#Metoo ਦੀ ਤਰਜ਼ ਤੇ' #Mentoo  : ਹੁਣ ਪੁਰਸ਼ ਕਰਨਗੇ ਔਰਤਾਂ ਹੱਥੋਂ ਹੋਏ ਜਿਨਸੀ ਸੋਸ਼ਣ ਦਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਨ ਟੂ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਗੈਰ ਸਰਕਾਰੀ ਸਗੰਠਨ ਚਿਲਡਰਨ ਰਾਈਟਸ ਇਨੀਸ਼ਿਏਟਿਵ ਫਾਰ ਸ਼ੇਅਰਡ ਪੇਰੇਟਿੰਗ (ਕ੍ਰਿਸਪ ) ਨੇ ਕੀਤੀ।

Men Too campaign

ਨਵੀਂ ਦਿੱਲੀ , ( ਭਾਸ਼ਾ ) : ਮੀ ਟੂ ਦੀ ਤਰਜ਼ ਤੇ 15 ਲੋਕਾਂ ਦੇ ਇਕ ਸਮੂਹ ਨੇ ਮੈਨ ਟੂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੁਰਸ਼ਾਂ ਨੂੰ ਕਿਹਾ ਕਿ ਉਹ ਔਰਤਾਂ ਹੱਥੋਂ ਹੋਏ ਅਪਣੇ ਜਿਨਸੀ ਸ਼ੋਸ਼ਣ ਬਾਰੇ ਖੁੱਲ ਕੇ ਗੱਲ ਕਰਨ। ਇਨ੍ਹਾਂ ਲੋਕਾਂ ਵਿਚ  ਫਰਾਂਸ ਦੇ ਇਕ ਸਾਬਕਾ ਡਿਪਲੌਮੈਨਟ ਵੀ ਸ਼ਾਮਲ ਹਨ ਜਿਨ੍ਹਾਂ ਨੂੰ 2017 ਵਿਚ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ ਅਦਾਲਤ ਨੇ ਬਰੀ ਕਰ ਦਿਤਾ ਸੀ। ਮੈਨ ਟੂ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਗੈਰ ਸਰਕਾਰੀ ਸਗੰਠਨ ਚਿਲਡਰਨ ਰਾਈਟਸ ਇਨੀਸ਼ਿਏਟਿਵ ਫਾਰ ਸ਼ੇਅਰਡ ਪੇਰੇਟਿੰਗ (ਕ੍ਰਿਸਪ ) ਨੇ ਕੀਤੀ।

