟੋ: ਭਾਰਤ-ਕੈਨੇਡਾ ਕੂਟਨੀਤਕ ਵਿਵਾਦ ਦੇ ਵਿਚਕਾਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੇ ਇਕ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਨੇ “ਪ੍ਰਗਟਾਵੇ ਦੀ ਆਜ਼ਾਦੀ’’ ਦੇ ਨਾਂ ’ਤੇ “ਅਤਿਵਾਦ ਦੀ ਵਡਿਆਈ’’ ਅਤੇ ਦੇਸ਼ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ’ਤੇ ਨਾਰਾਜ਼ਗੀ ਜਾਹਰ ਕੀਤੀ ਹੈ। ਗਰਮਖਿਆਲੀ ਲਹਿਰ ਦੇ ਇਕ ਆਗੂ ਦੀ ਹਮਾਇਤ ਵਾਲੇ ਕੱਟੜਪੰਥੀ ਅਨਸਰਾਂ ਨੇ ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਨੂੰ ਕੈਨੇਡਾ ਛੱਡਣ ਦੀ ਖੁਲ੍ਹੀ ਧਮਕੀ ਦਿਤੀ ਹੈ, ਜਿਸ ਤੋਂ ਬਾਅਦ ਕੈਨੇਡਾ ਦੇ ‘ਹਾਊਸ ਆਫ਼ ਕਾਮਨਜ਼’ ਵਿਚ ਨੇਪੀਅਨ ਦੀ ਨੁਮਾਇੰਦਗੀ ਕਰ ਰਹੇ ਚੰਦਰ ਆਰੀਆ ਨੇ ਇਹ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਪਿੰਡ ਬਾਧ ਦੇ ਕਿਸਾਨ ਮਲਕੀਤ ਸਿੰਘ ਨੇ ਜਿਤਿਆ ਕਿਸਾਨ ਮੇਲੇ ਦਾ ਪਹਿਲਾ ਇਨਾਮ
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕੈਨੇਡੀਅਨ ਸਿੱਖ ਭੈਣ-ਭਰਾ ਗਰਮਖਿਆਲੀ ਲਹਿਰ ਦਾ ਸਮਰਥਨ ਨਹੀਂ ਕਰਦੇ। ਬਹੁਤੇ ਸਿੱਖ ਕੈਨੇਡੀਅਨ ਕਈ ਕਾਰਨਾਂ ਕਰਕੇ ਇਸ ਦੀ ਜਨਤਕ ਤੌਰ 'ਤੇ ਨਿੰਦਾ ਨਹੀਂ ਕਰਦੇ ਪਰ ਉਨ੍ਹਾਂ ਦੇ ਹਿੰਦੂ-ਕੈਨੇਡੀਅਨ ਭਾਈਚਾਰੇ ਨਾਲ ਗੂੜੇ ਸਬੰਧ ਹਨ ਪਰ ਕੁੱਝ ਗਰਮਖਿਆਲੀ ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਵੰਡਣ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ਦੀ ਲਿਬਰਲ ਪਾਰਟੀ ਦੇ ਮੈਂਬਰ ਆਰੀਆ ਨੇ ਕਿਹਾ, “ਕੁੱਝ ਦਿਨ ਪਹਿਲਾਂ ਕੈਨੇਡਾ ਵਿਚ ਗਰਮਖਿਆਲੀ ਲਹਿਰ ਦੇ ਆਗੂ ਅਤੇ ਅਖੌਤੀ ਰੈਫਰੈਂਡਮ ਕਰਵਾਉਣ ਵਾਲੇ ਸਿੱਖਜ਼ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਹਿੰਦੂ ਕੈਨੇਡੀਅਨਾਂ ’ਤੇ ਨਿਸ਼ਾਨਾ ਸਾਧਦਿਆਂ ਸਾਨੂੰ ਕੈਨੇਡਾ ਛੱਡਣ ਅਤੇ ਭਾਰਤ ਵਾਪਸ ਜਾਣ ਲਈ ਕਿਹਾ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਚੋਰਾਂ ਨੇ ਟਿਊਸ਼ਨ ਜਾ ਰਹੇ ਬੱਚੇ ਤੋਂ ਖੋਹਿਆ ਮੋਬਾਇਲ
ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਨੇ ਐਕਸ ’ਤੇ ਲਿਖਿਆ, “ਮੈਂ ਬਹੁਤ ਸਾਰੇ ਹਿੰਦੂ-ਕੈਨੇਡੀਅਨਾਂ ਤੋਂ ਸੁਣਿਆ ਹੈ ਜੋ ਇਸ ਤਰ੍ਹਾਂ ਨਿਸ਼ਾਨਾ ਬਣਾਏ ਜਾਣ ਤੋਂ ਡਰੇ ਹੋਏ ਹਨ। ਮੈਂ ਹਿੰਦੂ-ਕੈਨੇਡੀਅਨਾਂ ਨੂੰ ਸ਼ਾਂਤ ਪਰ ਸੁਚੇਤ ਰਹਿਣ ਦੀ ਅਪੀਲ ਕਰਦਾ ਹਾਂ। ਕਿਰਪਾ ਕਰ ਕੇ ਹਿੰਦੂਫੋਬੀਆ ਦੀ ਕਿਸੇ ਵੀ ਘਟਨਾ ਦੀ ਸੂਚਨਾ ਅਪਣੀ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਿਉ।’’
ਆਰੀਆ ਨੇ ਕਿਹਾ ਕਿ ਗਰਮਖਿਆਲੀ ਲਹਿਰ ਦੇ ਆਗੂ ਹਿੰਦੂ ਕੈਨੇਡੀਅਨਾਂ ਨੂੰ ਬਦਲਾ ਲੈਣ ਅਤੇ ਕੈਨੇਡਾ ਵਿਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਵੰਡਣ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਵਿਚ ਸਰੀ ਵਿਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ‘ਸੰਕਾ’ ਜਾਹਰ ਕੀਤਾ, ਜਿਸ ਨਾਲ ਦੋਵਾਂ ਦੇਸਾਂ ਵਿਚਾਲੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ।
ਇਹ ਵੀ ਪੜ੍ਹੋ: 200 ਕਰੋੜ ਰੁਪਏ ਦੇ ਘੁਟਾਲੇ 'ਚ ਫਸੀ ਹਰਿਆਣਾ ਦੀ IAS ਨੇ ਮੰਗੀ ਸਵੈ-ਇੱਛਤ ਸੇਵਾਮੁਕਤੀ
ਆਰੀਆ ਨੇ ਕਿਹਾ,“ਕੈਨੇਡਾ ਦੀਆਂ ਉੱਚ ਨੈਤਿਕ ਕਦਰਾਂ ਕੀਮਤਾਂ ਹਨ ਅਤੇ ਅਸੀਂ ਕਾਨੂੰਨ ਦੇ ਸਾਸ਼ਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ।’’ ਮੈਂ ਸਮਝਣ ਨਹੀਂ ਪਾ ਰਿਹਾ ਹਾਂ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਅਤਿਵਾਦ ਦੀ ਵਡਿਆਈ ਜਾਂ ਕਿਸੇ ਵੀ ਧਾਰਮਕ ਸਮੂਹ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਨਫ਼ਰਤੀ ਅਪਰਾਧ ਦੀ ਇਜਾਜ਼ਤ ਕਿਵੇਂ ਦਿਤੀ ਜਾ ਸਕਦੀ ਹੈ?’’