ਨਕਲ ਦਾ ਇਹ ਤਰੀਕਾ ਵੇਖ ਤੁਹਾਡਾ ਘੁੰਮ ਜਾਵੇਗਾ ਦਿਮਾਗ...

ਏਜੰਸੀ

ਖ਼ਬਰਾਂ, ਕੌਮਾਂਤਰੀ

ਸਕੂਲਾਂ ਅਤੇ ਕਾਲਜਾਂ 'ਚ ਹੋਣ ਵਾਲੀ ਪ੍ਰੀਖਿਆ ਤੋਂ ਤੁਸੀਂ ਜ਼ਰੂਰ ਗੁਜ਼ਰੇ ਹੋਵੋਗੇ। ਇਸ ਤੋਂ ਇਲਾਵਾ ਤੁਸੀ ਪ੍ਰੀਖਿਆ ਵਿੱਚ ਹੋਣ ਵਾਲੀ ਨਕਲ ਦੇ...

Uni Exam

ਢਾਕਾ : ਸਕੂਲਾਂ ਅਤੇ ਕਾਲਜਾਂ 'ਚ ਹੋਣ ਵਾਲੀ ਪ੍ਰੀਖਿਆ ਤੋਂ ਤੁਸੀਂ ਜ਼ਰੂਰ ਗੁਜ਼ਰੇ ਹੋਵੋਗੇ। ਇਸ ਤੋਂ ਇਲਾਵਾ ਤੁਸੀ ਪ੍ਰੀਖਿਆ ਵਿੱਚ ਹੋਣ ਵਾਲੀ ਨਕਲ ਦੇ ਬਾਰੇ 'ਚ ਵੀ ਖੂਬ ਸੁਣਿਆ ਹੋਵੇਗਾ। ਸਮੇਂ ਦੇ ਨਾਲ - ਨਾਲ ਇਹ ਨਕਲ ਕਰਨ ਵਾਲੇ ਵੀ ਆਧੁਨਿਕ ਹੁੰਦੇ ਜਾ ਰਹੇ ਹਨ। ਪ੍ਰੀਖਿਆ 'ਚ ਨਕਲ ਕਰਨ ਲਈ ਹੁਣ ਬਾਜ਼ਾਰ 'ਚ ਇੱਕ ਤੋਂ ਵਧ ਕੇ ਸਮੱਗਰੀ ਮੌਜੂਦ ਹੈ,  ਜਿਸਦੇ ਨਾਲ ਇਹ ਕੰਮ ਅਤੇ ਸੁਖਾਲਾ ਹੋ ਗਿਆ ਹੈ ਪਰ ਬੰਗਲਾ ਦੇਸ਼ ਤੋਂ ਪ੍ਰੀਖਿਆ 'ਚ ਨਕਲ ਦਾ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਨਕਲ ਦਾ ਆਰੋਪੀ ਕੋਈ ਆਮ ਵਿਅਕਤੀ ਨਹੀਂ ਸਗੋਂ ਉਸ ਦੇਸ਼ ਦਾ ਇੱਕ ਪ੍ਰਤੀਨਿਧੀ ਹੈ।

ਇੱਥੇ ਯੂਨੀਵਰਸਿਟੀ ਨੇ ਇਕ ਬੰਗਲਾਦੇਸ਼ੀ ਸਾਂਸਦ ਨੂੰ ਪ੍ਰੀਖਿਆ ਵਿਚ ਆਪਣੀ ਜਗ੍ਹਾ 8 ਹਮਸ਼ਕਲ ਬਿਠਾਉਣ ਦੇ ਦੋਸ਼ ਵਿਚ ਬਾਹਰ ਕੱਢ ਦਿੱਤਾ ਹੈ। ਸੱਤਾਧਾਰੀ ਅਵਾਮੀ ਲੀਗ ਦੀ ਸਾਂਸਦ ਤੰਮਨਾ ਨੁਸਰਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 13 ਪ੍ਰੀਖਿਆਵਾਂ ਵਿਚ 8 ਹਮਸ਼ਕਲਾਂ ਨੂੰ ਬਿਠਾਇਆ। ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਨਿੱਜੀ ਚੈਨਲ ਦੇ ਪ੍ਰਤੀਨਿਧੀ ਨੇ ਪ੍ਰੀਖਿਆ ਹਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਨੁਸਰਤ ਦੀ ਜਗ੍ਹਾ ਪ੍ਰੀਖਿਆ ਦੇ ਰਹੀ ਮਹਿਲਾ ਨਾਲ ਹੋ ਗਿਆ।

ਇਸ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੂਰੇ ਦੇਸ਼ ਵਿਚ ਹੰਗਾਮਾ ਮਚ ਗਿਆ। ਪਿਛਲੇ ਸਾਲ ਸਾਂਸਦ ਚੁਣੀ ਗਈ ਨੁਸਰਤ ਬੰਗਲਾਦੇਸ਼ ਓਪਨ ਯੂਨੀਵਰਸਿਟੀ (ਬੀ.ਓ.ਯੂ.) ਤੋਂ ਬੈਚਲਰ ਆਫ ਆਰਟਸ ਦੀ ਪੜ੍ਹਾਈ ਕਰ ਰਹੀ ਹੈ। ਬੰਗਲਾਦੇਸ਼ ਓਪਨ ਯੂਨੀਵਰਸਿਟੀ ਦੇ ਪ੍ਰਧਾਨ ਮੰਨਾਨ ਨੇ ਦੱਸਿਆ ਕਿ ਸਾਂਸਦ ਨੇ ਅਪਰਾਧ ਕੀਤਾ ਹੈ ਇਸ ਲਈ ਯੂਨੀਵਰਸਿਟੀ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ। ਯੂਨੀਵਰਸਿਟੀ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਹੈ। ਹੁਣ ਉਹ ਇੱਥੇ ਦੁਬਾਰਾ ਦਾਖਲਾ ਨਹੀਂ ਲੈ ਸਕੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।