ਕ੍ਰਿਸਪ ਦੇ ਰਾਸ਼ਟਰੀ ਮੁਖੀ ਕੁਮਾਰ ਵੀ ਨੇ ਕਿਹਾ ਕਿ ਇਹ ਸਮੂਹ ਲੈਗਿੰਕ ਤੌਰ ਤੇ ਨਿਰਪੱਖ ਕਾਨੂੰਨਾਂ ਲਈ ਲੜਾਈ ਲੜੇਗਾ। ਉਨ੍ਹਾਂ ਮੰਗ ਕੀਤੀ ਕਿ ਮੈਨ ਟੂ ਮੁਹਿੰਮ ਅਧੀਨ ਝੂਠੇ ਮਾਮਲੇ ਦਾਇਰ ਕਰਨ ਵਾਲਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ। ਇਸ ਸਬੰਧੀ ਜ਼ਿਕਰ ਕਰਦੇ ਹੋਏ ਕਿ ਮੀ ਟੂ ਇਕ ਵਧੀਆ ਮੁਹਿੰਮ ਹੈ, ਉਨ੍ਹਾਂ ਕਿਹਾ ਕਿ ਹਾਲਾਂਕਿ ਝੂਠੇ ਦੋਸ਼ ਲਗਾ ਕੇ ਕਿਸੀ ਨੂੰ ਫਸਾਉਣ ਲਈ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਨਤੀਜਾ ਸਮਾਜ ਵਿਚ ਬਹੁਤ ਹੀ ਮਿਹਨਤ ਨਾਲ ਇਕੱਠੀ ਕੀਤੀ ਲੋਕਾਂ ਦੀ ਇਜ਼ਤ ਨੂੰ ਮਿੱਟੀ ਵਿਚ ਮਿਲਾਉਣ ਦੇ ਤੌਰ ਤੇ ਕੱਢਿਆ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੀ ਟੂ ਵਿਚ ਜਿੱਥੇ ਪੀੜਤ ਔਰਤਾਂ ਦਹਾਕਿਆਂ ਪਹਿਲਾਂ ਹੋਏ ਜਿਨਸੀ ਸ਼ੋਸ਼ਣ ਦੀ ਗੱਲ ਕਰ ਰਹੀਆਂ ਹਨ, ਉਥੇ ਹੀ ਇਸਦੇ ਉਲਟ ਮੈਨ ਟੂ ਮੁਹਿੰਮ ਵਿਚ ਤਾਜ਼ੀਆਂ ਘਟਨਾਵਾਂ ਨੂੰ ਚੁੱਕਿਆ ਜਾਵੇਗਾ। ਮੀ ਟੂ ਮੁਹਿੰਮ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਜੇਕਰ ਜਿਨਸੀ ਸ਼ੋਸ਼ਣ ਦਾ ਮਾਮਲਾ ਸੱਚਾ ਹੈ ਤਾਂ ਪੀੜਤ ਔਰਤਾਂ ਨੂੰ ਸੋਸ਼ਲ ਮੀਡੀਆ ਤੇ ਆਉਣ ਦੀ ਥਾਂ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਫਰਾਂਸ ਦੇ ਸਾਬਕਾ ਡਿਪਲੋਮੈਟ ਪਾਸਕਲ ਮਜੂਰਿਅਰ ਵੀ ਮੌਜੂਦ ਸਨ ਜਿਨ੍ਹਾਂ ਤੇ ਅਪਣੀ ਬੇਟੀ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਸੀ,

ਪਰ 2017 ਵਿਚ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਨ ਟੂ ਮੁਹਿੰਮ ਮੀ ਟੂ ਅੰਦੋਲਨ ਦਾ ਜਵਾਬ ਦੇਣ ਲਈ ਨਹੀਂ ਹੈ, ਸਗੋਂ ਇਹ ਪੁਰਸ਼ਾਂ ਦੀ ਸਮੱਸਿਆਵਾਂ ਦਾ ਹੱਲ ਕੱਢੇਗਾ ਜੋ ਔਰਤਾਂ ਦੇ ਅਤਿਆਚਾਰਾਂ ਵਿਰੁਧ ਨਹੀਂ ਬੋਲਦੇ। ਪਾਸਕਲ ਨੇ ਕਿਹਾ ਕਿ ਪੁਰਸ਼ਾਂ ਦੇ ਕੋਲ ਅਸਲੀ ਦੁਖ ਹੈ, ਉਹ ਵੀ ਪੀੜਤ ਹਨ, ਪਰ ਉਹ ਔਰਤਾਂ ਅਤੇ ਅਪਣੇ ਨਾਲ ਬੁਰਾ ਕਰਨ ਵਾਲਿਆਂ ਵਿਰੁਧ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਔਰਤਾਂ ਦੀ ਸੁਰੱਖਿਆ ਦੇ ਲਈ ਕਾਨੂੰਨ ਬਣਾਉਂਦੇ ਚਾਹੀਦੇ ਹਨ। ਇਹ ਚੰਗਾ ਹੈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮਨੁੱਖਤਾ ਦਾ ਅੱਧਾ ਹਿੱਸਾ ਪੁਰਸ਼ ਹਨ। ਪਾਸਕਲ ਅਦਾਲਤੀ ਲੜਾਈ ਦਾ ਸਾਹਮਣਾ ਕਰ ਰਹੇ ਹਨ ਕਿਉਂਕ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਕਰਨਾਟਕ ਹਾਈ ਕੋਰਟ ਵਿਖੇ ਚਲੀ ਗਈ ਸੀ। ਫਰਾਂਸ ਦੇ ਸਾਬਕਾ ਡਿਪਲੋਮੈਟ ਦੀ ਪਤਨੀ ਕੋਲ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੈ। 


ਸੁਪਰੀਮ ਕੋਰਟ ਪਹੁੰਚਿਆ ਮੀ ਟੂ ਮਾਮਲਾ : ਇਥੇ ਹੀ ਇਹ ਵੀ ਦੱਸ ਦਈਏ ਕਿ ਮੀ ਟੂ ਮਾਮਲਾ ਵੀ ਹੁਣ ਸੁਪਰੀਮ ਕੋਰਟ ਵਿਖੇ ਪੁਹੰਚ ਗਿਆ ਹੈ, ਇਸ ਮਾਮਲੇ ਵਿਚ ਮਨੋਹਰ ਲਾਲ ਸ਼ਰਮਾ ਨੇ ਪਟੀਸ਼ਨ ਦਾਖਲ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੀ ਟੂ ਦੇ ਜਿੰਨੇ ਵੀ ਮਾਮਲੇ ਆਏ ਹਨ ਉਨ੍ਹਾਂ ਵਿਚ ਸੀਆਰਪੀਸੀ ਦੀ ਧਾਰਾ 154 ਅਧੀਨ ਮਾਮਲੇ ਦੀ ਪੜਤਾਲ ਕਰਦੇ ਹੋਏ ਐਫਆਈਆਰ ਦਰਜ਼ ਕੀਤੀ ਜਾਵੇ ਅਤੇ ਦੋਸ਼ੀ ਨੂੰ ਸਜਾ ਦਿਤੀ ਜਾਵੇ। ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਅਜਿਹੇ ਮਾਮਲਿਆਂ ਵਿਚ ਕੁਕਰਮ ਜਾਂ ਛੇੜਛਾੜ ਜਿਹੀਆਂ ਧਾਰਾਵਾਂ ਲਗਾਈਆਂ ਜਾਣ।

ਨਾਲ ਹੀ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿਤਾ ਜਾਵੇ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਪੇਸ਼ੀ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟ ਬਣਾਈ ਜਾਵੇ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਰਾਸ਼ਟਰੀ ਮਹਿਲਾ ਅਧਿਕਾਰ ਆਯੋਗ ਅਜਿਹੀ ਪੀੜਤ ਔਰਤਾਂ ਨੂੰ ਵਿਤੀ ਅਤੇ ਕਾਨੂੰਨੀ ਮਦਦ ਅਤੇ ਸੁਰੱਖਿਆ ਦੇ ਨਾਲ ਹੀ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਕਦਮ ਚੁੱਕੇ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਤੇ ਜਲਦ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਜਦ ਮਾਮਲਾ ਲਿਸਟ ਹੋਵੇਗਾ

ਤਾਂ ਤੁਹਾਨੂੰ ਦੱਸ ਦਿਤਾ ਜਾਵੇਗਾ। ਜ਼ਿਕਰਯੋਗ ਹੈ ਮੀ ਟੂ ਮੁਹਿੰਮ ਅਧੀਨ ਔਰਤਾਂ ਅਪਣੇ ਨਾਲ ਹੋਏ ਜਿਨਸੀ ਸੋਸ਼ਣ ਦੇ ਮਾਮਲਿਆਂ ਨੂੰ ਸਾਂਝਾ ਕਰ ਰਹੀਆਂ ਹਨ। ਭਾਰਤ ਵਿਚ ਬਾਲੀਵੁਡ ਨਾਲ ਜੁੜੀਆਂ ਮਸ਼ਹੂਰ ਸ਼ਖਸੀਅਤਾਂ ਉਪਰ ਤਾਂ ਦੋਸ਼ ਲਗੇ ਹੀ ਹਨ, ਨਾਲ ਹੀ ਕਈ ਪੱਤਰਕਾਰਾਂ ਅਤੇ ਨੇਤਾਵਾਂ ਤੇ ਵੀ ਦੋਸ਼ ਲਗਾ ਹੈ। ਬੀਤੇ ਦਿਨੀ ਮੀ ਟੂ ਅਧੀਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਮੰਤਰੀ ਐਮਜੇ ਅਕਬਰ ਨੂੰ ਅਸਤੀਫਾ ਦੇਣਾ ਪਿਆ ਸੀ।